Sat,Sep 19,2020 | 08:07:29am
HEADLINES:

Punjab

ਬਾਬਾ ਸਾਹਿਬ ਅੰਬੇਡਕਰ ਦੇ ਪਰਿਨਿਰਵਾਣ ਦਿਵਸ 'ਤੇ ਬਸਪਾ ਕਰੇਗੀ ਵਰਕਰ ਸੰਮੇਲਨ

ਬਾਬਾ ਸਾਹਿਬ ਅੰਬੇਡਕਰ ਦੇ ਪਰਿਨਿਰਵਾਣ ਦਿਵਸ 'ਤੇ ਬਸਪਾ ਕਰੇਗੀ ਵਰਕਰ ਸੰਮੇਲਨ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ 6 ਦਸੰਬਰ ਨੂੰ ਪਰਿਨਿਰਵਾਣ ਦਿਵਸ 'ਤੇ ਬਹੁਜਨ ਸਮਾਜ ਪਾਰਟੀ (ਬਸਪਾ) ਸੂਬਾ ਪੱਧਰੀ ਵਰਕਰ ਸੰਮੇਲਨ ਕਰਨ ਜਾ ਰਹੀ ਹੈ। ਇਹ ਜਾਣਕਾਰੀ ਬਸਪਾ ਦੇ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਪੱਛੜੀਆਂ ਸ਼੍ਰੇਣੀਆਂ ਦੇ ਪਟਿਆਲਾ ਵਿਖੇ ਕਰਵਾਏ ਗਏ ਸੰਮੇਲਨ ਦੌਰਾਨ ਦਿੱਤੀ। ਇਸ ਸੰਮੇਲਨ ਵਿੱਚ ਪੰਜਾਬ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਅਤੇ ਰਿਸ਼ੀਪਾਲ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ।

ਸਮਾਗਨ ਦੌਰਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਠੱਲਣ ਲਈ ਮਜ਼ਬੂਤ ਸੰਗਠਨ ਦੀ ਲੋੜ ਹੈ। ਇਸ ਜ਼ਰੂਰਤ ਨੂੰ ਪੂਰਾ ਕਰਨ ਹਿੱਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 63ਵੇਂ ਪਰਿਨਿਰਵਾਣ ਦਿਵਸ ਮੌਕੇ ਸੂਬਾ ਪੱਧਰੀ ਵਰਕਰ ਸੰਮੇਲਨ ਕੀਤਾ ਜਾਵੇਗਾ ਅਤੇ ਰਾਜ ਸੱਤਾ ਦੇ ਲਈ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਦੀ ਰਾਖੀ ਲਈ ਹਰੇਕ ਵਿਧਾਨਸਭਾ ਵਿੱਚ 100-100 ਵਰਕਰਾਂ ਦੀ ਭਰਤੀ ਪੂਰੀ ਕੀਤੀ ਜਾਵੇਗੀ।

ਸੂਬਾ ਇੰਚਾਰਜ ਸ੍ਰੀ ਬੈਨੀਵਾਲ ਨੇ ਕਿਹਾ ਕਿ ਬਸਪਾ ਹਰੇਕ ਜਾਤੀ-ਧਰਮ ਦੀ ਪਾਰਟੀ ਹੈ। ਜੋ ਵੀ ਪਾਰਟੀ ਦੀਆਂ ਨੀਤੀਆਂ ਨਾਲ ਸਹਿਮਤ ਹਨ, ਉਨ੍ਹਾਂ ਲਈ ਪਾਰਟੀ ਦੇ ਦਰਵਾਜੇ ਖੁੱਲੇ ਹਨ। ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਪੰਜਾਬ ਵਿਰੋਧੀ ਪਾਰਟੀਆਂ ਨੂੰ 2022 ਦੀਆਂ ਚੋਣਾਂ ਵਿੱਚ ਸਬਕ ਸਿਖਾਉਣ ਹਿੱਤ ਮਜ਼ਬੂਤ ਧਿਰ ਬਣਨ ਦਾ ਸੰਕਲਪ ਵੀ ਦਿੱਤਾ।

ਇਸ ਮੌਕੇ ਸ. ਬਲਦੇਵ ਸਿੰਘ ਮੇਹਰਾ, ਜਗਜੀਤ ਸਿੰਘ, ਸਾਹਿਬ ਸਿੰਘ, ਐਡਵੋਕੇਟ ਜਸਪਾਲ ਸਿੰਘ, ਕੇਸਰ ਸਿੰਘ ਬਖਸ਼ੀਵਾਲਾ, ਮੈਡਮ ਰਾਜ ਰਾਣੀ, ਛੱਜੂ ਸਿੰਘ ਪ੍ਰਜਾਪਤ ਆਦਿ ਵੀ ਮੌਜੂਦ ਸਨ।

Comments

Leave a Reply