Thu,Aug 22,2019 | 09:27:38am
HEADLINES:

Punjab

ਪੁਲਸ ਮੁਲਾਜ਼ਮ ਨੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਸਕੂਟਰੀ ਤੋਂ ਉਤਾਰ ਕੇ ਸੜਕ 'ਤੇ ਸੁੱਟੀ, ਮਾਮਲਾ ਭੜਕਿਆ

ਪੁਲਸ ਮੁਲਾਜ਼ਮ ਨੇ ਬਾਬਾ ਸਾਹਿਬ ਅੰਬੇਡਕਰ ਦੀ ਤਸਵੀਰ ਸਕੂਟਰੀ ਤੋਂ ਉਤਾਰ ਕੇ ਸੜਕ 'ਤੇ ਸੁੱਟੀ, ਮਾਮਲਾ ਭੜਕਿਆ

ਪਟਿਆਲਾ ਜ਼ਿਲ੍ਹੇ ਤਹਿਤ ਆਉਂਦੇ ਸਮਾਣਾ ਸ਼ਹਿਰ ਵਿੱਚ 25 ਅਕਤੂਬਰ ਨੂੰ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਤਸਵੀਰ ਦਾ ਅਪਮਾਨ ਕੀਤੇ ਜਾਣ ਦਾ ਮਾਮਲਾ ਭੜਕ ਗਿਆ। ਸ਼ਹਿਰ ਦੇ ਮੇਨ ਰੋਡ ਵਿਖੇ ਵੜੈਚਾਂ ਪੱਤੀ ਚੌਕ 'ਚ ਇੱਕ ਪੁਲਸ ਮੁਲਾਜ਼ਮ ਨੇ ਬਸਪਾ ਆਗੂ ਦੇ ਬੇਟੇ ਦੀ ਸਕੂਟਰੀ 'ਤੇ ਲੱਗੀ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ਉਤਾਰ ਕੇ ਸੜਕ 'ਤੇ ਸੁੱਟ ਦਿੱਤੀ, ਜਿਸ 'ਤੇ ਦਲਿਤ ਸਮਾਜ ਦੇ ਲੋਕ ਭੜਕ ਗਏ। ਉਨ੍ਹਾਂ ਨੇ ਸੜਕ 'ਤੇ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ।
 
ਘਟਨਾ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਬਸਪਾ ਦੇ ਹਲਕਾ ਸਮਾਣਾ ਇੰਚਾਰਜ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਮਨਪ੍ਰੀਤ ਮਨੀ ਸਕੂਟਰੀ 'ਤੇ ਜਾ ਰਿਹਾ ਸੀ। ਇਸ ਦੌਰਾਨ ਵੜੈਚਾਂ ਪੱਤੀ ਚੌਕ ਵਿਖੇ ਪੁਲਸ ਵੱਲੋਂ ਨਾਕਾ ਲਗਾਇਆ ਗਿਆ ਸੀ। ਇੱਥੇ ਇੱਕ ਪੁਲਸ ਮੁਲਾਜ਼ਮ ਨੇ ਮਨਪ੍ਰੀਤ ਮਨੀ ਦੀ ਸਕੂਟਰੀ ਰੋਕੀ ਤੇ ਉਸ 'ਤੇ ਲੱਗੀ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਫੋਟੋ ਉਤਾਰ ਕੇ ਸੜਕ 'ਤੇ ਸੁੱਟ ਦਿੱਤੀ। 
 
ਮਨੀ ਨੇ ਇਸ ਦਾ ਵਿਰੋਧ ਕੀਤਾ। ਇਸ ਘਟਨਾ ਦਾ ਪਤਾ ਲਗਦੇ ਹੀ ਦਲਿਤ ਸਮਾਜ ਦੇ ਲੋਕ ਭਾਰੀ ਗਿਣਤੀ ਵਿੱਚ ਚੌਕ 'ਚ ਇਕੱਠੇ ਹੋ ਗਏ। ਉਨ੍ਹਾਂ ਨੇ ਪੁਲਸ ਮੁਲਾਜ਼ਮ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕਰਦੇ ਹੋਏ ਸੜਕ 'ਤੇ ਧਰਨਾ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਧਰਨਾ ਉਦੋਂ ਤੱਕ ਨਹੀਂ ਹਟਾਇਆ ਜਾਵੇਗਾ, ਜਦੋਂ ਤੱਕ ਕਿ ਦੋਸ਼ੀ ਮੁਲਾਜ਼ਮ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ। 
 
ਮਾਹੌਲ ਭੜਕਨ ਤੋਂ ਬਾਅਦ ਡੀਐਸਪੀ ਰਾਜਵਿੰਦਰ ਸਿੰਘ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਸਥਿਤੀ ਤਣਾਅਪੂਰਨ ਹੁੰਦਿਆਂ ਦੇਖ ਕੇ ਪੁਲਸ ਮੁਲਾਜ਼ਮ ਨੂੰ ਦਲਿਤ ਸਮਾਜ ਦੇ ਲੋਕਾਂ ਸਾਹਮਣੇ ਲਿਆਂਦਾ ਗਿਆ। ਉਸਦੇ ਵੱਲੋਂ ਮਾਫੀ ਮੰਗੇ ਜਾਣ ਅਤੇ ਅੱਗੇ ਤੋਂ ਅਜਿਹੀ ਗਲਤੀ ਨਾ ਕੀਤੇ ਜਾਣ ਦੀ ਗੱਲ ਕਹੀ ਗਈ, ਜਿਸ ਤੋਂ ਬਾਅਦ ਜਾ ਕੇ ਲੋਕ ਸ਼ਾਂਤ ਹੋਏ। ਇਸ ਤੋਂ ਬਾਅਦ ਜਾ ਕੇ ਸੜਕ ਤੋਂ ਧਰਨਾ ਚੁੱਕਿਆ ਗਿਆ।

 

Comments

Leave a Reply