Wed,Apr 01,2020 | 07:56:42am
HEADLINES:

Punjab

ਬਹੁਜਨ ਸਮਾਜ ਪਾਰਟੀ ਕਰੇਗੀ ਡੀਜੀਪੀ ਪੰਜਾਬ ਦਾ ਘਿਰਾਓ

ਬਹੁਜਨ ਸਮਾਜ ਪਾਰਟੀ ਕਰੇਗੀ ਡੀਜੀਪੀ ਪੰਜਾਬ ਦਾ ਘਿਰਾਓ

ਬਹੁਜਨ ਸਮਾਜ ਪਾਰਟੀ ਪੰਜਾਬ ਦੀ ਇੱਕ ਹੰਗਾਮੀ ਮੀਟਿੰਗ ਜਲੰਧਰ ਪਾਰਟੀ ਦਫ਼ਤਰ ਵਿਖੇ ਹੋਈ। ਇਸ ਵਿੱਚ ਪੰਜਾਬ ਦੇ ਹਾਲਾਤਾਂ 'ਤੇ ਚਿੰਤਾ ਪਰਗਟ ਕੀਤੀ।ਗਈ। ਇਸ ਦੌਰਾਨ ਬਸਪਾ ਆਗੂਆਂ ਨੇ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਹੀ ਨਾਜ਼ੁਕ ਹਨ।
 
ਪੰਜਾਬ ਵਿੱਚ ਗੈਂਗਵਾਰ ਚੱਲ ਰਹੀ ਹੈ। ਨਸ਼ਈ ਲੋਕ ਵੀ ਵੇਲੇ-ਕੁਵੇਲੇ ਲੁੱਟਾਂ-ਖੋਹਾਂ ਅਤੇ ਹਮਲੇ ਕਰ ਰਹੇ ਹਨ। ਸੂਬੇ ਵਿੱਚ ਬਸਪਾ ਆਗੂ ਹਨੇਰੇ-ਸਵੇਰੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਸੂਬੇ ਵਿੱਚ ਕਈ ਸਮਾਜਿਕ, ਧਾਰਮਿਕ ਆਗੂਆਂ 'ਤੇ ਹਮਲੇ ਹੋ ਰਹੇ ਹਨ।
 
ਇਨ੍ਹਾਂ ਹਾਲਾਤ ਨੂੰ ਦੇਖਦਿਆਂ ਪਿਛਲੇ ਦਿਨੀਂ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਸੁਰੱਖਿਆ ਲਈ ਕਈ ਵਾਰ ਡੀਜੀਪੀ ਪੰਜਾਬ ਨਾਲ ਵੀ ਮੁਲਾਕਾਤ ਕੀਤੀ ਗਈ, ਪਰ ਸੁਰੱਖਿਆ ਦਾ ਕੋਈ ਹੱਲ ਨਹੀਂ ਹੋਇਆ।
 
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਕਈ ਆਗੂ ਜਿਨ੍ਹਾਂ ਨੂੰ ਪਹਿਲਾਂ ਸੁਰੱਖਿਆ ਮਿਲੀ ਹੋਈ ਸੀ, ਉਹ ਵੀ ਵਾਪਸ ਲੈ ਲਈ ਗਈ। ਸਰਦਾਰ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਰਾਜ ਸਭਾ ਮੈਂਬਰ ਦੀ ਸੁਰੱਖਿਆ ਵਾਪਸ ਲਈ ਗਈ। ਬਸਪਾ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਸਰਦੂਲਗੜ੍ਹ 'ਤੇ ਜਾਨਲੇਵਾ ਹਮਲਾ ਹੋਇਆ। ਹਾਈਕੋਰਟ ਦੇ ਕਹਿਣ ਦੇ ਬਾਵਜੂਦ ਕੋਈ ਸੁਰੱਖਿਆ ਨਹੀਂ ਦਿੱਤੀ ਗਈ।
 
ਪੰਜਾਬ ਦੇ ਕਈ ਵੱਡੇ ਆਗੂ ਜਿਹੜੇ ਸੂਬੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਲਹਿਰ ਨੂੰ ਮਜ਼ਬੂਤ ਕਰ ਰਹੇ ਰਹੇ ਹਨ, ਉਨ੍ਹਾਂ 'ਤੇ ਕਦੇ ਵੀ ਹਮਲਾ ਹੋ ਸਕਦਾ ਹੈ। ਪਹਿਲਾਂ ਵੀ ਅੱਤਵਾਦ ਦੇ ਦੌਰ ਵਿੱਚ ਬਸਪਾ ਦੇ ਸੈਂਕੜੇ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ। ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਬਸਪਾ ਆਗੂ ਦਾ ਕੋਈ ਨੁਕਸਾਨ ਹੋਇਆ ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਪੰਜਾਬ ਦੇ ਡੀਜੀਪੀ ਦੀ ਹੋਵੇਗੀ।
 
ਮੀਟਿੰਗ ਦੌਰਾਨ ਆਉਣ ਵਾਲੇ ਸਮੇਂ ਵਿੱਚ ਡੀਜੀਪੀ ਪੰਜਾਬ ਦਾ ਘਿਰਾਓ ਕਰਨ ਦੀ ਵਿਉਂਤਬੰਦੀ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਡਾ. ਨਛੱਤਰ ਪਾਲ ਜਨਰਲ ਸਕੱਤਰ ਬਸਪਾ ਪੰਜਾਬ, ਹਰਜੀਤ ਸਿੰਘ ਲੌਂਗੀਆ ਵਾਈਸ ਪ੍ਰਧਾਨ ਬਸਪਾ ਪੰਜਾਬ, ਕੁਲਦੀਪ ਸਿੰਘ ਸਰਦੂਲਗੜ੍ਹ ਜਨਰਲ ਸਕੱਤਰ ਪੰਜਾਬ, ਬਲਦੇਵ ਮਹਿਰਾ ਜਨਰਲ ਸਕੱਤਰ ਪੰਜਾਬ, ਮਨਜੀਤ ਅਟਵਾਲ, ਸਵਿੰਦਰ ਸਿੰਘ ਛਜੱਲਵੰਡੀ ਜਨਰਲ ਸਕੱਤਰ ਪੰਜਾਬ, ਬਲਵਿੰਦਰ ਕੁਮਾਰ ਸਕੱਤਰ ਬਸਪਾ ਪੰਜਾਬ, ਦਲਜੀਤ ਰਾਏ, ਮਹਿੰਦਰ ਸਿੰਘ ਸੰਧਰਾਂ, ਚੌਧਰੀ ਖੁਸ਼ੀ ਰਾਮ,  ਸੋਢੀ ਬਿਕਰਮ ਸਿੰਘ, ਅੰਮ੍ਰਿਤਪਾਲ ਭੌਂਸਲੇ, ਦਰਸ਼ਨ ਝਲੂਰ, ਡਾਕਟਰ ਜਸਪ੍ਰੀਤ ਖੰਨਾ, ਰਾਕੇਸ਼ ਕੁਮਾਰ ਕਪੂਰਥਲਾ, ਕੁਲਦੀਪ ਬੰਗੜ ਜਲੰਧਰ, ਰਾਜਾ ਰਾਜਿੰਦਰ ਸਿੰਘ ਜਨਰਲ ਸਕੱਤਰ ਪੰਜਾਬ,  ਤਜਿੰਦਰ ਬੱਬੂ ਫਤਹਿਗੜ੍ਹ ਸਾਹਿਬ, ਪਰਮਜੀਤ ਮੱਲ ਜਲੰਧਰ, ਅਮਰੀਕ ਸਿੰਘ ਸੰਗਰੂਰ, ਕੇਸਰ ਸਿੰਘ ਪਟਿਆਲਾ, ਜ਼ੋਰਾਵਰ ਸਿੰਘ ਬਹਿਰਾਮ, ਕੁਲਦੀਪ ਬਹਿਰਾਮ, ਮਨੋਹਰ ਕਮਾਮ, ਹਰਬੰਸ ਲਾਲ ਚਣਕੋਆ, ਸੁਭਾਸ਼ ਐਮਸੀ ਅਤੇ ਸਾਰੇ ਪੰਜਾਬ ਦੀਆਂ ਜ਼ਿਲ੍ਹਾ ਕਮੇਟੀਆਂ ਹਾਜ਼ਰ ਸਨ।

Comments

Leave a Reply