Thu,Nov 23,2017 | 08:16:47pm
HEADLINES:

Overseas

ਪੱਤਰਕਾਰਾਂ ਲਈ ਬੁਰਾ ਰਿਹਾ ਸਾਲ 2016, ਵਿਸ਼ਵ ਭਰ 'ਚ ਮਾਰੇ ਗਏ 122 ਪੱਤਰਕਾਰ

ਪੱਤਰਕਾਰਾਂ ਲਈ ਬੁਰਾ ਰਿਹਾ ਸਾਲ 2016, ਵਿਸ਼ਵ ਭਰ 'ਚ ਮਾਰੇ ਗਏ 122 ਪੱਤਰਕਾਰ

ਨਵੀਂ ਦਿੱਲੀ। ਸਾਲ 2016 ਲੰਘਣ ਦੇ ਨਾਲ ਹੁਣ ਸਾਲ 2017 ਦਾ ਆਗਾਜ਼ ਹੋ ਗਿਆ ਹੈ, ਪਰ ਸਾਲ 2016 'ਚ ਜੋ ਘਟਨਾਵਾਂ ਹੋਈਆਂ, ਉਨਾਂ ਨੂੰ ਵਿਸ਼ਵ ਪੱਧਰ 'ਤੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਸ ਦੌਰਾਨ ਦੁਨੀਆ 'ਚ ਲਗਭਗ 122 ਪੱਤਰਕਾਰ ਤੇ ਮੀਡੀਆ ਕਰਮੀ ਮਾਰੇ ਗਏ। ਜਾਣਕਾਰੀ ਅਨੁਸਾਰ ਇਨਾਂ 'ਚੋਂ 93 ਮੀਡੀਆ ਕਰਮੀਆਂ ਦਾ ਕਤਲ ਹੋਇਆ ਹੈ। ਕੁਝ ਬੰਬ ਵਿਸਫੋਟ ਤੇ ਗੋਲੀਬਾਰੀ 'ਚ ਮਾਰੇ ਗਏ ਤਾਂ ਕੁਝ ਦੁਰਘਟਨਾਵਾਂ ਵੀ ਹੋਈਆਂ ਹਨ।

'ਐਨਡੀ' ਅਨੁਸਾਰ ਇਕ ਰਿਪੋਰਟ ਮੁਤਾਬਿਕ ਇਨਾਂ 'ਚੋਂ 93 ਮੀਡੀਆ ਕਰਮੀਆਂ ਦੀ ਵੱਖ ਵੱਖ ਕਾਰਨਾਂ ਕਰਕੇ ਕੀਤੇ ਗਏ ਕਤਲ, ਬੰਬ ਵਿਸਫੋਟ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ 'ਚ ਮਾਰੇ ਗਏ ਤੇ ਹੋਰਾਂ ਦੀ ਮੌਤ ਹਾਦਸਿਆਂ 'ਚ ਹੋਈ। ਭਾਰਤ 'ਚ 2016 'ਚ ਪੰਜ ਪੱਤਰਕਾਰ ਮਾਰੇ ਗਏ। ਇਸ ਸੂਚੀ 'ਚ ਭਾਰਤ ਦਾ ਅੱਠਵਾਂ ਸਥਾਨ ਹੈ। ਇਰਾਕ ਇਸ ਸੂਚੀ 'ਚ ਸਭ ਤੋਂ ਉਪਰ ਹੈ।

ਇੰਟਰਨੈਸ਼ਨਲ ਫਾਊਂਡੇਸ਼ਨ ਆਫ ਜਰਨਲਿਸਟ (ਆਈਐਫਜੇ) ਨੇ ਸ਼ੁੱਕਰਵਾਰ ਨੂੰ ਜਾਰੀ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਹੈ ਕਿ ਅਫਰੀਕਾ, ਅਮਰੀਕਾ, ਏਸ਼ੀਆ, ਪ੍ਰਸ਼ਾਂਤ, ਯੂਰਪ, ਪੱਛਮ ਏਸ਼ੀਆ ਤੇ ਅਰਬ ਜਗਤ ਦੇ 23 ਦੇਸ਼ਾਂ 'ਚ ਪੱਤਰਕਾਰ ਕਤਲ, ਬੰਬ ਹਮਲਾ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ 'ਚ ਸਮੇਂ ਤੋਂ ਪਹਿਲਾਂ ਮੌਤ ਦਾ ਸ਼ਿਕਾਰ ਬਣੇ।

ਇਰਾਕ ਮੀਡੀਆ ਕਰਮੀਆਂ ਦੇ ਮਾਰੇ ਜਾਣ ਦੇ ਮਾਮਲੇ 'ਚ (15 ਪੱਤਰਕਾਰਾਂ ਦੇ ਮਾਰੇ ਜਾਣ) ਨਾਲ ਇਸ ਸੂਚੀ 'ਚ ਸਭ ਤੋਂ ਉਪਰ ਹੈ। ਇਰਾਕ ਦੇ ਬਾਅਦ ਅਫਗਾਨਿਸਤਾਨ (13) ਤੇ ਮੈਕਸੀਕੋ (11) ਦਾ ਸਥਾਨ ਹੈ। ਪੱਤਰਕਾਰ ਟ੍ਰੇਡ ਯੂਨੀਅਨਾਂ ਦੇ ਸਭ ਤੋਂ ਵੱਡੇ ਸੰਸਾਰਿਕ ਸੰਘ ਦੇ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਮੈਕਸੀਕੋ ਦੇ ਬਾਅਦ ਯਮਨ 'ਚ 8, ਗੁਆਟੇਮਾਲਾ 'ਚ 6, ਸੀਰੀਆ 'ਚ 6, ਭਾਰਤ ਤੇ ਪਾਕਿਸਤਾਨ 'ਚ ਪੰਜ ਪੰਜ ਪੱਤਰਕਾਰ ਮਾਰੇ ਗਏ।

ਕਤਲ, ਬੰਬ ਵਿਸਫੋਟ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ 'ਚ 93 ਪੱਤਰਕਾਰਾਂ ਦੇ ਮਾਰੇ ਜਾਣ ਦੇ ਇਲਾਵਾ ਬ੍ਰਾਜ਼ੀਲ ਦੇ 20 ਖੇਡ ਪੱਤਰਕਾਰਾਂ ਦੀ ਮੌਤ ਕੋਲੰਬੀਆ ਦੇ ਮੈਡੇਲੀਨ ਸ਼ਹਿਰ ਦੇ ਉਪਰ ਹਵਾਈ ਜਹਾਜ਼ ਹਾਦਸੇ 'ਚ ਹੋ ਗਈ। ਨੌਂ ਰੂਸੀ ਪੱਤਰਕਾਰਾਂ ਦੀ ਮੌਤ ਫੌਜੀ ਹਵਾਈ ਜਹਾਜ਼ ਹਾਦਸੇ 'ਚ ਹੋ ਗਈ। ਹਾਲਾਂਕਿ 2016 'ਚ ਕਤਲ, ਬੰਬ ਵਿਸਫੋਟ ਤੇ ਗੋਲੀਬਾਰੀ ਵਰਗੀਆਂ ਘਟਨਾਵਾਂ 'ਚ ਮਾਰੇ ਗਏ ਪੱਤਰਕਾਰਾਂ ਦੀ ਗਿਣਤੀ 2015 ਦੇ ਮੁਕਾਬਲੇ ਘੱਟ ਹੈ।

ਰਿਪੋਰਟ 'ਚ ਦੱਸਿਆ ਗਿਆ ਹੈ ਕਿ ਭਾਰਤ 'ਚ ਫਰਵਰੀ ਨੂੰ ਜਨ ਸੰਦੇਸ਼ ਟਾਈਮਸ ਦੇ ਬਿਊਰੋ ਚੀਫ ਤਰਣ ਮਿਸ਼ਰਾ ਦਾ ਕਤਲ ਕਰ ਦਿੱਤਾ ਗਿਆ ਸੀ। ਇਕ ਸਥਾਨਕ ਚੈਨਲ ਦੇ ਪੱਤਰਕਾਰ ਇੰਦਰਦੇਵ ਯਾਦਵ ਦੀ 16 ਮਈ ਨੂੰ ਹੱਤਿਆ ਕਰ ਦਿੱਤੀ ਗਈ। ਦੈਨਿਕ ਹਿੰਦੋਸਤਾਨ ਦੇ ਬਿਊਰੋ ਚੀਫ ਰਾਜਦੇਵ ਰੰਜਨ ਦੀ 13 ਮਈ ਨੂੰ, ਜੈ ਹਿੰਦ ਦੇ ਬਿਊਰੋ ਚੀਫ ਕਿਸ਼ੋਰ ਦਵੇ ਦੀ 22 ਅਗਸਤਨੂੰ ਨੂੰ ਤੇ ਦੈਨਿਕ ਭਾਸਕਰ ਦੇ ਪੱਤਰਕਾਰ ਧਰਮਿੰਦਰ ਸਿੰਘ ਦਾ ਕਤਲ 12 ਨਵੰਬਰ ਨੂੰ ਹੋਇਆ। ਭਾਰਤ 'ਚ ਸਾਲ 2015 'ਚ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ 6 ਮੀਡੀਆ ਕਰਮੀ ਮਾਰੇ ਗਏ ਸਨ। ਇਨਾਂ 'ਚ 'ਆਜ ਤੱਕ' ਤੇ 'ਦੈਨਿਕ ਜਾਗਰਣ' ਦੇ ਪੱਤਰਕਾਰ ਵੀ ਸ਼ਾਮਲ ਸਨ।

ਆਈਐਫਜੇ ਦੇ ਪ੍ਰਧਾਨ ਫਿਲਿਪ ਲੇਰਥ ਨੇ ਕਿਹਾ ਕਿ ਪੱਤਰਕਾਰਾਂ ਤੇ ਮੀਡੀਆ ਕਰਮਚਾਰੀਆਂ ਦੇ ਖਿਲਾਫ ਹਿੰਸਾ 'ਚ ਕਮੀ ਹਮੇਸ਼ਾ ਹੀ ਸਵਾਗਤਯੋਗ ਹੈ, ਪਰ ਇਨਾਂ ਅੰਕੜਿਆਂ ਤੇ ਮੀਡੀਆ ਕਰਮਚਾਰੀਆਂ ਨੂੰ ਨਿਸ਼ਾਨਾ ਬਣਾ ਕੇ ਲਗਾਤਾਰ ਹੋਣ ਵਾਲੇ ਹਮਲਿਆਂ ਦੇ ਚਲਦਿਆਂ ਮੌਜੂਦਾ ਮੀਡੀਆ ਸੁਰੱਖਿਆ ਸੰਕਟ ਦੇ ਖਤਮ ਹੋਣ ਦੀ ਕੋਈ ਆਸ ਨਹੀਂ ਦਿਸਦੀ।  ਆਈਐਫਜੇ ਦਾ ਦਾਅਵਾ ਹੈ ਕਿ ਉਹ 140 ਦੇਸ਼ਾਂ ਦੇ 6 ਲੱਖ ਤੋਂ ਜ਼ਿਆਦਾ ਪੱਤਰਕਾਰਾਂ ਦੀ ਪ੍ਰਤੀਨਿਧਤਾ ਕਰਦਾ ਹੈ। ਸੰਗਠਨ ਨੇ 2015 ਤੱਕ ਕਤਲਾਂ, ਗੋਲੀਬਾਰੀ ਤੇ ਬੰਬ ਹਮਲਿਆਂ ਦੀ ਘਟਨਾਵਾਂ 'ਚ 2,297 ਮੀਡੀਆ ਕਰਮੀਆਂ ਦੀ ਮੌਤ ਦਰਜ ਕਰ ਚੁੱਕਾ ਹੈ।

ਅਸਲ 'ਚ ਕੋਲੰਬੀਆ ਦੇ ਮੈਡਲੀਨ ਸ਼ਹਿਰ 'ਚ ਹਵਾਈ ਜਹਾਜ਼ ਹਾਦਸੇ ਹੋਏ। ਜਿਸ 'ਚ ਲਗਭਗ 9 ਰੂਸੀ ਪੱਤਰਕਾਰਾਂ ਦੀ ਮੌਤ ਫੌਜੀ ਜਹਾਜ਼ ਹਾਦਸਿਆਂ 'ਚ ਹੋਈ। ਸਾਲ 2016 'ਚ ਕਤਲ, ਬੰਬ ਵਿਸਫੋਟ ਤੇ ਗੋਲੀਬਾਰੀ ਆਦਿ ਘਟਨਾਵਾਂ 'ਚ ਪੱਤਰਕਾਰ ਮਾਰੇ ਗਏ ਸਨ। 14 ਫਰਵਰੀ ਨੂੰ ਤਰੁਣ ਮਿਸ਼ਰਾ ਦੀ ਹੱਤਿਆ ਹੋ ਗਈ ਸੀ। ਤਰੁਣ ਮਿਸ਼ਰਾ 'ਸੰਦੇਸ਼ ਟਾਈਮਸ' ਦੇ ਬਿਊਰੋ ਪ੍ਰਮੁੱਖ ਸਨ।

ਇੰੰਨਾ ਹੀ ਨਹੀਂ ਦੈਨਿਕ ਹਿੰਦੋਸਤਾਨ ਦੇ ਬਿਊਰੋ ਚੀਫ ਰਾਜਦੇਵ ਰੰਜਨ ਦੀ ਹੱਤਿਆ ਹੋ ਗਈ। ਜੈ ਹਿੰਦ ਦੇ ਬਿਊਰੋ ਪ੍ਰਮੁਖ ਕਿਸ਼ੋਰ ਦਵੇ ਦੀ ਮੌਤ ਵੀ ਹੋ ਗਈ ਸੀ। ਦੈਨਿਕ ਭਾਸਕਰ ਦੇ ਪੱਤਰਕਾਰ ਧਰਮਿੰਦਰ ਸਿੰਘ ਦੀ ਹੱਤਿਆ ਵੀ 12 ਨਵੰੰਬਰ ਨੂੰ ਹੋਈ ਸੀ। 

Comments

Leave a Reply