Sat,May 30,2020 | 01:35:27am
HEADLINES:

Punjab

ਕੋਰੋਨਾ ਵਾਇਰਸ : ਗਰੀਬਾਂ-ਮਜ਼ਦੂਰਾਂ ਲਈ ਮੁਸ਼ਕਿਲ ਹੁੰਦੇ ਜਾ ਰਹੇ ਹਾਲਾਤ

ਕੋਰੋਨਾ ਵਾਇਰਸ : ਗਰੀਬਾਂ-ਮਜ਼ਦੂਰਾਂ ਲਈ ਮੁਸ਼ਕਿਲ ਹੁੰਦੇ ਜਾ ਰਹੇ ਹਾਲਾਤ

ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਦੇ ਮਕਸਦ ਨਾਲ ਪੰਜਾਬ 'ਚ ਕਰਫਿਊ ਲਗਾਇਆ ਗਿਆ ਹੈ। ਪਿਛਲੇ 22 ਮਾਰਚ ਤੋਂ ਸੂਬੇ 'ਚ ਬੰਦ ਦੇ ਹਾਲਾਤ ਹਨ। 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਸ਼ਟਰ ਦੇ ਨਾਂ ਸੰਬੋਧਨ ਦੌਰਾਨ ਪੂਰੇ ਦੇਸ਼ 'ਚ 14 ਅਪ੍ਰੈਲ ਤੱਕ ਲਾਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ।

ਕੋਰੋਨਾ ਵਾਇਰਸ ਨੂੰ ਰੋਕਣ ਲਈ ਅਜਿਹਾ ਕਰਨਾ ਠੀਕ ਹੈ, ਪਰ ਇਸ ਨਾਲ ਉਨ੍ਹਾਂ ਗਰੀਬਾਂ-ਦਿਹਾੜੀਦਾਰਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਜਿਨ੍ਹਾਂ ਕੋਲ ਨਾ ਤਾਂ ਘਰ 'ਚ ਰਾਸ਼ਨ ਹੈ ਤੇ ਨਾ ਹੀ ਰਾਸ਼ਨ ਖਰੀਦਣ ਲਈ ਪੈਸੇ। ਸੰਸਾਧਨਾਂ ਦੀ ਘਾਟ ਦੇ ਸ਼ਿਕਾਰ ਇਨ੍ਹਾਂ ਲੋਕਾਂ ਲਈ ਭੁੱਖਮਰੀ ਦੇ ਹਾਲਾਤ ਪੈਦਾ ਹੋ ਗਏ ਹਨ।

ਇਸੇ ਸਬੰਧ 'ਚ ਪਿਛਲੇ ਕੁਝ ਦਿਨਾਂ ਤੋਂ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ 'ਚ ਗਰੀਬ ਲੋਕ ਆਪਣਾ ਦਰਦ ਦੱਸਦੇ ਹੋਏ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਰੋਟੀ ਪਕਾਉਣ ਲਈ ਆਟਾ ਤੱਕ ਨਹੀਂ ਹੈ। ਉਹ ਕਿਵੇਂ 21 ਦਿਨ ਕੱਢਣਗੇ। ਕਰਫਿਊ ਕਾਰਨ ਦਿਹਾੜੀ ਨਹੀਂ ਲੱਗਣ ਕਰਕੇ ਉਨ੍ਹਾਂ ਕੋਲ ਪੈਸੇ ਵੀ ਨਹੀਂ ਹਨ, ਜਿਸ ਨਾਲ ਉਹ ਖਾਣ-ਪੀਣ ਦੀਆਂ ਚੀਜ਼ਾਂ ਖਰੀਦ ਸਕਣ।

ਇਸ ਸਬੰਧ 'ਚ ਸੋਸ਼ਲ ਮੀਡੀਆ 'ਤੇ ਵੀ ਪ੍ਰਤੀਕਿਰਿਆ ਦੇਖਣ ਨੂੰ ਮਿਲ ਰਹੀ ਹੈ। ਸੁੱਖ ਸਿੰਘ  ਫੇਸਬੁੱਕ 'ਤੇ ਲਿਖਦੇ ਹਨ ਕਿ ਕਈ ਹਸਪਤਾਲਾਂ 'ਚ ਦੇਖਿਆ ਗਿਆ ਹੈ ਕਿ ਸ਼ੱਕੀ ਤੌਰ 'ਤੇ ਲਿਆਂਦੇ ਗਏ ਮਰੀਜ਼ ਖਾਣ-ਪੀਣ ਤੋਂ ਤੰਗ ਆਏ ਹੋਏ ਹਨ। ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਹੈ।

ਫਿਲਹਾਲ ਇਨ੍ਹਾਂ ਗਰੀਬਾਂ ਦੀ ਨਜ਼ਰ ਸਰਕਾਰ ਵੱਲ ਟਿਕੀ ਹੋਈ ਹੈ। ਜੇਕਰ ਛੇਤੀ ਹੀ ਇਨ੍ਹਾਂ ਨੂੰ ਸਰਕਾਰੀ ਮਦਦ ਨਹੀਂ ਮਿਲਦੀ ਤਾਂ ਇਨ੍ਹਾਂ ਦੀ ਹਾਲਤ ਹੋਰ ਵੀ ਜ਼ਿਆਦ ਵਿਗੜ ਸਕਦੀ ਹੈ।

Comments

Leave a Reply