Wed,Jun 03,2020 | 09:57:29pm
HEADLINES:

Punjab

ਗੁਰੂ ਘਰਾਂ ਦੇ ਮੁੱਦੇ 'ਤੇ ਬਸਪਾ ਦਾ ਭਾਜਪਾ ਤੇ ਕਾਂਗਰਸ ਸਰਕਾਰਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਗੁਰੂ ਘਰਾਂ ਦੇ ਮੁੱਦੇ 'ਤੇ ਬਸਪਾ ਦਾ ਭਾਜਪਾ ਤੇ ਕਾਂਗਰਸ ਸਰਕਾਰਾਂ ਖਿਲਾਫ ਜ਼ੋਰਦਾਰ ਪ੍ਰਦਰਸ਼ਨ

ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਅੱਜ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਸੂਬੇ ਭਰ ਵਿੱਚ ਜ਼ਿਲ੍ਹਾ ਹੈਡਕੁਆਰਟਰਾਂ 'ਤੇ ਪ੍ਰਦਰਸ਼ਨ ਕੀਤੇ ਗਏ| ਇਸੇ ਲੜੀ ਤਹਿਤ ਬਸਪਾ ਵੱਲੋਂ ਪਾਰਟੀ ਦੇ ਸੂਬਾ ਸਕੱਤਰ ਤੇ ਜਲੰਧਰ ਲੋਕਸਭਾ ਦੇ ਮੁੱਖ ਇੰਚਾਰਜ ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਜਲੰਧਰ ਦੇ ਡੀਸੀ ਦਫਤਰ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ|

ਧਰਨੇ ਪ੍ਰਦਰਸ਼ਨ ਦੌਰਾਨ ਬਸਪਾ ਆਗੂਆਂ ਨੇ ਦਿੱਲੀ ਦੇ ਤੁਗਲਕਾਬਾਦ ਵਿਖੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਤੋੜੇ ਜਾਣ ਅਤੇ ਲੁਧਿਆਣਾ ਦੇ ਜਮਾਲਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਗੁਰਦੁਆਰੇ ਨੂੰ ਤੋੜਨ ਦੇ ਸਰਕਾਰੀ ਹੁਕਮ ਜਾਰੀ ਕੀਤੇ ਜਾਣ ਦਾ ਵਿਰੋਧ ਕੀਤਾ| ਇਸਦੇ ਨਾਲ ਹੀ ਬਸਪਾ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕਲਰਸ ਟੀਵੀ 'ਤੇ ਭਗਵਾਨ ਵਾਲਮੀਕੀ ਜੀ ਦਾ ਗਲਤ ਚਿਤਰਣ ਕੀਤੇ ਜਾਣ ਦੇ ਮੁੱਦਿਆਂ ਨੂੰ ਵੀ ਚੁੱਕਦੇ ਹੋਏ ਕਾਰਵਾਈ ਲਈ ਆਵਾਜ਼ ਬੁਲੰਦ ਕੀਤੀ| ਡੀਸੀ ਦਫਤਰ ਸਾਹਮਣੇ ਧਰਨਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਬਸਪਾ ਵੱਲੋਂ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਗਿਆ|

ਧਰਨੇ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਬਸਪਾ ਦੇ ਜਲੰਧਰ ਲੋਕਸਭਾ ਇੰਚਾਰਜ ਬਲਵਿੰਦਰ ਕੁਮਾਰ ਨੇ ਕਿਹਾ ਕਿ ਭਾਜਪਾ ਤੇ ਕਾਂਗਰਸ ਸਰਕਾਰਾਂ ਦੀ ਸੋਚ ਤੇ ਵਿਚਾਰਧਾਰਾ ਬਹੁਜਨ ਸਮਾਜ ਵਿਰੋਧੀ ਹੈ| ਇਨ੍ਹਾਂ ਦੇ ਰਾਜ ਵਿੱਚ ਬਹੁਜਨ ਸਮਾਜ ਦੇ ਲੋਕਾਂ 'ਤੇ ਅੱਤਿਆਚਾਰ ਕੀਤੇ ਜਾ ਰਹੇ ਹਨ ਤੇ ਉਨ੍ਹਾਂ ਦੇ ਸੰਤਾਂ-ਮਹਾਪੁਰਖਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ|

ਭਾਜਪਾ ਤੇ ਕਾਂਗਰਸ ਸਰਕਾਰਾਂ ਤੋਂ ਲੋਕਾਂ ਦੇ ਚੰਗੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ| ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਦੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਸੱਤਾ ਪਰਿਵਰਤਨ ਕੀਤਾ ਜਾਣਾ ਜ਼ਰੂਰੀ ਹੈ| ਬਸਪਾ ਨੂੰ ਸੱਤਾ ਵਿੱਚ ਲਿਆ ਕੇ ਹੀ ਲੋਕ ਪੱਖੀ ਵਿਵਸਥਾ ਦੀ ਸਥਾਪਨਾ ਹੋ ਸਕਦੀ ਹੈ|

ਇਸ ਮੌਕੇ 'ਤੇ ਬਸਪਾ ਵੱਲੋਂ ਡੀਸੀ ਰਾਹੀਂ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਵੀ ਸੌਾਪਿਆ ਗਿਆ, ਜਿਸ ਵਿੱਚ ਕੇਂਦਰ ਦੀ ਭਾਜਪਾ ਤੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ| ਇਸਦੇ ਨਾਲ ਹੀ ਦਿੱਲੀ ਤੇ ਪੰਜਾਬ ਵਿੱਚ ਦਰਜ ਮਾਮਲੇ ਰੱਦ ਕਰਦੇ ਹੋਏ ਗਿ੍ਫਤਾਰ ਸੰਗਤਾਂ ਨੂੰ ਤੁਰੰਤ ਰਿਹਾਅ ਕਰਨ ਦੀ ਅਪੀਲ ਵੀ ਕੀਤੀ ਗਈ|

ਧਰਨੇ ਪ੍ਰਦਰਸ਼ਨ ਦੌਰਾਨ ਬਸਪਾ ਆਗੂ ਤੀਰਥ ਰਾਜਪੁਰਾ, ਮੈਡਮ ਸੰਤੋਸ਼ ਕੁਮਾਰੀ, ਪਰਮਜੀਤ ਮੱਲ, ਰਾਜੇਸ਼ ਕੁਮਾਰ, ਸੁਭਾਸ਼ ਸ਼ਾਹਕੋਟ, ਕੁਲਦੀਪ ਬੰਗੜ, ਸਤਪਾਲ ਵਿਰਕ, ਜਗਦੀਸ਼ ਸ਼ੇਰਪੁਰੀ, ਡਾ. ਸੁਖਬੀਰ ਸਲਾਰਪੁਰ, ਸੁਖਵਿੰਦਰ ਬਿੱਟੂ, ਅੰਮਿ੍ਤਪਾਲ ਭੌਾਸਲੇ, ਸੁਸ਼ੀਲ ਵਿਰਦੀ, ਕੀਰਤਨ ਰਾਮ, ਸ਼ਾਦੀ ਲਾਲ, ਸੇਵਾ ਸਿੰਘ ਰੱਤੂ, ਦਵਿੰਦਰ ਗੋਗਾ, ਸਤਪਾਲ ਬੱਧਣ, ਰਣਜੀਤ ਕੁਮਾਰ, ਵਿਜੈ ਯਾਦਵ, ਰਾਮ ਸਰੂਪ ਚੰਬਾ, ਸੁਖਵਿੰਦਰ ਗੜਵਾਲ, ਰਾਮ ਸਰੂਪ ਸਰੋਏ ਆਦਿ ਬਸਪਾ ਆਗੂ ਵੀ ਮੌਜ਼ੂਦ ਸਨ|

Comments

Leave a Reply