Sat,May 30,2020 | 02:23:42am
HEADLINES:

Punjab

ਸਾਹਿਬ ਕਾਂਸ਼ੀਰਾਮ ਦੇ ਜਨਮਦਿਵਸ 'ਤੇ 'ਮਿਸ਼ਨ 2022 ਸੱਤਾ ਪ੍ਰਾਪਤੀ' ਦਾ ਐਲਾਨ

ਸਾਹਿਬ ਕਾਂਸ਼ੀਰਾਮ ਦੇ ਜਨਮਦਿਵਸ 'ਤੇ 'ਮਿਸ਼ਨ 2022 ਸੱਤਾ ਪ੍ਰਾਪਤੀ' ਦਾ ਐਲਾਨ

ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਕਾਂਸ਼ੀਰਾਮ ਦੇ ਜਨਦਿਵਸ 'ਤੇ ਉਨ੍ਹਾਂ ਦੇ ਜੱਦੀ ਪਿੰਡ ਖੁਆਸਪੁਰਾ (ਰੂਪਨਗਰ) ਵਿਖੇ ਬਸਪਾ ਵੱਲੋਂ 15 ਮਾਰਚ ਨੂੰ 'ਸਾਹਿਬ ਕਾਂਸ਼ੀਰਾਮ ਮੇਲਾ' ਨਾਂ ਤਹਿਤ ਵਿਸ਼ਾਲ ਰੈਲੀ ਕੀਤੀ ਗਈ। ਇਸ ਰੈਲੀ 'ਚ ਸੂਬੇ ਭਰ ਤੋਂ ਬਸਪਾ ਦੇ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਰੈਲੀ ਸਥਾਨ ਨੂੰ ਨੀਲੇ ਰੰਗ 'ਚ ਰੰਗਿਆ ਗਿਆ ਸੀ। ਰੈਲੀ ਦੌਰਾਨ ਵੱਜਦੇ ਢੋਲਾਂ ਤੇ ਗੂੰਜਦੇ ਨਾਅਰਿਆਂ ਵਿਚਕਾਰ ਬਸਪਾ ਆਗੂ-ਵਰਕਰ ਜੋਸ਼ 'ਚ ਨਜ਼ਰ ਆਏ।

ਖੁਆਸਪੁਰਾ 'ਚ ਹਜ਼ਾਰਾਂ ਦੀ ਗਿਣਤੀ 'ਚ ਹੋਏ ਇਸ ਇਕੱਠ ਦੌਰਾਨ ਬਸਪਾ ਆਗੂਆਂ ਨੇ 'ਮਿਸ਼ਨ 2022 ਸੱਤਾ ਪ੍ਰਾਪਤੀ' ਦਾ ਐਲਾਨ ਕੀਤਾ। ਇਸ ਰੈਲੀ 'ਚ ਬਸਪਾ ਪੰਜਾਬ-ਚੰਡੀਗੜ ਇੰਚਾਰਜ ਰਣਧੀਰ ਸਿੰਘ ਬੈਨੀਵਾਲ, ਵਿਪੁਲ ਕੁਮਾਰ, ਸਾਹਿਬ ਕਾਂਸ਼ੀ ਰਾਮ ਦੇ ਭੈਣ ਕੁਲਵੰਤ ਕੌਰ ਤੇ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਵਿਸ਼ੇਸ਼ ਤੌਰ 'ਤੇ ਪਹੁੰਚੇ।

ਰੈਲੀ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਤੇ ਵਿਪੁਲ ਕੁਮਾਰ ਨੇ ਕਿਹਾ ਕਿ ਪੰਜਾਬ ਨੂੰ ਪਿਛਲੇ 70 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਬੁਰੀ ਤਰ੍ਹਾਂ ਲੁੱਟਿਆ ਅਤੇ ਕੁੱਟਿਆ ਹੈ। ਸੂਬੇ ਦੀ ਜਵਾਨੀ ਤੇ ਕਿਸਾਨੀ ਤਬਾਹ ਕੀਤੀ ਗਈ ਹੈ। ਲੋਕਾਂ ਨੂੰ ਨਸ਼ੇ ਦੀ ਦਲਦਲ 'ਚ ਧੱਕਿਆ ਗਿਆ ਹੈ। ਟੀਚਰਾਂ ਸਮੇਤ ਸਰਕਾਰੀ ਮੁਲਾਜ਼ਮਾਂ ਨੂੰ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੂਜੇ ਪਾਸੇ ਕਿਸਾਨ, ਮਜ਼ਦੂਰ ਤੇ ਵਪਾਰੀ ਵਰਗ ਨੂੰ ਕਰਜ਼ਿਆਂ ਦੀ ਮਾਰ ਹੇਠਾਂ ਦੱਬਿਆ ਗਿਆ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਵਾਂਝਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੰਡਲ ਕਮਿਸ਼ਨ ਰਿਪੋਰਟ ਦਾ ਮੁੱਦਾ ਵੀ ਚੁੱਕਿਆ।

ਇਸ ਮੌਕੇ ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ 'ਚ ਬਸਪਾ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਤੋਂ ਬਾਅਦ ਵੋਟਾਂ ਦੇ ਲਿਹਾਜ਼ ਨਾਲ ਤੀਜੀ ਵੱਡੀ ਪਾਰਟੀ ਹੈ। ਬਸਪਾ ਦਾ ਸੰਗਠਨ ਪੂਰੇ ਪੰਜਾਬ 'ਚ ਵਿਧਾਨ ਸਭਾ ਪੱਧਰ ਤੱਕ ਫੈਲਿਆ ਹੋਇਆ ਹੈ। ਬਸਪਾ ਪੰਜਾਬ ਅੰਦਰ ਕੁਮਾਰੀ ਮਾਇਆਵਤੀ ਦੇ ਨਿਰਦੇਸ਼ਾਂ ਅਨੁਸਾਰ ਆਪਣਾ ਜਨ ਆਧਾਰ ਵਧਾਉਣ ਲਈ ਸੰਘਰਸ਼ੀਲ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਤੇ ਅਕਾਲੀ-ਭਾਜਪਾ ਸਰਕਾਰਾਂ ਤੋਂ ਦਲਿਤ, ਪੱਛੜਾ ਵਰਗ, ਵਿਦਿਆਰਥੀ, ਕਿਸਾਨ, ਛੋਟਾ ਵਪਾਰੀ ਅਤੇ ਹਰ ਵਰਗ ਦੇ ਲੋਕ ਪਰੇਸ਼ਾਨ ਹਨ। ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਦੇ ਹੋਏ ਸ. ਗੜ੍ਹੀ ਨੇ ਕਿਹਾ ਕਿ ਸੂਬੇ 'ਚ ਨਸ਼ੇ, ਬੇਰੁਜ਼ਗਾਰੀ ਕਾਰਨ ਲੋਕ ਦੁਖੀ ਹਨ।

ਉਨ੍ਹਾਂ ਕਿਹਾ ਕਿ 2022 'ਚ ਪੰਜਾਬ ਅੰਦਰ ਬਸਪਾ ਤੋਂ ਬਿਨਾਂ ਕਿਸੇ ਵੀ ਪਾਰਟੀ ਦੀ ਸਰਕਾਰ ਨਹੀਂ ਬਣੇਗੀ। ਉਨ੍ਹਾਂ ਨੇ ਐੱਨਆਰਸੀ, ਸੀਏਏ ਤੇ ਐੱਨਪੀਆਰ ਦਾ ਵੀ ਵਿਰੋਧ ਕੀਤਾ ਤੇ ਨਾਲ ਹੀ ਸਰਕਾਰ ਤੋਂ 85ਵੀਂ ਸੰਵਿਧਾਨਕ ਸੋਧ ਲਾਗੂ ਕਰਨ ਅਤੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ ਦਿੱਤੇ ਜਾਣ ਦੀ ਮੰਗ ਵੀ ਕੀਤੀ।

ਇਸ ਮੌਕੇ 'ਤੇ ਬਸਪਾ ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆਂ, ਸੂਬਾ ਜਨਰਲ ਸਕੱਤਰ ਡਾ. ਨਛੱਤਰ ਪਾਲ, ਜਨਰਲ ਸਕੱਤਰ ਪੰਜਾਬ ਬਲਵਿੰਦਰ ਕੁਮਾਰ, ਸੂਬਾ ਜਨਰਲ ਸਕੱਤਰ ਸਤਵਿੰਦਰ ਸਿੰਘ ਛੱਜਲਵੱਡੀ, ਜਨਰਲ ਸਕੱਤਰ ਪੰਜਾਬ ਬਲਦੇਵ ਸਿੰਘ ਮਹਿਰਾ, ਠੇਕੇਦਾਰ ਭਗਵਾਨ ਦਾਸ, ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਕੁਲਦੀਪ ਸਿੰਘ ਸਰਦੂਲਗੜ੍ਹ, ਗੁਰਮੇਲ ਚੁੰਬਰ, ਮਨਜੀਤ ਸਿੰਘ ਅਟਵਾਲ, ਡਾ. ਜਸਪ੍ਰੀਤ ਸਿੰਘ, ਅਜੀਤ ਸਿੰਘ ਭੈਣੀ, ਸੰਤ ਰਾਮ ਮੱਲੀਆਂ, ਲਾਲ ਸਿੰਘ ਸੁਲਹਾਣੀ, ਤੀਰਥ ਰਾਜਪੁਰਾ, ਜਗਦੀਪ ਸਿੰਘ ਗੋਗੀ, ਚਮਕੌਰ ਸਿੰਘ ਵੀਰ, ਗੁਰਮੇਲ ਸਿੰਘ ਜੀਕੇ, ਰਾਜੇਸ਼ ਕੁਮਾਰ, ਦਲਜੀਤ ਰਾਏ, ਪਰਮਜੀਤ ਮੱਲ, ਪੀਡੀ ਸ਼ਾਂਤ, ਚੌਧਰੀ ਖੁਸ਼ੀ ਰਾਮ, ਸੋਢੀ ਵਿਕਰਮ ਸਿੰਘ, ਨਿਰਮਲ ਸਿੰਘ ਸੁੰਮਨ, ਮਾਸਟਰ ਰਾਮ ਪਾਲ, ਐਡਵੋਕੇਟ ਚਰਨਜੀਤ ਘਈ, ਮਾਸਟਰ ਜਗਦੀਸ਼ ਹਵੇਲੀ, ਅੰਮ੍ਰਿਤਪਾਲ ਭੌਂਸਲੇ, ਕੁਲਦੀਪ ਸਿੰਘ ਘਨੌਲੀ, ਗੁਰਦਰਸ਼ਨ ਸਿੰਘ, ਬੀਰਬਲ ਵੈਦ, ਮੱਖਣ ਸਿੰਘ ਸੁਰਤਾਪੁਰ, ਤਹਿਸੀਲਦਾਰ ਜੋਗਿੰਦਰ ਸਿੰਘ, ਜਰਨੈਲ ਚੰਦੜ੍ਹ, ਮੋਹਨ ਸਿੰਘ ਨੋਧੇਮਾਜਰਾ, ਕੈਪਟਨ ਰਘੁਵੀਰ ਸਿੰਘ, ਗੁਰਪ੍ਰੀਤ ਸਿੰਘ ਭੂਰੜੇ,  ਦਰਸ਼ਨ ਸਿੰਘ ਸਮਾਣਾ, ਮਨਜੀਤ ਸਿੰਘ ਕਕਰਾਲੀ, ਗੁਰਚਰਨ ਸਿੰਘ ਖਾਲਸਾ, ਮੱਖਣ ਸਿੰਘ ਸੁਰਤਾਪੁਰ, ਪ੍ਰੇਮ ਸਿੰਘ ਫਿੱਡੇ,  ਗੁਰਵਿੰਦਰ ਸਿੰਘ ਗੋਲਡੀ, ਸੂਬੇਦਾਰ ਅਜੀਤ ਸਿੰਘ ਸੀਲੋਮਸਕੋ, ਗੁਰਦੇਵ ਸਿੰਘ ਦੱਬਰੀ, ਜਗਤਾਰ ਸਿੰਘ ਬਿਕਾਪੁਰ, ਭਾਗ ਸਿੰਘ ਕੀਰਤਪੁਰ, ਸੁਰਮੁਖ ਸਿੰਘ ਆਲਮਪੁਰ, ਕੇਸਰ ਸਿੰਘ ਮੋਰਿੰਡਾ, ਫਕੀਰ ਸਿੰਘ ਵਡਵਾਲੀ, ਬਲਵੀਰ ਸਿੰਘ ਥਾਣੇਦਾਰ, ਕਿਸ਼ੋਰ ਕੁਮਾਰ, ਭਜਨ ਸਿੰਘ ਅਲੀਪੁਰ, ਜਸਵੀਰ ਸਿੰਘ ਖਵਾਸਪੁਰ, ਖੁਸ਼ਹਾਲ ਸਿੰਘ ਖਵਾਸਪੁਰ, ਰਾਮ ਪ੍ਰਕਾਸ਼ ਸਿੰਘ ਮੈਨੇਜਰ ਆਦਿ ਵੀ ਹਾਜ਼ਰ ਸਨ।

Comments

Leave a Reply