Wed,Mar 27,2019 | 12:44:02am
HEADLINES:

Punjab

'ਸ਼ੋਸ਼ਿਤ ਸਮਾਜ ਦੇ ਲੋਕ ਵਿਦੇਸ਼ਾਂ 'ਚ ਜਾ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕੇ, ਇਹ ਅੰਬੇਡਕਰ ਦੀ ਮੇਹਰਬਾਨੀ ਹੈ'

'ਸ਼ੋਸ਼ਿਤ ਸਮਾਜ ਦੇ ਲੋਕ ਵਿਦੇਸ਼ਾਂ 'ਚ ਜਾ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕੇ, ਇਹ ਅੰਬੇਡਕਰ ਦੀ ਮੇਹਰਬਾਨੀ ਹੈ'

ਜੇਕਰ ਅੱਜ ਸ਼ੋਸ਼ਿਤ ਸਮਾਜ ਦੇ ਲੋਕ ਪੜ੍ਹ-ਲਿਖ ਕੇ ਆਪਣੇ ਪੈਰਾਂ 'ਤੇ ਖੜੇ ਹੋ ਸਕੇ ਹਨ ਜਾਂ ਵਿਦੇਸ਼ਾਂ 'ਚ ਜਾ ਕੇ ਸੈਟਲ ਹੋ ਸਕੇ ਹਨ ਤਾਂ ਇਹ ਸਭ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਹੀ ਦੇਣ ਹੈ। ਇਹ ਵਿਚਾਰ ਸਾਂਝੇ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਮਨੂੰਵਾਦੀ ਵਿਵਸਥਾ ਗੈਰਬਰਾਬਰੀ ਦੀ ਗੱਲ ਕਰਦੀ ਹੈ, ਸ਼ੋਸ਼ਣ ਦੀ ਗੱਲ ਕਰਦੀ ਹੈ, ਜਦਕਿ ਦੂਜੇ ਪਾਸੇ ਅੰਬੇਡਕਰਵਾਦੀ ਵਿਚਾਰਧਾਰਾ ਬਰਾਬਰੀ, ਭਾਈਚਾਰੇ ਦੀ ਗੱਲ ਕਰਦੀ ਹੈ। ਅੰਬੇਡਕਰ ਦੇ ਪੜ੍ਹੋ, ਜੁੜੋ, ਸੰਘਰਸ਼ ਕਰੋ ਦੇ ਸਿਧਾਂਤ 'ਤੇ ਚੱਲ ਕੇ ਹੀ ਅੱਤਿਆਚਾਰੀ ਵਿਵਸਥਾ ਤੋਂ ਮੁਕਤੀ ਪਾਈ ਜਾ ਸਕਦੀ ਹੈ ਤੇ ਲੋਕ ਪੱਖੀ ਰਾਜ ਦੀ ਸਥਾਪਨਾ ਕੀਤੀ ਜਾ ਸਕਦੀ ਹੈ।

ਹੁਸ਼ਿਆਰਪੁਰ ਦੇ ਚੱਬੇਵਾਲ ਵਿਧਾਨਸਭਾ ਹਲਕੇ ਤਹਿਤ ਆਉਂਦੇ ਪਿੰਡ ਸ਼ੇਰਪੁਰ ਢੱਕੇ ਵਿੱਚ ਨੌਜਵਾਨ ਸਭਾ ਤੇ ਐਨਆਰਆਈਜ਼ ਵੱਲੋਂ ਕਰਵਾਏ ਗਏ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਜੈਯੰਤੀ ਸਮਾਗਮ 'ਚ ਵੱਖ-ਵੱਖ ਬੁਲਾਰਿਆਂ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼, ਉਨ੍ਹਾਂ ਦੀ ਵਿਚਾਰਧਾਰਾ ਤੇ ਮਿਸ਼ਨ ਬਾਰੇ ਵਿਚਾਰ ਰੱਖੇ।

ਇਸ ਮੌਕੇ 108 ਸੰਤ ਬਾਬਾ ਹਰਮੇਸ਼ ਦਾਸ ਜੀ, ਡੇਰਾ ਬਾਬਾ ਕੱਲਰਾਂ ਪਿੰਡ ਸ਼ੇਰਪੁਰ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿਨ੍ਹਾਂ ਨੇ ਸਾਰਿਆਂ ਨੂੰ ਬਾਬਾ ਸਾਹਿਬ ਦੇ ਜਨਮਦਿਵਸ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਵੱਲੋਂ ਦਿਖਾਏ ਰਾਹ 'ਤੇ ਚੱਲਣ ਦਾ ਸੁਨੇਹਾ ਦਿੱਤਾ।

ਸਮਾਗਮ 'ਚ ਬਸਪਾ ਆਗੂ ਗੁਰਨਾਮ ਕੂੰਟ, ਪਿੰਕੀ ਕੈਂਟੋਵਾਲ ਤੇ ਅੰਬੇਡਕਰਾਈਟ ਬੁੱਿਧਸਟ ਸੋਸਾਇਟੀ ਸਪੇਨ ਦੇ ਮੈਂਬਰ ਐਨਆਰਆਈ ਆਤਮਾ ਰਾਮ ਸਹਿਤ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਮਨੂੰਵਾਦੀ ਵਿਵਸਥਾ ਤਹਿਤ ਸਿਰਫ ਦਲਿਤਾਂ-ਸ਼ੋਸ਼ਿਤਾਂ ਨੂੰ ਹੀ ਨਹੀਂ, ਸਗੋਂ ਔਰਤਾਂ ਨੂੰ ਵੀ ਸਦੀਆਂ ਤੋਂ ਗੁਲਾਮ ਬਣਾਇਆ ਗਿਆ ਹੈ। ਬਾਬਾ ਸਾਹਿਬ ਨੇ ਉਨ੍ਹਾਂ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਸੰਘਰਸ਼ ਕੀਤਾ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਬਰਾਬਰੀ ਦੇ ਹੱਕ, ਉਨ੍ਹਾਂ ਨੂੰ ਸੁਰੱਖਿਅਤ ਮਾਹੌਲ ਦਿੱਤੇ ਬਿਨਾਂ ਸਮਾਜ ਤਰੱਕੀ ਨਹੀਂ ਕਰ ਸਕੇਗਾ। 

ਬੁਲਾਰਿਆ ਨੇ ਇਹ ਵੀ ਕਿਹਾ ਕਿ ਮਨੂੰਵਾਦੀ ਵਿਵਸਥਾ ਗੈਰਬਰਾਬਰੀ ਨੂੰ ਲਾਗੂ ਕਰਦੀ ਹੈ, ਜਦਕਿ ਬਾਬਾ ਸਾਹਿਬ ਦੀ ਅੰਬੇਡਕਰਵਾਦੀ ਵਿਚਾਰਧਾਰਾ ਬਰਾਬਰਤਾ ਦੀ ਗੱਲ ਕਰਦੀ ਹੈ। ਬਹੁਜਨ ਸਮਾਜ ਦੇ ਜਾਗਰੂਕ ਲੋਕਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਾਬਾ ਸਾਹਿਬ ਦੇ ਸਮਾਨਤਾ 'ਤੇ ਆਧਾਰਿਤ ਵਿਚਾਰਾਂ ਨੂੰ ਦੇਸ਼-ਵਿਦੇਸ਼ ਵਿੱਚ ਫੈਲਾਉਣ ਤੇ ਬਾਬਾ ਸਾਹਿਬ ਸਾਹਿਬ ਅੰਬੇਡਕਰ ਵੱਲੋਂ ਦਿਖਾਏ ਰਾਹ 'ਤੇ ਚੱਲਦੇ ਹੋਏ ਬਰਾਬਰਤਾ ਅਤੇ ਨਿਆਂ 'ਤੇ ਆਧਾਰਿਤ ਰਾਜ ਪ੍ਰਬੰਧ ਦੀ ਸਥਾਪਨਾ ਕਰਨ।

Comments

Leave a Reply