Thu,Aug 22,2019 | 09:29:21am
HEADLINES:

Punjab

ਬਹੁਜਨ ਸਮਾਜ ਪਾਰਟੀ ਦੇ ਪ੍ਰਦਰਸ਼ਨ ਤੋਂ ਬਾਅਦ ਝੁਕਿਆ ਪ੍ਰਸ਼ਾਸਨ

ਬਹੁਜਨ ਸਮਾਜ ਪਾਰਟੀ ਦੇ ਪ੍ਰਦਰਸ਼ਨ ਤੋਂ ਬਾਅਦ ਝੁਕਿਆ ਪ੍ਰਸ਼ਾਸਨ

ਹੁਸ਼ਿਆਰਪੁਰ 'ਚ ਬੀਤੇ ਦਿਨੀਂ ਐੱਸਡੀਐੱਮ ਵੱਲੋਂ ਲੋਕ ਨੁਮਾਇੰਦਿਆਂ ਨਾਲ ਇਤਰਾਜ਼ਯੋਗ ਵਿਵਹਾਰ ਕੀਤੇ ਜਾਣ ਦਾ ਮਾਮਲਾ ਭਖਿਆ ਹੋਇਆ ਸੀ। ਇਸੇ ਮਾਮਲੇ ਨੂੰ ਲੈ ਕੇ 5 ਨਵੰਬਰ ਨੂੰ ਬਸਪਾ ਨੇ ਡੀਸੀ ਦਫਤਰ ਦਾ ਘਿਰਾਓ ਕਰ ਦਿੱਤਾ।

ਬਸਪਾ ਆਗੂਆਂ ਨੇ ਕੁਝ ਦਿਨ ਪਹਿਲਾਂ ਇੱਕ ਮੀਟਿੰਗ ਕਰਕੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਇਤਰਾਜ਼ਯੋਗ ਵਿਵਹਾਰ ਕਰਨ ਵਾਲੇ ਅਫਸਰ 'ਤੇ ਕਾਰਵਾਈ ਨਾ ਹੋਈ ਤਾਂ ਬਸਪਾ ਡੀਸੀ ਦਫਤਰ ਦਾ ਘਿਰਾਓ ਕਰੇਗੀ। ਆਪਣੇ ਇਸ ਐਲਾਨ ਤੋਂ ਬਾਅਦ ਬਸਪਾ ਹੁਸ਼ਿਆਰਪੁਰ 5 ਨਵੰਬਰ ਨੂੰ ਡੀਸੀ ਦਫਤਰ ਅੱਗੇ ਧਰਨਾ ਦੇ ਦਿੱਤਾ। 

ਇਸ ਦੌਰਾਨ ਬਸਪਾ ਦੇ ਹੁਸ਼ਿਆਰਪੁਰ ਲੋਕਸਭਾ ਜ਼ੋਨ ਇੰਚਾਰਜ ਠੇਕੇਦਾਰ ਭਗਵਾਨ ਦਾਸ ਸਿੱਧੂ, ਇੰਜ. ਮਹਿੰਦਰ ਸੰਧਰਾਂ, ਦਲਜੀਤ ਰਾਏ, ਉਂਕਾਰ ਸਿੰਘ ਝੰਮਟ, ਰਜਿੰਦਰ ਸਿੰਘ ਠੇਕੇਦਾਰ, ਮਨਦੀਪ ਕਲਸੀ, ਜਗਮੋਹਣ ਸੱਜਣਾਂ, ਜ਼ਿਲ੍ਹਾ ਇੰਚਾਰਜ ਮਦਨ ਸਿੰਘ ਬੈਂਸ, ਦਿਨੇਸ਼ ਪੱਪੂ, ਨਛੱਤਰ ਸਿੰਘ ਠੱਕਰਵਾਲ, ਸੁਖਦੇਵ ਬਿੱਟਾ, ਸੁਰਜੀਤ ਵਡੇਸਰੋਂ, ਹਰਭਜਨ ਮਹਿੰਮੀ, ਸੰਤੋਖ ਸਾਹਰੀ, ਯਸ਼ਪਾਲ ਮੁਕੇਰੀਆਂ, ਪੰਨੂ ਲਾਲ, ਕਰਮਜੀਤ ਸੰਧੂ, ਜ਼ਿਲ੍ਹਾ ਪ੍ਰਧਾਨ ਪ੍ਰਸ਼ੋਤਮ ਅਹੀਰ ਸਮੇਤ ਵੱਡੀ ਗਿਣਤੀ ਵਿੱਚ ਬਸਪਾ ਆਗੂ ਤੇ ਵਰਕਰ ਮੌਜ਼ੂਦ ਸਨ।

ਇਨ੍ਹਾਂ ਬਸਪਾ ਆਗੂਆਂ ਨੇ ਕਿਹਾ ਕਿ ਪਾਰਟੀ ਹਮੇਸ਼ਾ ਲੋਕਾਂ ਦੇ ਮਾਣ-ਸਤਿਕਾਰ ਦੀ ਲੜਾਈ ਲੜਦੀ ਹੈ। ਜਿੱਥੇ ਵੀ ਲੋਕਾਂ ਨਾਲ ਧੱਕਾ ਹੁੰਦਾ ਹੈ, ਪਾਰਟੀ ਹਮੇਸ਼ਾ ਡਟ ਕੇ ਸਾਥ ਦਿੰਦੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕ ਨੁਮਾਇੰਦਿਆਂ ਨੂੰ ਬਣਦਾ ਮਾਣ-ਸਨਮਾਨ ਦੇਵੇ।

ਬਸਪਾ ਦੇ ਇਸ ਧਰਨੇ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਪਾਰਟੀ ਆਗੂਆਂ ਨਾਲ ਗੱਲਬਾਤ ਲਈ ਪਹੁੰਚੇ। ਇਸ ਦੌਰਾਨ ਡੀਸੀ ਈਸ਼ਾ ਕਾਲੀਆ, ਐੱਸਐੱਸਪੀ ਜੇ ਏਲਚੇਲੀਅਨ ਤੇ ਐੱਸਡੀਐਮ ਅਮਨਪ੍ਰੀਤ ਸੰਧੂ ਨੇ ਬਸਪਾ ਆਗੂਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕ ਨੁਮਾਇੰਦਿਆਂ ਨਾਲ ਹੋਏ ਗਲਤ ਵਿਵਹਾਰ ਦੀ ਗਲਤੀ ਮੰਨੀ ਤੇ ਬਸਪਾ ਆਗੂਆਂ ਨੂੰ ਭਰੋਸਾ ਦਿੱਤਾ ਕਿ ਅੱਗੇ ਤੋਂ ਅਜਿਹੀ ਘਟਨਾ ਨਹੀਂ ਹੋਵੇਗੀ। ਲੋਕ ਨੁਮਾਇੰਦਿਆਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ।

ਇਹ ਵਿਵਾਦ ਸੁਲਝ ਜਾਣ ਤੋਂ ਬਾਅਦ ਬਸਪਾ ਨੇ ਆਪਣਾ ਪ੍ਰਦਰਸ਼ਨ ਵਾਪਸ ਲੈ ਲਿਆ। ਇਸ ਮੌਕੇ ਬਸਪਾ ਆਗੂਆਂ ਨੇ ਕਿਹਾ ਕਿ ਲੋਕਾਂ ਦੇ ਮੁੱਦਿਆਂ ਦੇ ਹੱਲ ਤੇ ਉਨ੍ਹਾਂ ਦੇ ਇਨਸਾਫ ਦੀ ਲੜਾਈ ਬਸਪਾ ਹਮੇਸ਼ਾ ਲੜਦੀ ਆਈ ਹੈ ਤੇ ਅੱਗੇ ਵੀ ਲੜਦੀ ਰਹੇਗੀ।

Comments

Leave a Reply