Fri,Dec 14,2018 | 04:55:20am
HEADLINES:

Punjab

5 ਦਲਿਤ ਬੱਚਿਆਂ ਨੇ ਖੇਤ 'ਚੋਂ ਮੂਲੀ ਤੋੜੀ ਤਾਂ ਜ਼ਿਮੀਂਦਾਰ ਨੇ ਠੰਡ 'ਚ ਨੰਗੇ ਕਰਕੇ ਘੁਮਾਇਆ

5 ਦਲਿਤ ਬੱਚਿਆਂ ਨੇ ਖੇਤ 'ਚੋਂ ਮੂਲੀ ਤੋੜੀ ਤਾਂ ਜ਼ਿਮੀਂਦਾਰ ਨੇ ਠੰਡ 'ਚ ਨੰਗੇ ਕਰਕੇ ਘੁਮਾਇਆ

ਪੰਜਾਬ 'ਚ ਅਨੁਸੂਚਿਤ ਜਾਤੀ (ਐਸਸੀ) ਵਰਗ ਦੇ ਲੋਕ ਆਪਣੀ ਵੱਡੀ ਆਬਾਦੀ ਦੇ ਬਾਵਜੂਦ ਅੱਤਿਆਚਾਰ ਦੇ ਸ਼ਿਕਾਰ ਹਨ। ਇਨ੍ਹਾਂ ਵਰਗਾਂ 'ਤੇ ਅੱਤਿਆਚਾਰਾਂ ਦੀਆਂ ਘਟਨਾਵਾਂ ਆਮ ਤੌਰ 'ਤੇ ਚਰਚਾ ਵਿੱਚ ਰਹਿੰਦੀਆਂ ਹਨ। ਨਵਾਂ ਮਾਮਲਾ ਅੰਮ੍ਰਿਤਸਰ ਦਾ ਹੈ, ਜਿੱਥੇ ਖੇਤ 'ਚੋਂ ਮੂਲੀ ਤੋੜਨ 'ਤੇ 5 ਦਲਿਤ ਬੱਚਿਆਂ ਨੂੰ ਨਾ ਸਿਰਫ ਕੁੱਟਿਆ ਗਿਆ, ਸਗੋਂ ਠੰਡ 'ਚ ਉਨ੍ਹਾਂ ਨੂੰ ਨੰਗੇ ਕਰਕੇ ਵੀ ਭਜਾ ਦਿੱਤਾ ਗਿਆ।

ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਤੇ ਮੀਡੀਆ 'ਚ ਆਈਆਂ ਖਬਰਾਂ ਮੁਤਾਬਕ, ਇਹ ਮਾਮਲਾ ਸੋਹੀਆਂ ਕਲਾਂ ਪਿੰਡ ਦਾ ਹੈ, ਜਿੱਥੇ ਪੰਜ ਅੰਮ੍ਰਿਤਧਾਰੀ ਦਲਿਤ ਬੱਚਿਆਂ 'ਤੇ ਜ਼ੁਲਮ ਕੀਤਾ ਗਿਆ।

ਬੱਚੇ ਸਾਹਿਲਦੀਪ ਨੇ ਦੱਸਿਆ ਕਿ ਉਹ 12 ਫਰਵਰੀ ਨੂੰ ਆਪਣੇ ਸਾਥੀਆਂ ਨਾਲ ਘਰਾਂ ਦੀ ਛੱਤ 'ਤੇ ਪਤੰਗ ਉਡਾ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਪਤੰਗ ਖੇਤ ਵਿੱਚ ਜਾ ਡਿਗੀ। ਉਹ ਆਪਣੇ 4 ਚਚੇਰੇ ਭਰਾਵਾਂ ਜਤਿੰਦਰ ਸਿੰਘ (9), ਜੋਗਿੰਦਰ ਸਿੰਘ (13), ਦਲਜੀਤ ਸਿੰਘ (12), ਵਿਜੈ ਪ੍ਰੀਤ (12) ਦੇ ਨਾਲ ਖੇਤਾਂ ਵਿੱਚੋਂ ਪਤੰਗ ਚੁੱਕਣ ਗਏ।

ਉੱਥੇ ਪਤੰਗ ਚੁੱਕਣ ਵਾਲੇ ਦੋ ਬੱਚਿਆਂ ਨੇ ਖੇਤ 'ਚੋਂ ਦੋ ਮੂਲੀਆਂ ਲੈ ਲਈਆਂ। ਅਜੇ ਉਹ ਖੇਤ ਵਿੱਚੋਂ ਬਾਹਰ ਨਿਕਲੇ ਹੀ ਸਨ ਕਿ ਉੱਥੇ ਜ਼ਿਮੀਂਦਾਰ ਸ਼ੁਭਰਾਮ ਪਾਲ ਸਿੰਘ ਉਰਫ ਲਾਟੀ ਪਹੁੰਚ ਗਿਆ। ਉਸਨੇ ਆਉਂਦੇ ਹੀ ਗਾਲ੍ਹਾਂ ਕੱਢੀਆਂ ਅਤੇ ਫਿਰ ਉਨ੍ਹਾਂ ਨੂੰ ਫੜ ਕੇ ਮੁੱਕੇ-ਥੱਪੜ ਮਾਰਨੇ ਸ਼ੁਰੂ ਕਰ ਦਿੱਤਾ।

ਉਸ ਤੋਂ ਬਾਅਦ ਠੰਡ 'ਚ ਉਨ੍ਹਾਂ ਦੇ ਕੱਪੜੇ ਉਤਾਰ ਦਿੱਤੇ ਤੇ ਕਰੀਬ 3 ਕਿਲੋਮੀਟਰ ਤੱਕ ਉਨ੍ਹਾਂ ਨੂੰ ਨੰਗੇ ਘੁਮਾਇਆ। ਇੱਕ ਵਿਅਕਤੀ ਨਾ ਰਾਹ ਵਿੱਚ ਬੱਚਿਆਂ ਨੂੰ ਨੰਗੇ ਆਉਂਦੇ ਦੇਖਿਆ ਤਾਂ ਉਸਨੇ ਇਸ ਘਟਨਾ ਦੀ ਵੀਡੀਓ ਬਣਾ ਲਈ। ਉਸੇ ਵਿਅਕਤੀ ਨੇ ਉਨ੍ਹਾਂ ਨੂੰ ਆਪਣਾ ਸ਼ਾਲ ਦਿੱਤੀ ਤੇ ਘਰ ਛੱਡ ਕੇ ਆਇਆ।

ਦੱਸਿਆ ਜਾਂਦਾ ਹੈ ਕਿ ਬੱਚੇ ਦਲਿਤ ਪਰਿਵਾਰ ਨਾਲ ਸਬੰਧਤ ਸਨ, ਇਸ ਕਰਕੇ ਪਹਿਲਾਂ ਮਾਮਲੇ ਨੂੰ ਦਬਾ ਦਿੱਤਾ ਗਿਆ। ਦੋਸ਼ੀ ਦੇ ਪਿਤਾ ਨੇ ਪੀੜਤ ਪਰਿਵਾਰ 'ਤੇ ਪੁਲਸ ਕੋਲ ਸ਼ਿਕਾਇਤ ਨਾ ਕਰਨ ਦਾ ਦਬਾਅ ਬਣਾਇਆ ਸੀ। ਇਸ ਕਰਕੇ ਪਰਿਵਾਰ ਡਰਿਆ ਹੋਇਆ ਸੀ।

ਇਸੇ ਦੌਰਾਨ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਜ਼ਿਮੀਂਦਾਰ ਸ਼ੁਭਰਾਮ ਪਾਲ ਸਿੰਘ ਲਾਟੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

 

Comments

Leave a Reply