Tue,Oct 16,2018 | 07:51:15am
HEADLINES:

Punjab

ਜਾਅਲੀ ਸਰਟੀਫਿਕੇਟ ਬਣਾਉਣ ਦੇ ਮਾਮਲੇ 'ਚ ਭਾਜਪਾ ਆਗੂਆਂ ਸਮੇਤ ਚਾਰ 'ਤੇ ਪਰਚਾ

ਜਾਅਲੀ ਸਰਟੀਫਿਕੇਟ ਬਣਾਉਣ ਦੇ ਮਾਮਲੇ 'ਚ ਭਾਜਪਾ ਆਗੂਆਂ ਸਮੇਤ ਚਾਰ 'ਤੇ ਪਰਚਾ

ਥਾਣਾ ਸਿਟੀ ਪੁਲਸ ਨਕੋਦਰ ਨੇ ਮਿਲੀਭੁਗਤ ਕਰਕੇ ਅਨੁਸੂਚਿਤ ਜਾਤੀ (ਐੱਸਸੀ) ਦੇ ਜਾਅਲੀ ਸਰਟੀਫਿਕੇਟ ਬਣਾਉਣ ਦੇ ਦੋਸ਼ ਵਿੱਚ ਨਗਰ ਕੌਂਸਲ ਨਕੋਦਰ ਦੇ ਉਪਪ੍ਰਧਾਨ ਤੇ ਸਾਬਕਾ ਉਪਪ੍ਰਧਾਨ ਸਮੇਤ ਚਾਰ ਦੋਸ਼ੀਆਂ ਖਿਲਾਫ ਧਾਰਾ 420, 465, 468 ਤੇ 120ਬੀ ਤਹਿਤ ਮਾਮਲਾ ਦਰਜ ਕੀਤਾ ਹੈ। ਇਹ ਪਰਚਾ ਇੱਕ ਬਸਪਾ ਆਗੂ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। 
 
'ਦੈਨਿਕ ਭਾਸਕਰ' ਦੀ ਇੱਕ ਖਬਰ ਮੁਤਾਬਕ, ਨਕੋਦਰ ਦੇ ਮੁਹੱਲਾ ਰਹਿਮਾਨਪੁਰ ਦੇ ਰਹਿਣ ਵਾਲੇ ਬਸਪਾ ਆਗੂ ਰਾਜਕੁਮਾਰ ਨੇ ਸ਼ਿਕਾਇਤ ਕੀਤੀ ਸੀ ਕਿ ਨਕੋਦਰ ਦੇ ਆਜ਼ਾਦ ਨਗਰ ਦੀ ਰਹਿਣ ਵਾਲੀ ਰਾਜਵਿੰਦਰ ਕੌਰ ਅਤੇ ਤਰਲੋਚਨ ਸਿੰਘ ਵਾਸੀ ਮੁਹੱਲਾ ਬਹਾਦੁਰਪੁਰਾ, ਨਕੋਦਰ ਨੇ ਨਗਰ ਕੌਂਸਲ ਨਕੋਦਰ ਦੇ ਉਪਪ੍ਰਧਾਨ ਨਰੇਸ਼ ਖਾਨ ਅਤੇ ਸਾਬਕਾ ਉਪਪ੍ਰਧਾਨ ਮਹਿਲਾ ਕੌਂਸਲਰ (ਦੋਵੇਂ ਭਾਜਪਾ ਆਗੂ) ਨਾਲ ਮਿਲੀਭੁਗਤ ਕਰਕੇ ਨਕੋਦਰ ਤਹਿਸੀਲਦਾਰ ਤੋਂ ਐੱਸਸੀ ਸਰਟੀਫਿਕੇਟ ਜਾਰੀ ਕਰਵਾ ਲਿਆ, ਜਦਕਿ ਇਹ ਦੋਵੇਂ ਐੱਸਸੀ ਜਾਤੀ ਨਾਲ ਸਬੰਧਤ ਨਹੀਂ ਸਨ।
 
ਬਸਪਾ ਆਗੂ ਰਾਜਕੁਮਾਰ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਇਸ ਸਬੰਧ 'ਚ ਪਟੀਸ਼ਨ ਦਾਖਲ ਕੀਤੀ ਸੀ, ਜਿਸਨੂੰ ਹਾਈਕੋਰਟ ਨੇ ਡਿਸਪੋਜ਼ ਕਰਕੇ ਨਿਰਦੇਸ਼ ਦਿੱਤੇ ਸਨ ਕਿ ਸਬੰਧਤ ਅਧਿਕਾਰੀ ਸ਼ਿਕਾਇਤ ਦਾ ਕਾਨੂੰਨ ਮੁਤਾਬਕ ਨਿਪਟਾਰਾ ਕਰਨ। ਇਸ ਸਬੰਧ 'ਚ ਡੀਐੱਸਪੀ (ਡੀ) ਇਨਵੈਸਟੀਗੇਸ਼ਨ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਰਾਜਵਿੰਦਰ ਕੌਰ ਅਤੇ ਤਰਲੋਚਨ ਸਿੰਘ ਨੇ ਕੌਂਸਲਰ ਮੋਨੀਕਾ ਤੇ ਕੌਂਸਲਰ ਨਰੇਸ਼ ਖਾਨ ਦੇ ਨਾਲ ਮਿਲੀਭੁਗਤ ਕਰਕੇ ਐੱਸਸੀ ਸਰਟੀਫਿਕੇਟ ਆਪਣੀ ਅਸਲੀ ਜਾਤੀ ਨੂੰ ਲੁਕੋ ਕੇ ਜਾਰੀ ਕਰਵਾ ਲਏ।
 
ਡੀਐੱਸਪੀ ਨੇ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ। ਇਸ ਤੋਂ ਬਾਅਦ ਥਾਣਾ ਸਿਟੀ ਪੁਲਸ ਨਕੋਦਰ ਨੇ ਦੋਵੇਂ ਕੌਂਸਲਰਾਂ ਨਰੇਸ਼ ਖਾਨ, ਮੋਨੀਕਾ ਅਤੇ ਅਸਲ ਜਾਤੀ ਲੁਕਾ ਕੇ ਐੱਸਸੀ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਦੋਵੇਂ ਦੋਸ਼ੀਆਂ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ।

 

Comments

Leave a Reply