Mon,Apr 22,2019 | 12:31:32am
HEADLINES:

Overseas

ਅਮਰੀਕਾ ਦੇ ਸਾਬਕਾ ਵਿੱਤ ਮੰਤਰੀ ਨੇ ਮੋਦੀ ਵਲੋਂ ਨੋਟਾਂ 'ਤੇ ਪਾਬੰਦੀ ਲਗਾਉਣ ਦੀ ਕੀਤੀ ਨਿੰਦਾ

ਅਮਰੀਕਾ ਦੇ ਸਾਬਕਾ ਵਿੱਤ ਮੰਤਰੀ ਨੇ ਮੋਦੀ ਵਲੋਂ ਨੋਟਾਂ 'ਤੇ ਪਾਬੰਦੀ ਲਗਾਉਣ ਦੀ ਕੀਤੀ ਨਿੰਦਾ

ਵਾਸ਼ਿੰਗਟਨ। ਅਮਰੀਕਾ ਦੇ ਸਾਬਕਾ ਵਿੱਤ ਮੰਤਰੀ ਲਾਰੈਂਸ ਐਚ ਸਮਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਡੇ ਨੋਟਾਂ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਉਨਾਂ ਕਿਹਾ ਕਿ ਇਸ ਫੈਸਲੇ ਨਾਲ ਲੋਕਾਂ ਦਾ ਸਰਕਾਰ ਤੋਂ ਭਰੋਸਾ ਉੱਠ ਗਿਆ ਹੈ। ਇਹ ਕਦਮ ਭ੍ਰਿਸ਼ਟਾਚਾਰ ਰੋਕਣ ਵਿਚ ਸਮਰੱਥ ਨਹੀਂ ਹੋਵੇਗਾ।

ਸਮਰਸ ਨੇ ਹਾਵਰਡ ਯੂਨੀਵਰਸਿਟੀ ਵਿਚ ਅਰਥ ਸ਼ਾਸਤਰ ਦੀ ਸੋਧ ਵਿਦਿਆਰਥਣ ਨਤਾਸਾ ਸਰਿਨ ਦੇ ਇਕ ਬਲਾਗ ਵਿਚ ਇਹ ਲਿਖਿਆ। ਇਸ ਵਿਚ ਕਿਹਾ ਗਿਆ ਹੈ ਕਿ ਇਸ ਕਦਮ ਨੇ ਅਰਾਜਕਤਾ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਅਤੇ ਇਹ ਮੁਕਤ ਸਮਾਜ ਦੀ ਭਾਵਨਾ ਖਿਲਾਫ ਹੈ। ਇਹ ਕਦਮ ਕਿਸੇ ਨਿਰਦੋਸ਼ ਵਿਅਕਤੀ ਨੂੰ ਸਜਾ ਦੇਣ ਤੇ ਕਈ ਅਪਰਾਧੀਆਂ ਨੂੰ ਮੁਕਤ ਕਰ ਦੇਣ ਦਾ ਹਮਾਇਤੀ ਹੈ।

ਬਲਾਗ ਵਿਚ ਉਨਾਂ ਲਿਖਿਆ ਕਿ ਵੱਡੇ ਨੋਟਾਂ 'ਤੇ ਪਾਬੰਦੀ ਤੋਂ ਬਾਅਦ ਛੋਟੇ ਤੇ ਮੱਧ ਵਰਗ ਦੇ ਵਪਾਰੀ, ਜਿਹੜੇ ਕਿ ਆਪਣਾ ਜ਼ਿਆਦਾਤਰ ਵਪਾਰ ਨਕਦੀ ਨਾਲ ਕਰਦੇ ਹਨ, ਉਨਾਂ ਦੀਆਂ ਦੁਕਾਨਾਂ ਖਾਲੀ ਨਜ਼ਰ ਆ ਰਹੀਆਂ ਹਨ। ਆਮ ਭਾਰਤੀਆਂ ਦਾ ਪਿਛਲਾ ਹਫਤਾ ਪੁਰਾਣੇ ਨੋਟ ਬਦਲੇ ਜਾਣ ਦੀ ਉਮੀਦ ਵਿਚ ਬੈਂਕਾਂ ਦੇ ਸਾਹਮਣੇ ਖੜੇ ਹੋ ਕੇ ਹੀ ਲੰਘਿਆ।

ਸਮਰਸ ਨੇ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਅਵੈਧ ਢੰਗ ਨਾਲ ਜਮਾਂ ਧਨ ਦਾ ਜ਼ਿਆਦਾਤਰ ਹਿੱਸਾ ਨਕਦੀ ਨਹੀਂ, ਸਗੋਂ ਵਿਦੇਸ਼ੀ ਕਰੰਸੀ, ਸੋਨਾ ਜਾਂ ਕਿਸੇ ਹੋਰ ਰੂਪ ਵਿਚ ਜਮਾਂ ਹੈ।

Comments

Leave a Reply