Sun,Jul 05,2020 | 05:00:12am
HEADLINES:

Punjab

10ਵੀਂ ਨਤੀਜਾ : ਦਲਿਤ ਵਿਦਿਆਰਥਣ ਦੀ ਲੰਬੀ ਛਲਾਂਗ, ਸੂਬੇ ਭਰ ਵਿਚੋਂ ਹਾਸਲ ਕੀਤਾ ਦੂਜਾ ਸਥਾਨ

10ਵੀਂ ਨਤੀਜਾ : ਦਲਿਤ ਵਿਦਿਆਰਥਣ ਦੀ ਲੰਬੀ ਛਲਾਂਗ, ਸੂਬੇ ਭਰ ਵਿਚੋਂ ਹਾਸਲ ਕੀਤਾ ਦੂਜਾ ਸਥਾਨ

ਹੁਸ਼ਿਆਰਪੁਰ। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 12ਵੀਂ ਦੀ ਪ੍ਰੀਖਿਆ ਵਿਚ ਦਲਿਤ ਵਿਦਿਆਰਥਣ ਨਮਰਤਾ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਪੀਐਸਈਬੀ ਦੀ 10ਵੀਂ ਦੀ ਪ੍ਰੀਖਿਆ ਵਿਚ ਵੀ ਇਕ ਦਲਿਤ ਲੜਕੀ ਨੇ ਆਪਣੇ ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ ਹੈ। ਹੁਸ਼ਿਆਰਪੁਰ ਦੇ ਪਛੜੇ ਕਹੇ ਜਾਣ ਵਾਲੇ ਕੰਢੀ ਖੇਤਰ ਦੀ ਨੈਂਸੀ ਨੇ 10ਵੀਂ ਵਿਚੋਂ 98.92 ਫੀਸਦੀ ਅੰਕ ਹਾਸਲ ਕਰਕੇ ਸੂਬੇ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ।

ਦਲਿਤ ਪਰਿਵਾਰ ਨਾਲ ਸਬੰਧਤ ਨੈਂਸੀ ਦਾ ਘਰ ਤੇ ਸਕੂਲ ਕੰਢੀ ਖੇਤਰ ਵਿਚ ਪੈਂਦੇ ਹਨ, ਜਿਹੜਾ ਕਿ ਸੂਬੇ ਦੇ ਪਛੜੇ ਇਲਾਕਿਆਂ ਵਿਚੋਂ ਆਉਂਦਾ ਹੈ। ਸ਼ਾਨਦਾਰ ਸਫਲਤਾ ਹਾਸਲ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਨੈਂਸੀ ਨੇ ਕਿਹਾ ਕਿ ਪ੍ਰੀਖਿਆ ਲਈ ਉਸਨੇ ਕਾਫੀ ਮਿਹਨਤ ਕੀਤੀ ਸੀ। ਉਸਨੂੰ ਉਮੀਦ ਸੀ ਕਿ ਉਹ ਪੰਜਾਬ ਵਿਚੋਂ ਪਹਿਲੇ ਪੰਜ ਸਥਾਨਾਂ ਵਿਚੋਂ ਰਹੇਗੀ ਅਤੇ ਅਜਿਹਾ ਹੀ ਹੋਇਆ। 

ਨੈਂਸੀ ਹਾਜੀਪੁਰ ਪਿੰਡ ਨਾਲ ਸਬੰਧਤ ਹੈ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਗਵਾਲ (ਮੁਕੇਰੀਆਂ) ਵਿਚ ਪੜਦੀ ਹੈ। ਨੈਂਸੀ ਨੇ ਕਿਹਾ ਕਿ ''ਲੋਕ ਸੋਚਦੇ ਹਨ ਕਿ ਸਰਕਾਰੀ ਸਕੂਲਾਂ ਵਿਚ ਪੜਨ ਵਾਲੇ ਬੱਚੇ ਚੰਗੇ ਨਤੀਜੇ ਨਹੀਂ ਦੇ ਸਕਦੇ। ਉਹ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿਚ ਦਾਖਲ ਕਰਵਾਉਂਦੇ ਹਨ। ਮੈਂ ਅਜਿਹੇ ਲੋਕਾਂ ਦੀ ਮਾਨਸਿਕਤਾ ਬਦਲਨਾ ਚਾਹੁੰਦੀ ਹਾਂ। ਜੇਕਰ ਮਿਹਨਤ ਤੇ ਲਗਨ ਨਾਲ ਪੜਾਈ ਕੀਤੀ ਜਾਵੇ ਤਾਂ ਸਰਕਾਰੀ ਸਕੂਲਾਂ ਵਿਚ ਪੜਨ ਵਾਲੇ ਬੱਚੇ ਵੀ ਚੰਗੇ ਨਤੀਜੇ ਲਿਆ ਸਕਦੇ ਹਨ।'' 

ਨੈਂਸੀ ਨੇ ਕਿਹਾ ਕਿ ਉਸਦੇ ਅਧਿਆਪਕਾਂ ਨੂੰ ਉਸਨੂੰ ਸਫਲਤਾ ਲਈ ਕਾਫੀ ਉਤਸ਼ਾਹਿਤ ਕੀਤਾ ਅਤੇ ਮਦਦ ਕੀਤੀ। ਨੈਂਸੀ ਨੇ 11ਵੀਂ ਵਿਚ ਮੈਡੀਕਲ ਵਿਚ ਦਾਖਲਾ ਲੈਣ ਦਾ ਫੈਸਲਾ ਕੀਤਾ ਹੈ। ਪਿਤਾ ਸ਼ਿਵ ਕੁਮਾਰ ਉਸੇ ਸਰਕਾਰੀ ਸਕੂਲ ਵਿਚ ਪੰਜਾਬੀ ਦੇ ਅਧਿਆਪਕ ਹਨ, ਜਿੱਥੇ ਨੈਂਸੀ ਪੜਦੀ ਹੈ। ਸ਼ਿਵ ਕੁਮਾਰ ਨੇ ਕਿਹਾ ਕਿ ਨੈਂਸੀ ਦੀ ਸਫਲਤਾ 'ਤੇ ਉਨ•ਾਂ ਨੂੰ ਤੇ ਸਕੂਲ ਨੂੰ ਮਾਨ ਹੈ।

ਸਕੂਲ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਹਿੰਦੇ ਹਨ ਕਿ ਸਕੂਲ ਦਾ 10ਵੀਂ ਦਾ ਨਤੀਜਾ 100 ਫੀਸਦੀ ਰਿਹਾ ਹੈ। ਨੈਂਸੀ ਤੋਂ ਇਲਾਵਾ ਨੇਹਾ ਨੇ ਮੈਰਿਟ ਸੂਚੀ ਵਿਚ 18ਵਾਂ ਸਥਾਨ ਹਾਸਲ ਕੀਤਾ ਹੈ। ਸ਼ਮਸ਼ੇਰ ਸਿੰਘ ਮੁਤਾਬਕ ਸਕੂਲ ਵਿਚ ਅਧਿਆਪਕਾਂ ਦੀ ਘਾਟ ਹੈ। ਤਿੰਨ ਪੋਸਟਾਂ ਅਜੇ ਵੀ ਖਾਲੀ ਹਨ। ਇਸਦੇ ਬਾਵਜੂਦ ਬੱਚਿਆਂ ਨੂੰ ਪੜਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਂਦੀ।

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੀਐਸਈਬੀ 12ਵੀਂ ਦੇ ਨਤੀਜੇ ਵਿਚੋਂ ਜਲੰਧਰ ਦੇ ਪਿੰਡ ਨੂਰਪੁਰ ਵਿਚ ਰਹਿਣ ਵਾਲੀ ਦਲਿਤ ਵਿਦਿਆਰਥਣ ਨਮਰਤਾ ਨੇ ਜਿਲ•ੇ ਵਿਚੋਂ ਪਹਿਲਾ ਤੇ ਸੂਬੇ ਵਿਚੋਂ 7ਵਾਂ ਸਥਾਨ ਹਾਸਲ ਕੀਤਾ ਸੀ। ਘਰ ਦੇ ਆਰਥਿਕ ਹਾਲਾਤ ਚੰਗੇ ਨਾ ਹੋਣ ਦੇ ਬਾਵਜੂਦ ਨਮਰਤਾ ਨੇ ਇਹ ਸਫਲਤਾ ਪ੍ਰਾਪਤ ਕੀਤੀ ਸੀ।

Comments

Leave a Reply