Mon,Dec 09,2019 | 11:05:21am
HEADLINES:

Punjab

ਬਸਪਾ ਨੇ ਚੁੱਕਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ, ਮਹਿੰਗੀ ਬਿਜਲੀ ਤੇ ਕਰਜ਼ਾ ਮਾਫੀ ਦਾ ਮੁੱਦਾ

ਬਸਪਾ ਨੇ ਚੁੱਕਿਆ ਪੋਸਟ ਮੈਟ੍ਰਿਕ ਸਕਾਲਰਸ਼ਿਪ, ਮਹਿੰਗੀ ਬਿਜਲੀ ਤੇ ਕਰਜ਼ਾ ਮਾਫੀ ਦਾ ਮੁੱਦਾ

ਬਹੁਜਨ ਸਮਾਜ ਪਾਰਟੀ (ਬਸਪਾ) ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ, ਮਹਿੰਗੀ ਬਿਜਲੀ ਤੇ ਕਰਜ਼ਾ ਮਾਫੀ ਆਦਿ ਮੁੱਦਿਆਂ ਨੂੰ ਲੈ ਕੇ ਅੱਜ ਸੂਬੇ ਭਰ ਵਿੱਚ ਰਾਜਪਾਲ ਪੰਜਾਬ ਦੇ ਨਾਂ ਮੰਗ ਪੱਤਰ ਦਿੱਤੇ। ਇਸੇ ਲੜੀ ਤਹਿਤ ਜਲੰਧਰ ਵਿੱਚ ਬਸਪਾ ਆਗੂਆਂ ਨੇ ਏਡੀਸੀ ਨੂੰ ਮੰਗ ਪੱਤਰ ਸੌਂਪਿਆ। 
 
ਇਸ ਮੌਕੇ ਬਸਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਵੇਲੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀ ਰਕਮ ਸਮੇਂ ਸਿਰ ਜਾਰੀ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਕਾਂਗਰਸ ਸਰਕਾਰ ਇਸ ਗੰਭੀਰ ਮੁੱਦੇ ਪ੍ਰਤੀ ਸੁਹਿਰਦ ਨਹੀਂ ਹੈ। 
 
ਪੰਜਾਬ ਅੰਦਰ ਅਨੁਸੂਚਿਤ ਜਾਤੀ, ਹੋਰ ਪੱਛੜੇ ਵਰਗ, ਘੱਟ ਗਿਣਤੀਆਂ ਅਤੇ ਉੱਚ ਵਰਗ ਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਵਿੱਚ ਭਾਰੀ ਪਰੇਸ਼ਾਨੀ ਹੋ ਰਹੀ ਹੈ।
 
ਪੋਸਟ ਮੈਟ੍ਰਿਕ ਸਕਾਲਰਸ਼ਿਪ ਤਹਿਤ ਸਰਕਾਰੀ ਤੇ ਗੈਰ ਸਰਕਾਰੀ ਕਾਲਜਾਂ ਵਿੱਚ ਪੜ੍ਹ ਰਹੇ ਐਸਸੀ ਤੇ ਬੀਸੀ ਵਰਗ ਦੇ ਵਿਦਿਆਰਥੀਆਂ ਨੂੰ ਫੀਸ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਤੁਰੰਤ ਜਾਰੀ ਕਰੇ, ਤਾਂਕਿ ਐਸਸੀ ਤੇ ਓਬੀਸੀ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਵਿੱਚ ਕੋਈ ਸਮੱਸਿਆ ਪੇਸ਼ ਨਾ ਆਵੇ।
 
ਬਸਪਾ ਨੇ ਆਪਣੇ ਮੰਗ ਪੱਤਰ ਵਿੱਚ ਇਹ ਵੀ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਬਿਜਲੀ ਦੇ ਬਿੱਲਾਂ ਵਿੱਚ ਭਾਰੀ ਵਾਧਾ ਕਰਕੇ ਸੂਬੇ ਦੇ ਲੋਕਾਂ 'ਤੇ ਵਾਧੂ ਬੋਝ ਪਾਇਆ ਹੈ। 
 
ਬਸਪਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮਨੋਰਥ ਵਿੱਚ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਮਜ਼ਦੂਰਾਂ ਦਾ 50 ਹਜ਼ਾਰ ਰੁਪਏ ਤੱਕ ਦੀ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀ। ਸੂਬੇ ਅੰਦਰ ਮਜ਼ਦੂਰਾਂ ਦੀ ਆਰਥਿਕ ਸਥਿਤੀ ਤਰਸਯੋਗ ਬਣੀ ਹੋਈ ਹੈ।
 
ਇਸ ਲਈ ਪੰਜਾਬ ਸਰਕਾਰ ਕਰਜ਼ਾ ਮਾਫੀ ਦਾ ਵਾਅਦਾ ਤੁਰੰਤ ਪੂਰਾ ਕਰੇ। ਇਸ ਤੋਂ ਇਲਾਵਾ ਪੰਜਾਬ ਅੰਦਰ ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਜੋ ਕਾਨੂੰਨ ਅਨੁਸਾਰ ਅਨੁਸੂਚਿਤ ਜਾਤੀ ਵਰਗ ਲਈ ਰਾਖਵਾਂ ਹੈ, ਲਈ ਠੋਸ ਨੀਤੀ ਬਣਾਈ ਜਾਵੇ, ਤਾਂ ਕਿ ਪਿੰਡਾਂ ਵਿੱਚ ਪੰਚਾਇਤੀ ਜ਼ਮੀਨ ਦੇ ਠੇਕੇ ਦੀ ਬੋਲੀ ਸਮੇਂ ਆਪਸੀ ਭਾਈਚਾਰਾ ਬਣਿਆ ਰਹੇ ਅਤੇ ਅਨੁਸੂਚਿਤ ਜਾਤੀ ਵਰਗ ਦੇ ਸੰਵਿਧਾਨਕ ਹੱਕਾਂ 'ਤੇ ਧਨਾਢ ਲੋਕ ਡਾਕਾ ਨਾ ਮਾਰ ਸਕਣ।
 
ਜਲੰਧਰ ਵਿੱਚ ਬਸਪਾ ਵੱਲੋਂ ਰਾਜਪਾਲ ਦੇ ਨਾਂ ਏਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬਸਪਾ ਦੇ ਸੂਬਾ ਸਕੱਤਰ ਬਲਵਿੰਦਰ ਕੁਮਾਰ, ਸੁਖਵਿੰਦਰ ਕੋਟਲੀ, ਤੀਰਥ ਰਾਜਪੁਰਾ, ਪਰਮਜੀਤ ਮੱਲ, ਸੰਤੋਸ਼ ਕੁਮਾਰੀ, ਰਾਜੇਸ਼ ਕੁਮਾਰ, ਸਤਪਾਲ ਪਾਲਾ,  ਸਤਪਾਲ ਬੱਧਣ, ਕੁਲਦੀਪ ਬੰਗੜ, ਸੁਖਦੇਵ ਬਿਆਸ ਪਿੰਡ, ਸੇਵਾ ਸਿੰਘ ਰੱਤੂ, ਪੀਡੀ ਸ਼ਾਂਤ, ਕੀਰਤਨ ਰਾਮ, ਰਣਜੀਤ ਸਿੰਘ, ਸ਼ਾਦੀ ਲਾਲ ਆਦਿ ਬਸਪਾ ਆਗੂ ਵੀ ਮੌਜੂਦ ਸਨ।

 

Comments

Leave a Reply