Tue,Jun 18,2019 | 07:10:49pm
HEADLINES:

Punjab

ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ 'ਚ 'ਹਾਥੀ' ਨੇ ਦਿਖਾਈ ਤਾਕਤ

ਜ਼ਿਲ੍ਹਾ ਪ੍ਰੀਸ਼ਦ-ਬਲਾਕ ਸੰਮਤੀ ਚੋਣਾਂ 'ਚ 'ਹਾਥੀ' ਨੇ ਦਿਖਾਈ ਤਾਕਤ

ਪੰਜਾਬ ਵਿੱਚ 22 ਸਤੰਬਰ ਨੂੰ ਆਏ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਨਤੀਜਿਆਂ ਨੇ ਬਸਪਾ ਵਿੱਚ ਨਵੀਂ ਜਾਨ ਫੂਕ ਦਿੱਤੀ ਹੈ। ਇਨ੍ਹਾਂ ਚੋਣਾਂ ਵਿੱਚ ਬਸਪਾ ਦੇ ਉਮੀਦਵਾਰਾਂ ਨੇ ਕਈ ਸਥਾਨਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਸਭ ਤੋਂ ਵੱਧ ਜਲੰਧਰ ਜ਼ਿਲ੍ਹੇ ਤੋਂ ਚੰਗੇ ਨਤੀਜੇ ਸਾਹਮਣੇ ਆਏ, ਜਿੱਥੇ ਕਰੀਬ ਦੋ ਦਰਜਨ ਬਲਾਕ ਸੰਮਤੀ ਸੀਟਾਂ 'ਤੇ ਬਸਪਾ ਉਮੀਦਵਾਰ ਜੇਤੂ ਰਹੇ।

ਇਸ ਤੋਂ ਇਲਾਵਾ 1 ਜ਼ਿਲ੍ਹਾ ਪ੍ਰੀਸ਼ਦ ਸੀਟ (ਕੰਧੋਲਾ ਕਲਾਂ) ਬਸਪਾ ਦੀ ਝੋਲੀ ਪੈਣ ਦੀ ਖਬਰ ਹੈ। ਇੱਥੇ ਜੰਡੂਸਿੰਘਾ ਜ਼ਿਲ੍ਹਾ ਪ੍ਰੀਸ਼ਦ ਸੀਟ (ਆਦਮਪੁਰ ਤੇ ਕਰਤਾਰਪੁਰ ਹਲਕੇ ਦੀ ਸਾਂਝੀ ਸੀਟ) ਬਸਪਾ ਬਹੁਤ ਘੱਟ ਫਰਕ ਤੋਂ ਹਾਰੀ ਹੈ। 

ਜਲੰਧਰ 'ਚ ਬਸਪਾ ਨੇ ਫਿਲੌਰ, ਕਰਤਾਰਪੁਰ, ਆਦਮਪੁਰ, ਨਕੋਦਰ ਵਿਧਾਨਸਭਾ ਹਲਕਿਆਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ, ਨੂਰਮਹਿਲ ਦੀਆਂ 4 ਬਲਾਕ ਸੰਮਤੀ ਸੀਟਾਂ 'ਤੇ ਬਸਪਾ ਉਮੀਦਵਾਰਾਂ ਦੀ ਜਿੱਤ ਹੋਈ ਹੈ। ਇਸੇ ਤਰ੍ਹਾਂ ਮੁਠੱਡਾ ਕਲਾਂ ਬਲਾਕ ਸੰਮਤੀ (ਫਿਲੌਰ), ਲਾਂਬੜਾ (ਕਰਤਾਰਪੁਰ), ਵਡਾਲਾ (ਕਰਤਾਰਪੁਰ), ਭਗਵਾਨਪੁਰ (ਕਰਤਾਰਪੁਰ), ਆਦੇਕਾਲੀ ਬਲਾਕ ਸੰਮਤੀ (ਨਕੋਦਰ), ਘਮੋਰ ਬਲਾਕ ਸੰਮਤੀ (ਬਲਾਚੌਰ), ਦੋਲੀਕੇ ਦੂਹੜੇ (ਆਦਮਪੁਰ), ਢੱਡਾ (ਆਦਮਪੁਰ), ਬਿਆਸ ਪਿੰਡ (ਆਦਮਪੁਰ), ਨੀਲੋਵਾਲ (ਨਵਾਂਸ਼ਹਿਰ), ਭਾਰਪੁਰਾ (ਬਲਾਚੌਰ), ਕੋਟ ਫਤੂਹੀ (ਚੱਬੇਵਾਲ), ਮੰਨਾ (ਚੱਬੇਵਾਲ), ਤੇਹਿੰਗ (ਫਿਲੌਰ), ਮੇਹਟਾ (ਫਗਵਾੜਾ) ਤੋਂ ਬਸਪਾ ਉਮੀਦਵਾਰਾਂ ਦੇ ਜਿੱਤਣ ਦੀਆਂ ਖਬਰਾਂ ਹਨ।

ਇਨ੍ਹਾਂ ਤੋਂ ਇਲਾਵਾ ਬਾਠਾਂ, ਗਹੀਰਾਂ, ਬਜੂਹਾ ਕਲਾਂ, ਸ਼ਾਦੀਪੁਰ, ਤਲਵਣ, ਸੁੰਨੜ ਕਲਾਂ, ਨੰਗਲ ਸਲਾਲਾ, ਮਾਣਕਰਾਈ, ਹੁਸੈਨਪੁਰ 'ਚ ਵੀ ਬਸਪਾ ਨੂੰ ਜਿੱਤ ਮਿਲੀ ਹੈ।

ਬਸਪਾ ਉਮੀਦਵਾਰਾਂ ਨੂੰ ਇੰਨੇ ਵੱਡੇ ਪੱਧਰ 'ਤੇ ਮਿਲੀ ਜਿੱਤ ਨੇ ਪਾਰਟੀ ਵਰਕਰਾਂ ਦੇ ਉਤਸ਼ਾਹ ਨੂੰ ਤਾਂ ਵਧਾਇਆ ਹੀ ਹੈ, ਨਾਲ ਹੀ ਇਸ ਜਿੱਤ ਨੇ ਬਸਪਾ ਦੇ ਆਉਣ ਵਾਲੇ ਦਿਨਾਂ 'ਚ ਪੰਜਾਬ 'ਚ ਚੰਗੇ ਭਵਿੱਖ ਦੇ ਰਾਹ ਵੀ ਖੋਲ ਦਿੱਤੇ ਹਨ।

Comments

Leave a Reply