Tue,Feb 25,2020 | 03:53:42pm
HEADLINES:

Punjab

ਬਾਰ ਐਸੋਸੀਏਸ਼ਨ ਦਫਤਰ ਪਹੁੰਚੇ ਬਲਵਿੰਦਰ ਦਾ ਵਕੀਲਾਂ ਨੇ ਕੀਤਾ ਸਵਾਗਤ

ਬਾਰ ਐਸੋਸੀਏਸ਼ਨ ਦਫਤਰ ਪਹੁੰਚੇ ਬਲਵਿੰਦਰ ਦਾ ਵਕੀਲਾਂ ਨੇ ਕੀਤਾ ਸਵਾਗਤ

ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀਡੀਏ) ਦੇ ਜਲੰਧਰ ਲੋਕਸਭਾ ਸੀਟ ਤੋਂ ਉਮੀਦਵਾਰ ਬਲਵਿੰਦਰ ਕੁਮਾਰ ਅੱਜ ਜਲੰਧਰ ਕਚਹਿਰੀ ਵਿਖੇ ਬਾਰ ਐਸੋਸੀਏਸ਼ਨ ਦਫਤਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਵਕੀਲਾਂ ਅੱਗੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ-ਭਾਜਪਾ ਇੱਕੋ ਤਰ੍ਹਾਂ ਦੀ ਰਾਜਨੀਤੀ ਕਰਦੇ ਹਨ।

ਇਨ੍ਹਾਂ ਨੇ ਆਪਣੇ ਰਾਜ ਵਿੱਚ ਲੋਕਾਂ ਨੂੰ ਮੁੱਢਲੀਆਂ ਸੁਵਿਧਾਵਾਂ ਵੀ ਨਹੀਂ ਦਿੱਤੀਆਂ। ਕਾਂਗਰਸ ਤੇ ਅਕਾਲੀ-ਭਾਜਪਾ ਲੋਕਾਂ ਨੂੰ ਗੁਲਾਮ ਤੇ ਕਮਜ਼ੋਰ ਬਣਾਉਣ ਦਾ ਕੰਮ ਕਰਦੇ ਹਨ। ਇਨ੍ਹਾਂ ਦਾ ਸਿੱਖਿਆ-ਸਿਹਤ ਵਿਵਸਥਾ ਵੱਲ ਕੋਈ ਧਿਆਨ ਨਹੀਂ ਹੈ। ਜਲੰਧਰ ਵਿੱਚ ਸਰਕਾਰੀ ਸਿੱਖਿਆ ਤੇ ਸਿਹਤ ਵਿਵਸਥਾ ਦਾ ਮਾੜਾ ਹਾਲ ਹੈ। ਕਾਂਗਰਸ ਤੇ ਅਕਾਲੀ-ਭਾਜਪਾ ਦਾ ਏਜੰਡਾ ਅਗਾਂਹਵਧੂ ਨਹੀਂ ਹੈ, ਸਗੋਂ ਲੋਕਾਂ ਨੂੰ ਸਿਹਤ-ਸਿੱਖਿਆ ਸੁਵਿਧਾਵਾਂ ਤੋਂ ਵਾਂਝੇ ਰੱਖਣਾ ਹੈ।

ਬਲਵਿੰਦਰ ਕੁਮਾਰ ਨੇ ਕਿਹਾ ਕਿ ਅਸੀਂ ਪੀਡੀਏ ਰਾਹੀਂ ਬਦਲਵਾਂ ਵਿਕਾਸ ਦਾ ਏਜੰਡਾ ਲੈ ਕੇ ਆਏ ਹਾਂ। ਇਸ ਕਰਕੇ ਅਸੀਂ ਸਮਾਜ ਦੇ ਹਰ ਹਿੱਸੇ ਤੋਂ ਪੀਡੀਏ ਲਈ ਸਮਰਥਨ ਮੰਗਦੇ ਹਾਂ। ਅਸੀਂ ਵਕੀਲਾਂ ਤੋਂ ਪੀਡੀਏ ਲਈ ਵੋਟ ਦੀ ਅਪੀਲ ਕਰਦੇ ਹਾਂ, ਤਾਂਕਿ ਸਿੱਖਿਆ, ਸਿਹਤ, ਰੁਜ਼ਗਾਰ ਤੇ ਲੋਕ ਹਿੱਤ ਦੇ ਮੁੱਦਿਆਂ ਦੀ ਦਿਸ਼ਾ ਵੱਲ ਕੰਮ ਕੀਤਾ ਜਾ ਸਕੇ।

ਇਸ ਤੋਂ ਪਹਿਲਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਪ੍ਰਧਾਨ ਨਰਿੰਦਰ ਸਿੰਘ ਨੇ ਬਾਰ ਐਸੋਸੀਏਸ਼ਨ ਦਫਤਰ ਵਿੱਚ ਪਹੁੰਚਣ 'ਤੇ ਪੀਡੀਏ ਉਮੀਦਵਾਰ ਬਲਵਿੰਦਰ ਕੁਮਾਰ ਦਾ ਬੁਕੇ ਦੇ ਕੇ ਸਵਾਗਤ ਕੀਤਾ।

ਇਸ ਮੌਕੇ 'ਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੈਕਟਰੀ ਸੁਸ਼ੀਲ ਮਹਿਤਾ, ਸੀਨੀਅਰ ਵਾਈਸ ਪ੍ਰਧਾਨ ਅਮਰਿੰਦਰ ਸਿੰਘ ਥਿੰਦ, ਸਾਬਕਾ ਪ੍ਰਧਾਨ ਐਡਵੋਕੇਟ ਬਲਦੇਵ ਪ੍ਰਕਾਸ਼ ਰੱਲ, ਐਡਵੋਕੇਟ ਆਰਐਸ ਮੰਡ, ਐਡਵੋਕੇਟ ਆਰਐਸ ਸ਼ੁਗਲੀ, ਐਡਵੋਕੇਟ ਮੋਹਣ ਲਾਲ ਫਿਲੌਰੀਆ, ਐਡਵੋਕੇਟ ਆਰਕੇ ਮਹਿਮੀ, ਐਡਵੋਕੇਟ ਪ੍ਰਿਤਪਾਲ ਸਿੰਘ, ਐਡਵੋਕੇਟ ਤਜਿੰਦਰ ਬੱਧਣ, ਐਡਵੋਕੇਟ ਹਰਮੇਸ਼ ਮਾਨਵ, ਐਡਵੋਕੇਟ ਰਜਿੰਦਰ ਮਹਿਮੀ, ਐਡਵੋਕੇਟ ਹਰਪ੍ਰੀਤ ਸਿੰਘ ਬੱਧਣ, ਐਡਵੋਕੇਟ ਜਗਜੀਵਨ ਰਾਮ, ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਕਿਰਨ ਸ਼ੇਰਪੁਰੀ, ਰਾਜੂ ਅੰਬੇਡਕਰ, ਸਨੀ ਕੋਲ, ਪਵਨ ਵਿਰਦੀ, ਹਰਭਜਨ ਸਾਂਪਲਾ, ਐਚਕੇ ਮਾਹੀ, ਐਡਵੋਕੇਟ ਪ੍ਰਵੀਨ ਬਾਲਾ, ਗੋਮਤੀ ਭਗਤ ਸੋਨਮ ਮਹੇ, ਸੰਗੀਤਾ ਸੋਨੀ, ਅੰਜੂ ਬਾਲਾ, ਮੰਜੂ ਬਾਲਾ ਤੇ ਵੀਨਾ ਕਸ਼ਯਪ ਵੀ ਹਾਜਰ ਸਨ।

Comments

Leave a Reply