Sat,Sep 19,2020 | 07:58:11am
HEADLINES:

Punjab

ਦਲਿਤ ਮਜਦੂਰ ਨੂੰ ਬੇਰਹਿਮੀ ਨਾਲ ਕੁੱਟਿਆ, ਪਿਸ਼ਾਬ ਪਿਲਾਇਆ

ਦਲਿਤ ਮਜਦੂਰ ਨੂੰ ਬੇਰਹਿਮੀ ਨਾਲ ਕੁੱਟਿਆ, ਪਿਸ਼ਾਬ ਪਿਲਾਇਆ

ਸੰਗਰੂਰ ਦੇ ਵਿਧਾਨਸਭਾ ਹਲਕਾ ਲਹਿਰਾ ਤਹਿਤ ਆਉਂਦੇ ਚੰਗਾਲੀਵਾਲਾ ਪਿੰਡ ਵਿੱਚ ਉਚ ਜਾਤੀ ਦੇ ਕੁਝ ਲੋਕਾਂ ਨੇ ਇੱਕ ਦਲਿਤ ਮਜਦੂਰ ਜਗਮੇਲ ਸਿੰਘ ਨੂੰ ਬੇਰਹਿਮੀ ਨਾਲ ਕੁੱਟਿਆ। ਦੋਸ਼ ਹੈ ਕਿ ਇਸ ਦੌਰਾਨ ਪਹਿਲਾਂ ਦਲਿਤ ਮਜ਼ਦੂਰ ਨਾਲ ਕੁੱਟਮਾਰ ਕੀਤੀ ਗਈ, ਫਿਰ ਪਲਾਸ ਨਾਲ ਉਸਦੀਆਂ ਲੱਤਾਂ ਦਾ ਮਾਸ ਖਿੱਚਿਆ ਗਿਆ। ਇਸ ਤੋਂ ਬਾਅਦ ਉਸਦੀਆਂ ਲੱਤਾਂ 'ਤੇ ਤੇਜ਼ਾਬ ਪਾਇਆ ਗਿਆ। ਹਮਲਾ ਕਰਨ ਵਾਲਿਆਂ ਦਾ ਇਸ ਤੋਂ ਵੀ ਜੀਅ ਨਹੀਂ ਭਰਿਆ ਤਾਂ ਉਨ੍ਹਾਂ ਨੇ ਦਲਿਤ ਨੂੰ ਪਿਸ਼ਾਬ ਪਿਲਾਇਆ।

ਇਹ ਘਟਨਾ 7 ਨਵੰਬਰ ਦੀ ਹੈ। ਜਗਮੇਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ 21 ਅਕਤੂਬਰ ਨੂੰ ਰਿੰਕੂ, ਉਸਦੇ ਪਿਤਾ ਅਤੇ ਲੱਕੀ ਨਾਲ ਝਗੜਾ ਹੋਇਆ ਸੀ। ਹਾਲਾਂਕਿ ਪੰਚਾਇਤ ਵਿੱਚ ਇਸ ਮਾਮਲੇ ਦਾ ਰਾਜੀਨਾਮਾ ਹੋ ਗਿਆ ਸੀ। ਉਸਨੇ ਦੋਸ਼ ਲਗਾਇਆ ਕਿ 7 ਨਵੰਬਰ ਨੂੰ ਉਹ ਪਿੰਡ ਦੇ ਪੰਚ ਗੁਰਦਿਆਲ ਸਿੰਘ ਦੇ ਘਰ ਬੈਠਾ ਸੀ।

ਇਸ ਦੌਰਾਨ ਉਥੇ ਦੋਸ਼ੀ ਰਿੰਕੂ, ਲੱਕੀ, ਗੋਲੀ, ਬਿੱਟਾ ਤੇ ਬਿੰਦਰ ਸਿੰਘ ਆ ਗਏ। ਉਹ ਉਥੋਂ ਉਸਨੂੰ ਸੱਦ ਕੇ ਰਿੰਕੂ ਦੇ ਘਰ ਲੈ ਗਏ, ਜਿੱਥੇ ਅਮਰਜੀਤ ਸਿੰਘ ਪਹਿਲਾਂ ਤੋਂ ਮੌਜੂਦ ਸੀ। ਉਥੇ ਉਸਨੂੰ ਪਿਲਰ ਨਾਲ ਬੰਨ੍ਹ ਕੇ ਰਾਡ ਤੇ ਡੰਡਿਆਂ ਨਾਲ ਕੁੱਟਿਆ ਗਿਆ। ਉਸਦੀਆਂ ਲੱਤਾਂ ਦਾ ਮਾਸ ਖਿੱਚਿਆ ਗਿਆ।

ਜਦੋਂ ਉਸਨੇ ਪਾਣੀ ਮੰਗਿਆ ਤਾਂ ਉਸਨੂੰ ਪਿਸ਼ਾਬ ਪੀਣ ਲਈ ਮਜਬੂਰ ਕੀਤਾ ਗਿਆ। ਕਰੀਬ 3 ਘੰਟੇ ਬਾਅਦ ਮੌਕੇ 'ਤੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਜਗਮੇਲ ਨੂੰ ਬਚਾਇਆ। ਇਸ ਸਮੇਂ ਦਲਿਤ ਮਜਦੂਰ ਪੀਜੀਆਈ ਚੰਡੀਗੜ ਵਿੱਚ ਦਾਖਲ ਹੈ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੇ ਇਸ ਸਬੰਧ ਵਿੱਚ ਐਸਸੀ-ਐਸਟੀ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Comments

Leave a Reply