Sun,Jan 26,2020 | 07:44:51am
HEADLINES:

Overseas

ਵੈਨਜੁਏਲਾ ਨੇ ਇਕ ਮੌਤ ਦੇ ਬਾਅਦ ਵਾਪਸ ਲਿਆ ਨੋਟਬੰਦੀ ਦਾ ਫੈਸਲਾ, ਇਥੇ ਤਾਂ ਸੈਂਕੜੇ ਮਰ ਗਏ

ਵੈਨਜੁਏਲਾ ਨੇ ਇਕ ਮੌਤ ਦੇ ਬਾਅਦ ਵਾਪਸ ਲਿਆ ਨੋਟਬੰਦੀ ਦਾ ਫੈਸਲਾ, ਇਥੇ ਤਾਂ ਸੈਂਕੜੇ ਮਰ ਗਏ

ਨਵੀਂ ਦਿੱਲੀ। ਭਾਰਤ ਦੀ ਤਰਜ਼ 'ਤੇ ਨੋਟਬੰਦੀ ਕਰਨ ਵਾਲੇ ਵੈਨਜੁਏਲਾ ਨੂੰ ਇਕ ਹਫਤੇ ਦੇ ਅੰਦਰ ਹੀ ਇਹ ਫੈਸਲਾ ਵਾਪਸ ਲੈਣਾ ਪਿਆ। ਇਹ ਫੈਸਲਾ ਨੋਟਬੰਦੀ ਕਾਰਨ ਪੈਦਾ ਹੋਈ ਹਾਲਤ ਨੂੰ ਲੈ ਕੇ ਲੈਣਾ ਪਿਆ।

ਅਸਲ 'ਚ ਵੈਨਜੁਏਲਾ 'ਚ ਨੋਟਬੰਦੀ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸਦੇ ਬਾਅਦ ਇਹ ਫੈਸਲਾ ਲੈਣਾ ਪਿਆ। ਹਾਲਾਂਕਿ ਭਾਰਤ 'ਚ ਨੋਟਬੰਦੀ ਕਾਰਨ ਮਰਨ ਵਾਲਿਆਂ ਦਾ ਅੰਕੜਾ 100 ਦੇ ਪਾਰ ਪਹੁੰਚ ਚੁੱਕਾ ਹੈ।

ਵੈਨਜੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਦੂਰੋ ਨੇ ਨੋਟਬੰਦੀ ਫੇਲ ਹੋਣ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੋਣ ਦਾ ਦੋਸ਼ ਲਗਾਇਆ ਹੈ। ਰਾਸ਼ਟਰਪਤੀ ਨਿਕੋਲਸ ਮਦੂਰੋ ਨੇ 12 ਦਸੰਬਰ ਨੂੰ ਦੇਸ਼ 'ਚ ਤਤਕਾਲ ਪ੍ਰਭਾਵ ਨਾਲ ਅਰਥ ਵਿਵਸਥਾ ਦੀ ਸਭ ਤੋਂ ਵੱੱਡੀ ਕਰੰਸੀ 100 ਬੋਲਿਵਰ ਨੂੰ ਰੋਕ ਦਿੱਤਾ ਹੈ। ਇਸਦੇ ਬਦਲੇ ਵੈਨਜੁਏਲਾ ਸਰਕਾਰ ਨੇ 500, 2000 ਤੇ 20 ਹਜ਼ਾਰ ਬੋਲਿਵਰ ਦੀ ਨਵੀਂ ਕਰੰਸੀ ਜਾਰੀ ਕੀਤੀ ਸੀ।

ਵੈਨਜੁਏਲਾ ਸਰਕਾਰ ਨੇ ਇਹ ਕਦਮ ਬਾਰਡਰ ਪਾਰ ਕੋਲੰਬੀਆ 'ਚ ਮਾਫੀਆ ਵਲੋਂ ਰਾਸ਼ਟਰੀ ਕਰੰਸੀ ਬੋਲਿਵਰ ਦੀ ਹੋਰਡਿੰਗ ਤੇ ਦੇਸ਼ 'ਚ ਲਗਾਤਾਰ ਵੱਧਦੀ ਮਹਿੰਗਾਈ ਨੂੰ ਕਾਬੂ ਕਰਨ ਲਈ ਚੁੱਕਿਆ ਸੀ। ਇਕ ਹਫਤੇ ਤੱਕ ਨੋਟਬੰਦੀ ਦੇ ਚਲਦਿਆਂ ਵੱਡੀ ਗਿਣਤੀ 'ਚ ਲੋਕ ਬੈਂਕਾਂ ਦੇ ਬਾਹਰ ਲਾਈਨ 'ਚ ਲੱੱਗੇ ਰਹੇ।

ਸਰਕਾਰ ਮੁਤਾਬਿਕ ਨਵੀਂ ਕਰੰਸੀ ਨਾਲ ਭਰੇ ਤਿੰਨ ਹਵਾਈ ਜਹਾਜ਼ ਵੈਨਜੁਏਲਾ ਨਹੀਂ ਪਹੁੰਚ ਸਕੇ, ਜਿਸਦੇ ਚਲਦਿਆਂ ਦੇਸ਼ 'ਚ ਨੋਟਬੰਦੀ ਦੀ ਸਥਿਤੀ ਬੇਕਾਬੂ ਹੋ ਗਈ। ਨੋਟਬੰਦੀ ਦੇ ਪਹਿਲੇ ਹਫਤੇ 'ਚ ਬੈਂਕਾਂ ਦੇ ਬਾਹਰ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਸੈਂਕੜੇ ਦੁਕਾਨਾਂ ਲੁੱਟ ਲਈਆਂ ਗਈਆਂ ਤੇ ਸਰਕਾਰ ਖਿਲਾਫ ਪ੍ਰਦਰਸ਼ਨ ਹੋਣ ਲੱਗੇ। ਇਸ ਦੌਰਾਨ ਇਕ ਵਿਅਕਤੀ ਦੀ ਮੌਤ ਵੀ ਹੋ ਗਈ ਜਿਸ ਕਾਰਨ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣਾ ਪਿਆ।

Comments

Leave a Reply