Tue,Oct 20,2020 | 03:10:22am
HEADLINES:

Punjab

ਪੂਨਾ ਪੈਕਟ ਧਿੱਕਾਰ ਦਿਵਸ ਮਨਾਏਗੀ ਰਾਸ਼ਟਰੀ ਬੋਧ ਮਹਾਸਭਾ

ਪੂਨਾ ਪੈਕਟ ਧਿੱਕਾਰ ਦਿਵਸ ਮਨਾਏਗੀ ਰਾਸ਼ਟਰੀ ਬੋਧ ਮਹਾਸਭਾ

ਰਾਸ਼ਟਰੀ ਬੋਧ ਮਹਾਸਭਾ ਪੰਜਾਬ ਦੇ ਕੋਆਰਡੀਨੇਟਰ ਐਡਵੋਕੇਟ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ 24 ਸਤੰਬਰ ਨੂੰ ਰਾਸ਼ਟਰੀ ਬੋਧ ਮਹਾਸਭਾ ਦੇਸ਼ ਭਰ 'ਚ ਪੂਨਾ ਪੈਕਟ ਧਿੱਕਾਰ ਦਿਵਸ ਮਨਾਏਗੀ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਕਮਿਊਨਲ ਅਵਾਰਡ ਰਾਹੀਂ ਅਲੱਗ ਚੋਣ ਤੇ ਦੋ ਵੋਟ ਦਾ ਅਧਿਕਾਰ ਲੈ ਕੇ ਆਏ ਸਨ, ਜਿਸਨੂੰ ਗਾਂਧੀ ਨੇ ਬਹੁਤ ਚਲਾਕੀ ਨਾਲ ਮਰਣ ਵਰਤ ਰੱਖ ਕੇ ਖੋਹ ਲਿਆ ਸੀ। ਬਾਬਾ ਸਾਹਿਬ ਡਾ. ਅੰਬੇਡਕਰ ਨੇ ਉਸੇ ਦਿਨ ਪੂਨਾ ਜੇਲ੍ਹ 'ਚ ਹੋਏ ਪੂਨਾ ਸਮਝੌਤੇ ਦਾ ਧਿੱਕਾਰ ਕੀਤਾ ਸੀ।

ਐਡਵੋਕੇਟ ਪ੍ਰਿਤਪਾਲ ਸਿੰਘ ਨੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨਾਂ-ਕੋਆਰਡੀਨੇਟਰਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਣ। ਰਾਸ਼ਟਰੀ ਬੋਧ ਮਹਾਸਭਾ ਦੇ ਰਾਸ਼ਟਰੀ ਪ੍ਰਧਾਨ ਸਾਬਕਾ ਵਿਧਾਇਕ ਧਰਮ ਪ੍ਰਕਾਸ਼ ਭਾਰਤੀ ਬੋਧ ਦੇ ਨਿਰਦੇਸ਼ ਮੁਤਾਬਕ 24 ਸਤੰਬਰ ਨੂੰ ਪੂਨਾ ਪੈਕਟ ਦਾ ਧਿੱਕਾਰ ਦਿਵਸ ਮਨਾਉਣ ਦਾ ਫੈਸਲਾ ਲਿਆ ਹੈ। ਇਸ ਮੌਕੇ 'ਤੇ ਰਾਸ਼ਟਰਪਤੀ ਨੂੰ ਜਿਲ੍ਹਾ ਅਧਿਕਾਰੀਆਂ ਰਾਹੀਂ ਮੈਮੋਰੰਡਮ ਦਿੱਤਾ ਜਾਵੇਗਾ, ਜਿਸ 'ਚ ਮੁੱਖ ਤੌਰ 'ਤੇ 5 ਮੰਗਾਂ ਸ਼ਾਮਲ ਰਹਿਣਗੀਆਂ।

1. ਅਲੱਗ ਚੋਣ ਲਾਗੂ ਕਰੋ।
2. ਸਾਕੇਤ ਨਗਰੀ ਅਯੋਧਿਆ ਨੂੰ ਬੋਧ ਵਿਸ਼ਵ ਸਥਾਨ ਐਲਾਨ ਕਰੋ, ਮੰਦਰ ਨਿਰਮਾਣ 'ਤੇ ਮੁੜ ਵਿਚਾਰ ਕਰੋ।
3. ਨਿੱਜੀਕਰਨ ਬੰਦ ਕਰੋ। ਰਾਸ਼ਟਰੀ ਜਾਇਦਾਦ ਦੀ ਰੱਖਿਆ ਕਰੋ।
4. ਸਿੱਖਿਆ ਦਾ ਰਾਸ਼ਟਰੀਕਰਨ ਕਰੋ। ਸਾਰਿਆਂ ਲਈ ਬਰਾਬਰ ਸਿੱਖਿਆ ਲਾਗੂ ਕਰੋ।
5. ਈਵੀਐਮ ਬੰਦ ਕਰੋ। ਬੈਲੇਟ ਪੇਪਰ ਨਾਲ ਚੋਣਾਂ ਸ਼ੁਰੂ ਕਰੋ।

Comments

Leave a Reply