Thu,Aug 22,2019 | 09:24:53am
HEADLINES:

Punjab

ਐਨਆਰਆਈ ਲਾੜੇ ਨੇ ਮੰਗੀਆਂ ਬਲਵਿੰਦਰ ਲਈ ਵੋਟਾਂ, ਬਰਾਤੀਆਂ ਨੇ ਕਿਹਾ-ਐਮਪੀ ਬਣਾਵਾਂਗੇ

ਐਨਆਰਆਈ ਲਾੜੇ ਨੇ ਮੰਗੀਆਂ ਬਲਵਿੰਦਰ ਲਈ ਵੋਟਾਂ, ਬਰਾਤੀਆਂ ਨੇ ਕਿਹਾ-ਐਮਪੀ ਬਣਾਵਾਂਗੇ

ਪੰਜਾਬ ਡੈਮੋਕ੍ਰੇਟਿਕ ਅਲਾਇੰਸ (ਪੀਡੀਏ)-ਬਸਪਾ ਦੇ ਜਲੰਧਰ ਲੋਕਸਭਾ ਸੀਟ ਤੋਂ ਪੜ੍ਹੇ-ਲਿਖੇ ਨੌਜਵਾਨ ਉਮੀਦਵਾਰ ਬਲਵਿੰਦਰ ਕੁਮਾਰ ਨੂੰ ਲੈ ਕੇ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਉਨ੍ਹਾਂ ਨੂੰ ਕਾਫੀ ਪਸੰਦ ਕਰ ਰਹੀ ਹੈ। ਉਨ੍ਹਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਵੱਡੇ ਚੋਣ ਜਲਸਿਆਂ ਵਿੱਚ ਤਬਦੀਲ ਹੁੰਦੀਆਂ ਦੇਖੀਆਂ ਜਾ ਸਕਦੀਆਂ ਹਨ।
 
ਜਨਹਿੱਤ ਦੇ ਮੁੱਦਿਆਂ 'ਤੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਬੇਦਾਗ ਸ਼ਖਸੀਅਤ ਦੇ ਮਾਲਕ ਬਲਵਿੰਦਰ ਕੁਮਾਰ ਦਾ ਲੋਕਾਂ ਨਾਲ ਡੂੰਘਾ ਜੁੜਾਅ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਵੋਟਾਂ ਪਾ ਕੇ ਜਲੰਧਰ ਲੋਕਸਭਾ ਸੀਟ ਤੋਂ ਐਮਪੀ ਬਣਾਉਣ ਦੀਆਂ ਦੇਸ਼-ਵਿਦੇਸ਼ ਤੋਂ ਅਪੀਲਾਂ ਕੀਤੀਆਂ ਜਾ ਰਹੀਆਂ ਹਨ।
 
ਇਸੇ ਤਰ੍ਹਾਂ ਦੀ ਇੱਕ ਖਾਸ ਅਪੀਲ ਜਲੰਧਰ 'ਚ ਹੋਏ ਇੱਕ ਵਿਆਹ ਸਮਾਗਮ ਦੌਰਾਨ ਵੀ ਹੋਈ, ਜੋ ਕਿ ਜਲੰਧਰ ਵਿੱਚ ਚਰਚਾ ਦਾ ਕੇਂਦਰ ਬਣੀ ਹੋਈ ਹੈ। ਬਿਆਸ ਪਿੰਡ ਨੇੜੇ 17 ਅਪ੍ਰੈਲ ਨੂੰ ਹੋਏ ਇੱਕ ਵਿਆਹ ਸਮਾਗਮ ਦੌਰਾਨ ਲਾੜੇ ਨੇ ਬਲਵਿੰਦਰ ਕੁਮਾਰ ਲਈ ਬਰਾਤ ਤੋਂ ਸਮਰਥਨ ਮੰਗਿਆ, ਜਿਸਦਾ ਜਵਾਬ ਬਰਾਤ ਵੱਲੋਂ ਹਾਂ ਪੱਖੀ ਮਿਲਿਆ। 
 
ਅੰਬੇਡਕਰਾਈਟ ਮਿਸ਼ਨ ਲਈ ਦੇਸ਼-ਵਿਦੇਸ਼ ਵਿੱਚ ਕੰਮ ਕਰਨ ਵਾਲੇ ਐਨਆਰਆਈ ਸੰਤ ਕੁਮਾਰ ਸਪੇਨ ਦਾ ਅੱਜ ਵਿਆਹ ਸਮਾਗਮ ਸੀ। ਇਸ ਦੌਰਾਨ ਬੁੱਧੀਜੀਵੀ ਤੇ ਉਘੀਆਂ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਸਨ। ਅੰਬੇਡਕਰਾਈਟ ਮਿਸ਼ਨ ਨਾਲ ਜੁੜੇ ਐਨਆਰਆਈ ਸੰਤ ਕੁਮਾਰ ਨੇ ਆਪਣੇ ਵਿਆਹ ਸਮਾਗਮ ਦੌਰਾਨ ਬਰਾਤੀਆਂ ਤੋਂ ਜਲੰਧਰ ਲੋਕਸਭਾ ਸੀਟ ਤੋਂ ਪੀਡੀਏ-ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਦੇ ਹੱਕ ਵਿੱਚ ਸਮਰਥਨ ਮੰਗਿਆ।
 
ਇਸ ਦੌਰਾਨ ਬਰਾਤੀਆਂ ਨੇ ਵੀ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਬਲਵਿੰਦਰ ਕੁਮਾਰ ਨੂੰ ਜਲੰਧਰ ਸੀਟ ਤੋਂ ਐਮਪੀ ਬਣਾਉਣ ਦਾ ਭਰੋਸਾ ਦਿੱਤਾ। ਇਸ ਸਮਾਗਮ ਵਿੱਚ ਪੀਡੀਏ-ਬਸਪਾ ਉਮੀਦਵਾਰ ਬਲਵਿੰਦਰ ਕੁਮਾਰ ਵੀ ਪਹੁੰਚੇ, ਜਿਨ੍ਹਾਂ ਨੇ ਨਵੇਂ ਵਿਆਹੇ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

 

Comments

Leave a Reply