Wed,Jun 03,2020 | 10:05:12pm
HEADLINES:

Punjab

ਪੰਜਾਬ 'ਚ ਵੱਜਿਆ ਚੋਣ ਵਿਗਲ : 4 ਵਿਧਾਨਸਭਾ ਸੀਟਾਂ ਦੀਆਂ ਉਪਚੋਣਾਂ 21 ਅਕਤੂਬਰ ਨੂੰ

ਪੰਜਾਬ 'ਚ ਵੱਜਿਆ ਚੋਣ ਵਿਗਲ : 4 ਵਿਧਾਨਸਭਾ ਸੀਟਾਂ ਦੀਆਂ ਉਪਚੋਣਾਂ 21 ਅਕਤੂਬਰ ਨੂੰ

ਚੋਣ ਕਮਿਸ਼ਨ ਵੱਲੋਂ 21 ਸਤੰਬਰ ਨੂੰ ਮਹਾਰਾਸ਼ਟਰ ਤੇ ਹਰਿਆਣਾ ਵਿੱਚ ਵਿਧਾਨਸਭਾ ਚੋਣਾਂ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਇਸਦੇ ਨਾਲ ਹੀ 1 ਲੋਕਸਭਾ ਸੀਟ ਤੇ ਪੰਜਾਬ ਦੀਆਂ ਚਾਰ ਵਿਧਾਨਸਭਾ ਸੀਟਾਂ ਸਮੇਤ ਕੁੱਲ 64 ਸੀਟਾਂ 'ਤੇ ਉਪਚੋਣਾਂ ਕਰਾਉਣ ਦੀ ਘੋਸ਼ਣਾ ਵੀ ਕਰ ਦਿੱਤੀ ਗਈ ਹੈ।

ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਨ੍ਹਾਂ ਚੋਣਾਂ ਲਈ ਨੋਟੀਫਿਕੇਸ਼ਨ 27 ਸਤੰਬਰ ਨੂੰ ਜਾਰੀ ਕੀਤਾ ਜਾਵੇਗਾ। ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਅੰਤਮ ਤਾਰੀਖ 4 ਅਕਤੂਬਰ ਹੋਵੇਗੀ। ਸਕਰੂਟਨੀ 5 ਅਕਤੂਬਰ ਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਅੰਤਮ ਤਾਰੀਖ 7 ਅਕਤੂਬਰ ਹੋਵੇਗੀ। ਚੋਣ ਪ੍ਰਚਾਰ ਦਾ ਅੰਤਮ ਦਿਨ 19 ਅਕਤੂਬਰ ਨੂੰ ਤੈਅ ਕੀਤਾ ਗਿਆ ਹੈ। 21 ਅਕਤੂਬਰ ਨੂੰ ਚੋਣਾਂ ਹੋਣਗੀਆਂ, ਜਿਨ੍ਹਾਂ ਦਾ ਨਤੀਜਾ 24 ਅਕਤੂਬਰ ਨੂੰ ਆ ਜਾਵੇਗਾ।

ਪੰਜਾਬ ਵਿੱਚ ਜਲਾਲਾਬਾਦ, ਫਗਵਾੜਾ (ਐੱਸਸੀ ਰਿਜ਼ਰਵ), ਦਾਖਾ, ਮੁਕੇਰੀਆਂ ਵਿਧਾਨਸਭਾ ਸੀਟਾਂ 'ਤੇ ਉਪਚੋਣਾਂ 21 ਅਕਤੂਬਰ ਨੂੰ ਹੋਣਗੀਆਂ। ਇਸ ਐਲਾਨ ਦੇ ਨਾਲ ਹੀ ਸੂਬੇ ਵਿੱਚ ਚੋਣ ਮਾਹੌਲ ਭਖਣਾ ਸ਼ੁਰੂ ਹੋ ਗਿਆ ਹੈ।

Comments

Leave a Reply