Thu,Aug 22,2019 | 09:28:36am
HEADLINES:

Punjab

'ਪੰਜਾਬ ਤੋਂ ਬਸਪਾ ਉਮੀਦਵਾਰਾਂ ਨੂੰ ਜੇਤੂ ਬਣਾ ਕੇ ਭੈਣ ਜੀ ਨੂੰ ਬਣਾਵਾਂਗੇ ਪ੍ਰਧਾਨ ਮੰਤਰੀ'

'ਪੰਜਾਬ ਤੋਂ ਬਸਪਾ ਉਮੀਦਵਾਰਾਂ ਨੂੰ ਜੇਤੂ ਬਣਾ ਕੇ ਭੈਣ ਜੀ ਨੂੰ ਬਣਾਵਾਂਗੇ ਪ੍ਰਧਾਨ ਮੰਤਰੀ'

ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸਮੀਖਿਆ ਮੀਟਿੰਗ ਫਗਵਾੜਾ ਦੇ ਅਰਬਨ ਅਸਟੇਟ ਵਿਖੇ ਅੰਬੇਡਕਰ ਭਵਨ ਵਿੱਚ ਹੋਈ। ਇਸ ਵਿੱਚ ਬਸਪਾ ਦੇ ਪੰਜਾਬ-ਚੰਡੀਗੜ ਦੇ ਮੁੱਖ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵਿਸ਼ੇਸ਼ ਤੌਰ 'ਤੇ ਪਹੁੰਚੇ। ਇਸ ਮੌਕੇ 'ਤੇ ਬਸਪਾ ਦੇ ਸੂਬਾ ਪੱਧਰੀ ਸੰਗਠਨ ਦੀ ਸਮੀਖਿਆ ਦੇ ਨਾਲ-ਨਾਲ ਪੰਜਾਬ ਭਰ ਤੋਂ ਬਸਪਾ ਦੇ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਮੈਂਬਰਾਂ ਤੇ ਪੰਚਾਂ-ਸਰਪੰਚਾਂ ਨੂੰ ਸਨਮਾਨਿਤ ਕੀਤਾ ਗਿਆ।
 
ਇਸ ਦੌਰਾਨ ਰਣਧੀਰ ਸਿੰਘ ਬੈਨੀਵਾਲ ਨੇ ਲੋਕਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਵਿੱਚ ਜੋਸ਼ ਭਰਦੇ ਹੋਏ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪੰਜਾਬ ਦੇ ਬਸਪਾ ਉਮੀਦਵਾਰਾਂ ਨੂੰ ਜੇਤੂ ਬਣਾ ਕੇ ਭੈਣ ਕੁਮਾਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਕੰਮ ਕੀਤਾ ਜਾਵੇਗਾ।
 
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ-ਭਾਜਪਾ ਦੀਆਂ ਜਨਵਿਰੋਧੀ ਨੀਤੀਆਂ ਤੋਂ ਤੰਗ ਆ ਚੁੱਕੇ ਹਨ। ਸੂਬੇ ਦੇ ਲੋਕਾਂ ਦਾ ਰੁਝਾਨ ਤੇਜ਼ੀ ਨਾਲ ਬਸਪਾ ਵੱਲ ਹੋ ਰਿਹਾ ਹੈ। ਲੋਕਸਭਾ ਚੋਣਾਂ ਵਿੱਚ ਬਸਪਾ ਪੰਜਾਬ ਤੋਂ ਸ਼ਾਨਦਾਰ ਜਿੱਤ ਦਰਜ ਕਰੇਗੀ।
 
ਸੂਬੇ ਵਿੱਚ ਹੋਰ ਪਾਰਟੀਆਂ ਨਾਲ ਗੱਠਜੋੜ ਬਾਰੇ ਗੱਲ ਕਰਦੇ ਹੋਏ ਸ੍ਰੀ ਬੈਨੀਵਾਲ ਨੇ ਕਿਹਾ ਕਿ ਇਸ ਸਬੰਧ ਵਿੱਚ ਗੱਲਬਾਤ ਚੱਲ ਰਹੀ ਹੈ। ਗੱਠਜੋੜ ਹੋਣ ਦੀ ਸਥਿਤੀ ਵਿੱਚ ਪਾਰਟੀ ਵਰਕਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਜਾਵੇਗੀ।
 
ਰਣਧੀਰ ਸਿੰਘ ਬੈਨੀਵਾਲ ਨੇ ਪਾਰਟੀ ਅਹੁਦੇਦਾਰਾਂ-ਵਰਕਰਾਂ ਨੂੰ ਲੋਕਸਭਾ ਚੋਣਾਂ ਲਈ ਦਿਨ-ਰਾਤ ਡਟ ਜਾਣ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਬੂਥ ਪੱਧਰ 'ਤੇ ਜਾ ਕੇ ਨੌਜਵਾਨਾਂ, ਮਹਿਲਾਵਾਂ ਤੇ ਬਜ਼ੁਰਗਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਬਸਪਾ ਨਾਲ ਜੋੜਨ। ਉਨ੍ਹਾਂ ਕਿਹਾ ਕਿ ਬਸਪਾ ਦੀ ਸੂਬਾਈ ਟੀਮ ਤੋਂ ਲੈ ਕੇ ਜ਼ੋਨ, ਜ਼ਿਲ੍ਹਾ ਅਤੇ ਬੂਥ ਪੱਧਰ ਤੱਕ ਦੇ ਵਰਕਰਾਂ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਵੇਗਾ। 
 
ਬਸਪਾ ਪੰਜਾਬ-ਚੰਡੀਗੜ ਦੇ ਮੁੱਖ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਪਾਰਟੀ ਦੀ ਸੂਬਾਈ ਟੀਮ ਦੇ ਨਵੇਂ ਨਿਯੁਕਤ ਅਹੁਦੇਦਾਰਾਂ ਦੇ ਨਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਡਾ. ਨਛੱਤਰ ਪਾਲ, ਬਲਵਿੰਦਰ ਕੁਮਾਰ, ਰਚਨਾ ਦੇਵੀ, ਸ਼ਿਵ ਕਲਿਆਣ ਤੇ ਸੰਤੋਸ਼ ਕੁਮਾਰੀ ਨੇ ਸੂਬਾ ਸਕੱਤਰ ਬਣਾਇਆ ਗਿਆ ਹੈ। ਸਮੀਖਿਆ ਮੀਟਿੰਗ ਤੋਂ ਬਾਅਦ ਪੰਜਾਬ ਭਰ ਤੋਂ ਬਸਪਾ ਦੇ ਜੇਤੂ ਰਹੇ ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਮੈਂਬਰਾਂ ਅਤੇ ਪੰਚਾਂ-ਸਰਪੰਚਾਂ ਨੂੰ ਸਨਮਾਨਿਤ ਕੀਤਾ ਗਿਆ।
 
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬਸਪਾ ਸੂਬਾ ਪ੍ਰਧਾਨ ਸ. ਰਸ਼ਪਾਲ ਸਿੰਘ ਰਾਜੂ ਅਤੇ ਸੂਬਾ ਇੰਚਾਰਜ ਕੁਲਦੀਪ ਸਿੰਘ ਸਰਦੂਲਗੜ ਨੇ ਕਿਹਾ ਕਿ ਸੂਬੇ ਵਿੱਚ ਬਸਪਾ ਦੇ ਪੱਖ ਵਿੱਚ ਲਹਿਰ ਚੱਲ ਰਹੀ ਹੈ। ਲੋਕਸਭਾ ਚੋਣਾਂ ਵਿੱਚ ਬਸਪਾ ਸ਼ਾਨਦਾਰ ਜਿੱਤ ਦਰਜ ਕਰਕੇ ਨਵਾਂ ਇਤਿਹਾਸ ਲਿਖੇਗੀ।
 
ਉਨ੍ਹਾਂ ਨੇ ਬਸਪਾ ਵਰਕਰਾਂ ਨੂੰ ਜਨਸੰਪਰਕ ਮੁਹਿੰਮ ਤੇਜ਼ ਕਰਨ ਲਈ ਕਿਹਾ। ਇਸ ਮੌਕੇ 'ਤੇ ਬਸਪਾ ਆਗੂ ਡਾ. ਮੱਖਣ ਸਿੰਘ, ਨਿਰਮਲ ਸੁਮਨ, ਬਲਦੇਵ ਮੇਹਰਾ, ਡਾ. ਨਛੱਤਰ ਪਾਲ, ਬਲਵਿੰਦਰ ਕੁਮਾਰ, ਰਚਨਾ ਦੇਵੀ, ਸ਼ਿਵ ਕਲਿਆਣ, ਗੁਰਮੇਲ ਚੁੰਬਰ, ਤੀਰਥ ਰਾਜਪੁਰਾ, ਮਨਜੀਤ ਅਟਵਾਲ, ਸੰਤੋਸ਼ ਕੁਮਾਰੀ, ਪਰਮਜੀਤ ਮੱਲ, ਗੁਰਮੇਲ ਸੰਧੂ, ਸਤਨਾਮ ਬੀਹੜਾ, ਰਮੇਸ਼ ਕੌਲ ਆਦਿ ਵੀ ਮੌਜ਼ੂਦ ਸਨ।

Comments

Leave a Reply