Sat,Sep 19,2020 | 07:23:50am
HEADLINES:

Punjab

ਜਗਮੇਲ ਤੋਂ ਬਾਅਦ ਇੱਕ ਹੋਰ ਦਲਿਤ ਦੀ ਹੱਤਿਆ, ਪੁਲਸ ਦੀ ਕਾਰਗੁਜਾਰੀ 'ਤੇ ਫਿਰ ਖੜੇ ਹੋਏ ਸਵਾਲ

ਜਗਮੇਲ ਤੋਂ ਬਾਅਦ ਇੱਕ ਹੋਰ ਦਲਿਤ ਦੀ ਹੱਤਿਆ, ਪੁਲਸ ਦੀ ਕਾਰਗੁਜਾਰੀ 'ਤੇ ਫਿਰ ਖੜੇ ਹੋਏ ਸਵਾਲ

ਸੰਗਰੂਰ ਜ਼ਿਲ੍ਹਾ ਦਲਿਤਾਂ 'ਤੇ ਹੋਣ ਵਾਲੇ ਜ਼ੁਲਮ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਚਰਚਾ 'ਚ ਹੈ। ਇਸੇ ਜ਼ਿਲ੍ਹੇ ਦੇ ਵਿਧਾਨਸਭਾ ਹਲਕਾ ਲਹਿਰਾ ਦੇ ਪਿੰਡ ਚੰਗਾਲੀਵਾਲਾ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਹੱਤਿਆ ਦੇ ਮਾਮਲੇ 'ਤੇ ਸੂਬੇ ਭਰ 'ਚ ਵਿਰੋਧ ਪ੍ਰਦਰਸ਼ਨ ਹੋ ਚੁੱਕੇ ਹਨ। ਇਹ ਮਾਮਲਾ ਅਜੇ ਠੰਡਾ ਵੀ ਨਹੀਂ ਪਿਆ ਸੀ ਕਿ ਲਹਿਰਾ ਵਿਧਾਨਸਭਾ ਹਲਕੇ ਦੇ ਪਿੰਡ ਝੂਲੜ ਕਲਾਂ ਦੇ ਦਲਿਤ ਨੌਜਵਾਨ ਦੀ ਹੱਤਿਆ ਦੀ ਘਟਨਾ ਸਾਹਮਣੇ ਆ ਗਈ।

ਇਸ ਪਿੰਡ ਦੇ ਨੌਜਵਾਨ ਕਾਲਾ ਸਿੰਘ ਦੀ ਲਾਸ਼ 27 ਨਵੰਬਰ ਨੂੰ ਨਹਿਰ 'ਚੋਂ ਬਰਾਮਦ ਹੋਈ, ਜਿਸ 'ਤੇ ਲੋਕਾਂ 'ਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਕਾਲਾ ਸਿੰਘ 22 ਨਵੰਬਰ ਨੂੰ ਲਾਪਤਾ ਹੋ ਗਿਆ ਸੀ।

ਕਾਲਾ ਸਿੰਘ ਦੀ ਪਤਨੀ ਗੋਲੋ ਕੌਰ ਨੇ ਐੱਸਸੀ ਕਮਿਸ਼ਨ ਨੂੰ ਦੱਸਿਆ ਕਿ ਉਸ ਦਾ ਪਤੀ 22 ਨਵੰਬਰ ਨੂੰ ਜੱਖਲ ਪਿੰਡ ਦਵਾਈ ਲੈਣ ਗਿਆ ਸੀ, ਪਰ ਉਹ ਵਾਪਸ ਘਰ ਨਹੀਂ ਆਇਆ। ਜਦੋਂ ਉਸਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਫੋਨ ਬੰਦ ਮਿਲਿਆ।
ਜਗਮੇਲ ਸਿੰਘ ਦੇ ਮਾਮਲੇ ਵਾਂਗ ਕਾਲਾ ਸਿੰਘ ਦੀ ਹੱਤਿਆ ਦੇ ਕੇਸ 'ਚ ਵੀ ਪੁਲਸ ਦੀ ਕਾਰਗੁਜਾਰੀ 'ਤੇ ਸਵਾਲ ਖੜੇ ਹੋ ਰਹੇ ਹਨ।

ਐੱਸਸੀ ਕਮਿਸ਼ਨ ਮੈਂਬਰ ਪੂਨਮ ਨੇ ਮੀਡੀਆ ਨੂੰ ਦੱਸਿਆ ਕਿ ਜਗਮੇਲ ਸਿੰਘ ਦੇ ਕੇਸ ਵਾਂਗ ਕਾਲਾ ਸਿੰਘ ਦੇ ਮਾਮਲੇ 'ਚ ਵੀ ਪੁਲਸ ਨੇ ਤੁਰੰਤ ਐਕਸ਼ਨ ਨਹੀਂ ਲਿਆ। ਗੋਲੋ ਕੌਰ ਵੱਲੋਂ 23 ਨਵੰਬਰ ਨੂੰ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਪਰ ਐੱਫਆਈਆਰ 25 ਨਵੰਬਰ ਨੂੰ ਜਾ ਕੇ ਦਰਜ ਹੋਈ। ਦੂਜੇ ਪਾਸੇ ਪੁਲਸ ਨੇ ਐੱਫਆਈਆਰ ਦੇਰ ਨਾਲ ਦਰਜ ਕਰਨ ਦਾ ਕਾਰਨ ਜਾਂਚ ਨੂੰ ਦੱਸਿਆ।

ਪੀੜਤ ਪਰਿਵਾਰ ਨੇ ਕਾਲਾ ਸਿੰਘ ਦੀ ਮੌਤ ਪਿੱਛੇ ਸਾਜ਼ਿਸ਼ ਦਾ ਖਦਸ਼ਾ ਪ੍ਰਗਟ ਕੀਤਾ ਹੈ। ਕਾਲਾ ਸਿੰਘ ਦੇ ਪਰਿਵਾਰ ਤੇ ਲੋਕਾਂ ਨੇ ਬੁਢਲਾਡਾ-ਚੰਡੀਗੜ ਹਾਈਵੇ ਜਾਮ ਕਰਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।

Comments

Leave a Reply