Sun,Nov 17,2019 | 08:30:12pm
HEADLINES:

Punjab

ਬਸਪਾ ਉਮੀਦਵਾਰ ਭਗਵਾਨ ਦਾਸ ਦੇ ਚੋਣ ਪੋਸਟਰ ਫਾੜੇ, ਮਾਹੌਲ ਭਖਿਆ

ਬਸਪਾ ਉਮੀਦਵਾਰ ਭਗਵਾਨ ਦਾਸ ਦੇ ਚੋਣ ਪੋਸਟਰ ਫਾੜੇ, ਮਾਹੌਲ ਭਖਿਆ

ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਨਸਭਾ ਹਲਕਾ ਫਗਵਾੜਾ ਤੋਂ ਉਮੀਦਵਾਰ ਭਗਵਾਨ ਦਾਸ ਠੇਕੇਦਾਰ ਦੇ ਪੋਸਟਰ ਫਾੜੇ ਜਾਣ ਨੂੰ ਲੈ ਕੇ ਅੱਜ ਐਤਵਾਰ ਨੂੰ ਮਾਹੌਲ ਗਰਮ ਹੋ ਗਿਆ। ਦੋਸ਼ ਹੈ ਕਿ ਫਗਵਾੜਾ-ਨਕੋਦਰ ਰੋਡ 'ਤੇ ਲੱਗੇ ਬਸਪਾ ਉਮੀਦਵਾਰ ਭਗਵਾਨ ਦਾਸ ਠੇਕੇਦਾਰ ਦੇ ਪੋਸਟਰ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਫਾੜ ਦਿੱਤੇ ਗਏ, ਜਿਸ 'ਤੇ ਬਸਪਾ ਵਰਕਰ ਤੇ ਸਮਰਥਕ ਭੜਕ ਗਏ। ਉਨ੍ਹਾਂ ਨੇ ਇਸ ਕਾਰਵਾਈ ਨੂੰ ਧੱਕੇਸ਼ਾਹੀ ਦੱਸਦੇ ਹੋਏ ਨਕੋਦਰ ਰੋਡ 'ਤੇ ਜਾਮ ਲਗਾ ਦਿੱਤਾ।

ਇਸ ਸਬੰਧ ਵਿੱਚ ਬਸਪਾ ਆਗੂਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ 4 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਫਗਵਾੜਾ-ਹੁਸ਼ਿਆਰਪੁਰ ਰੋਡ ਅਤੇ ਫਗਵਾੜਾ-ਨਕੋਦਰ ਰੋਡ 'ਤੇ ਪੈਂਦੇ 40 ਪੋਲਾਂ 'ਤੇ ਪੋਸਟਰ ਲਗਾਉਣ ਸਬੰਧੀ ਮਨਜ਼ੂਰੀ ਲਈ ਹੋਈ ਹੈ। ਇਸਦੇ ਬਾਵਜੂਦ ਨਗਰ ਨਿਗਮ ਦੀ ਟੀਮ ਨੇ ਫਗਵਾੜਾ-ਨਕੋਦਰ ਰੋਡ 'ਤੇ ਲੱਗੇ ਬਸਪਾ ਉਮੀਦਵਾਰ ਦੇ ਪੋਸਟਰਾਂ ਨੂੰ ਫਾੜ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਮੌਜ਼ੂਦਾ ਸਰਕਾਰ ਦੇ ਨੁਮਾਇੰਦਿਆਂ ਦੇ ਦਬਾਅ ਹੇਠ ਇਹ ਕਾਰਵਾਈ ਕੀਤੀ ਗਈ ਹੈ।

ਦੂਜੇ ਪਾਸੇ ਨਗਰ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਪੋਸਟਰ ਨਹੀਂ ਫਾੜੇ ਗਏ ਹਨ। ਐਸਡੀਐਮ ਫਗਵਾੜਾ ਮੁਹੰਮਦ ਲਤੀਫ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਬਸਪਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।

Comments

Leave a Reply