Thu,Nov 23,2017 | 08:17:40pm
HEADLINES:

Overseas

ਯੂਨੀਸੇਫ ਦੀ ਰਿਪੋਰਟ 'ਚ ਖੁਲਾਸਾ : 14 ਲੱਖ ਬੱਚੇ ਭੁੱਖਮਰੀ ਦੀ ਕਗਾਰ 'ਤੇ

ਯੂਨੀਸੇਫ ਦੀ ਰਿਪੋਰਟ 'ਚ ਖੁਲਾਸਾ : 14 ਲੱਖ ਬੱਚੇ ਭੁੱਖਮਰੀ ਦੀ ਕਗਾਰ 'ਤੇ

ਸੰਯੁਕਤ ਰਾਸ਼ਟਰ। ਪਿਛਲੇ ਲਗਭਗ ਦੋ ਸਾਲਾਂ ਤੋਂ ਯੁੱਧ ਤੋਂ ਪੀੜਤ ਯਮਨ 'ਚ 462,000 ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਜਦੋਂਕਿ ਪੂਰਬ ਉਤਰ ਨਾਈਜੀਰੀਆ 'ਚ 450,000 ਗੰਭੀਰ ਰੂਪ ਨਾਲ ਕੁਪੋਸ਼ਣ ਦੇ ਸ਼ਿਕਾਰ ਹਨ।

ਅਕਾਲ ਦੀ ਚੇਤਾਵਨੀ ਜਾਰੀ ਕਰਨ ਵਾਲੀ ਪ੍ਰਣਾਲੀ ਫਿਊਜ਼ ਨੈਟ ਦਾ ਕਹਿਣਾ ਹੈ ਕਿ ਨਾਈਜੀਰੀਆ ਦੇ ਬੋਰਨੋ ਸੂਬੇ ਦੇ ਦੂਰ ਦਰਾਜ ਦੇ ਕੁਝ ਇਲਾਕੇ ਪਿਛਲੇ ਸਾਲ ਤੋਂ ਹੀ ਭੁੱਖਮਰੀ ਤੋਂ ਪ੍ਰਭਾਵਿਤ ਹਨ ਤੇ ਇਹ ਮੁਸ਼ਕਲ ਅੱਗੇ ਵੀ ਬਰਕਰਾਰ ਰਹਿਣ ਵਾਲੀ ਹੈ, ਕਿਉਂਕਿ ਸਹਾਇਤ ਏਜੰਸੀਆਂ ਲੋੜਵੰਦ ਲੋਕਾਂ ਤੱਕ ਪਹੁੰਚਣ 'ਚ ਅਸਮਰੱਥ ਹਨ।

ਯੂਨੀਸੇਫ ਦੀ ਏਜੰਸੀ ਨੇ ਲੰਘੇ ਦਿਨੀਂ ਕਿਹਾ ਕਿ ਸੋਕੇ ਕਾਰਨ ਸੋਮਾਲੀਆ ਦੇ 1,85,000 ਬੱਚੇ ਭੁਖਮਰੀ ਦੀ ਕਗਾਰ 'ਤੇ ਹਨ, ਜਦੋਂਕਿ ਅਗਲੇ ਕੁਝ ਮਹੀਨਿਆਂ 'ਚ ਇਹ ਅੰਕੜਾ ਵਧ ਕੇ 270,000 ਤੱਕ ਪਹੁੰਚਣ ਦੀ ਸੰਭਾਵਨਾ ਹੈ।

ਇਸੇ ਤਰਾਂ ਦੱਖਣੀ ਸੁਡਾਨ 'ਚ 270,000 ਤੋਂ ਜ਼ਿਆਦਾ ਬੱਚੇ ਕੁਪੋਸ਼ਿਤ ਹਨ ਤੇ ਇਥੇ ਉਤਰ ਦੇ ਕੁਝ ਸੰਘੀ ਸੂਬਿਆਂ 'ਚ ਪਹਿਲਾਂ ਤੋਂ ਹੀ ਅਕਾਲ ਐਲਾਨਿਆ ਜਾ ਚੁੱਕਾ ਹੈ। ਇਸ ਖੇਤਰ 'ਚ 20,000 ਬੱਚੇ ਹਨ। 

ਯੂਨੀਸੇਫ ਦੇ ਨਿਰਦੇਸ਼ਕ ਐਂਥਨੀ ਲੇਕ ਨੇ ਇਸ 'ਤੇ ਤੁਰੰਤ ਕਾਰਵਾਈ ਦੀ ਅਪੀਲ ਕੀਤੀ ਹੈ। ਉਨਾਂ ਨੇ ਕਿਹਾ ਕਿ ਅਸੀਂ ਹੁਣ ਵੀ ਬਹੁਤ ਸਾਰੇ ਲੋਕਾਂ ਦੀ ਜਾਨ ਬਚਾ ਸਕਦੇ ਹਾਂ।

ਬੋਕੋ ਹਰਮ ਦੇ ਅੱਤਵਾਦੀਆਂ ਨਾਲ ਸੰਘਰਸ਼ ਦੇ ਕਾਰਨ ਪੈਦੇ ਹੋਏ ਮਨੁੱਖੀ ਸੰਕਟ ਬਾਰੇ ਕੌਮਾਂਤਰੀ ਸਮਾਜ ਦਾ ਧਿਆਨ ਖਿੱਚਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਰਾਜਦੂਤ ਅਗਲੇ ਮਹੀਨੇ ਉਤਰੀ ਨਾਈਜੀਰੀਆ, ਕੈਮਰੂਨ ਤੇ ਨਾਈਜਰ ਦੀ ਯਾਤਰਾ ਕਰਨ ਜਾ ਹੇ ਹਨ।

 

 

 

 

Comments

Leave a Reply