Wed,Mar 27,2019 | 12:47:04am
HEADLINES:

Overseas

ਰਿਸਰਚ 'ਚ ਖੁਲਾਸਾ : ਬੱਚਿਆਂ ਨੂੰ 'ਹੁਸ਼ਿਆਰੀ' ਮਾਂ ਤੋਂ ਮਿਲਦੀ ਹੈ ਪਿਓ ਤੋਂ ਨਹੀਂ

ਰਿਸਰਚ 'ਚ ਖੁਲਾਸਾ : ਬੱਚਿਆਂ ਨੂੰ 'ਹੁਸ਼ਿਆਰੀ' ਮਾਂ ਤੋਂ ਮਿਲਦੀ ਹੈ ਪਿਓ ਤੋਂ ਨਹੀਂ

ਵਾਸ਼ਿੰਗਟਨ। ਬੱਚਿਆਂ 'ਚ ਇੰਟੈਲੀਜੈਂਸ ਦਾ ਆਉਣਾ ਅਕਸਰ ਲੋਕ ਪਿਤਾ ਨੂੰ ਮੰਨਦੇ ਹਨ। ਮਾਂ ਵਲੋਂ ਜੀਨ ਦਾ ਆਉਣਾ ਬਹੁਤ ਘੱਟ ਲੋਕ ਹੀ ਮੰਨਦੇ ਹਨ। ਅਜਿਹੇ 'ਚ ਇਕ ਸਰਵੇ ਕੀਤਾ ਗਿਆ ਕਿ ਬੱਚਿਆਂ 'ਚ ਆਖਿਰ ਜੀਨ ਦੇ ਆਉਣ ਲਈ ਕਿਸਨੂੰ ਜ਼ਿੰਮੇਦਾਰ ਮੰਨਦੇ ਹਨ।

ਗਲਾਸਗੋ 'ਚ ਵਿਗਿਆਨਕਾਂ ਵਲੋਂ ਇਕ ਰਿਸਰਚ ਦੇ ਬਾਅਦ ਪਤਾ ਲੱਗਾ ਕੇ ਇਕ ਮਾਂ ਦੀ ਅਨੁੰਵੰਸ਼ਕੀ ਹੀ ਨਿਰਧਾਰਤ ਕਰਦੀ ਹੈ ਕਿ ਉਸਦੇ ਬੱਚੇ ਕਿੰਨੇ ਚਲਾਕ ਹਨ ਤੇ ਇਹ ਸਭ ਪਿਤਾ 'ਤੇ ਨਿਰਭਰ ਨਹੀਂ। ਇੰਟੈਲੀਜੈਂਸ ਜੀਨ ਮਹਿਲਾਵਾਂ ਤੋਂ ਉਨਾਂ ਦੇ ਬੱਚਿਆਂ 'ਚ ਸੰਚਾਰਿਤ ਹੁੰਦੇ ਹਨ, ਕਿਉਂਕਿ ਮਹਿਲਾਵਾਂ 'ਚ ਐਕਸ ਕ੍ਰੋਮੋਜੋਮ ਹੁੰਦੇ ਹਨ ਤੇ ਉਹ ਵੀ ਦੋ, ਜਦੋਂ ਕਿ ਮਰਦਾਂ 'ਚ ਇਹ ਕ੍ਰੋਮੋਜੋਮ ਸਿਰਫ ਇਕ ਹੀ ਹੁੰਦਾ ਹੈ।

ਵਿਗਿਆਨਕਾਂ ਦਾ ਇਹ ਵੀ ਮੰਨਣਾ ਹੈ ਕਿ ਉਨਤ ਕੰਮਾਂ  ਲਈ ਜੀਨ ਜੋ ਪਿਤਾ ਤੋਂ ਵਿਰਾਸਤ 'ਚ ਮਿਲ ਰਹੇ ਹਨ, ਉਹ ਆਪਣੇ ਆਪਣ ਨਸ਼ਟ ਹੋ ਜਾਂਦੇ ਹਨ। 'ਕੰਡੀਸ਼ਨ ਜੀਨ', ਜੀਨ ਦੀ ਇਕ ਵਿਸ਼ੇਸ਼ ਸ਼੍ਰੇਣੀ ਹੈ, ਜੋ ਸਿਰਫ ਕੁਝ ਹੀ ਮਾਮਲਿਆਂ 'ਚ ਕੰਮ ਕਰਦੀ ਹੈ, ਉਹ ਮਾਂ ਤੋਂ ਆਉਂਦੀ ਹੈ ਤੇ ਹੋਰ ਮਾਮਲਿਆਂ 'ਚ ਪਿਤਾ ਤੋਂ ਆਉਂਦੀ ਹੈ। ਮਾਂ ਇਕ ਕੈਰੀਅਰ ਦਾ ਕੰਮ ਕਰਦੀ ਹੈ, ਜਿਸਦੇ ਕੋਲ ਇਹ ਖਾਸ ਕੰਡੀਸ਼ਨ ਜੀਨ ਹੁੰਦਾ ਹੈ, ਜਿਸ ਨਾਲ ਬੱਚਿਆਂ 'ਚ ਇੰਟੈਲੀਜੈਂਸ ਦਾ ਸੰਚਾਰ ਹੁੰਦਾ ਹੈ।

ਗਲਾਸਗੋ 'ਚ ਵਾਸ਼ਿੰਗਟਨ ਯੂਨੀਵਰਸਿਟੀ 'ਚ ਰਿਸਰਚਰਾਂ ਨੇ ਇੰਟੈਲੀਜੈਂਸ ਜੀਨ ਦੀ ਖੋਜ ਲਈ ਜ਼ਿਆਦਾ ਤੋਂ ਜ਼ਿਆਦਾ ਮਨੁੱਖੀ ਦ੍ਰਿਸ਼ਟੀਕੋਣ ਲਿਆ ਹੈ। 1994 ਤੋਂ 14 ਤੇ 22 ਸਾਲ ਦੀ ਉਮਰ ਵਿਚਾਲੇ 12,686 ਨੌਜਵਾਨਾਂ ਦਾ ਇੰਟਰਵਿਊ ਲਿਆ ਗਿਆ। ਹਾਲਾਂਕਿ ਰਿਸਰਚ 'ਚ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਅਨੁਵੰਸ਼ਿਕ ਬੁੱਧੀ ਦਾ ਹੀ ਨਿਰਧਾਰਕ ਨਹੀਂ ਹੈ। ਬੁੱਧੀ ਤਾਂ ਸਿਰਫ 40 ਤੋਂ 60 ਫੀਸਦੀ ਪਿਤਾਪੁਰਖੀ ਹੋਣ ਦਾ ਅਨੁਮਾਨ ਹੈ। ਇਹ ਬਰਾਬਰ ਹਿੱਸਾ ਵਾਤਾਵਰਣ 'ਤੇ ਨਿਰਭਰ ਕਰਦਾ ਹੈ।

ਵਾਸ਼ਿੰਗਟਨ ਯੂਨੀਵਰਸਿਟੀ 'ਚ ਰਿਸਰਚ ਕਰਨ ਵਾਲਿਆਂ ਨੇ ਪਾਇਆ ਕਿ ਇਕ ਮਾਂ ਤੇ ਬੱਚੇ ਵਿਚਾਲੇ ਇਕ ਸਿਹਤਮੰਦ ਤੇ ਭਾਵਨਾਤਮਕ ਜੁੜਾਅ ਦਿਮਾਗ ਦੇ ਕੁਝ ਹਿੱਸਿਆਂ ਦੇ ਵਿਕਾਸ ਲਈ ਮਹੱਤਵਪੂਰਨ ਹੈ। 7 ਸਾਲ ਦੇ ਲਈ ਆਪਣੇ ਬੱਚਿਆਂ ਨਾਲ ਸਬੰਧਤ ਮਾਤਾਵਾਂ ਦੇ ਇਕ ਸਮੂਹ ਦਾ ਵਿਸ਼ਲੇਸ਼ਣ ਕਰਨ ਦੇ ਬਾਅਦ ਰਿਸਰਚਰਾਂ ਨੇ ਪਾਇਆ ਕਿ ਭਾਵਨਾਤਮਕ ਰੂਪ ਨਾਲ ਜੁੜੇ ਬੱਚਿਆਂ ਦਾ ਦਿਮਾਗ ਜ਼ਿਆਦਾ ਸਰਗਰਮ, ਸਿੱਖਣ ਤੇ ਤਣਾਅ ਦੀ ਪ੍ਰਤੀ ਕਿਰਿਆ ਦੇਣ ਵਾਲਾ ਹੈ।

ਮਾਂ ਦੇ ਨਾਲ ਇਕ ਮਜ਼ਬੂਤ ਰਿਸ਼ਤਾ ਬੱਚਿਆਂ ਨੂੰ ਸੁਰੱਖਿਆ ਦੀ ਭਾਵਨਾ ਦਿੰਦਾ ਹੈ ਜੋ ਉਨਾਂ ਨੂੰ ਦੁਨੀਆਂ ਦਾ ਪਤਾ ਲਗਾਉਣ ਦੀ ਸਲਾਹ ਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਤਮ ਵਿਸ਼ਵਾਸ ਦੇਣ ਦਾ ਕੰਮ ਕਰਦਾ ਹੈ। ਇਸਦੇ ਇਲਾਵਾ ਮਾਂ ਆਪਣੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ 'ਚ ਮਦਦ ਕਰਦੀ ਹੈ ਤੇ ਅੱਗੇ ਉਨਾਂ ਨੂੰ ਆਪਣੀ ਸਮਰੱਥਾ ਤੱਕ ਪਹੁੰਚਾਉਣ ਲਈ ਮਦਦ ਕਰਦੀ ਹੈ।

ਰਿਸਰਚਰਾਂ ਨੇ ਇਹ ਵੀ ਸਿੱਟਾ ਕੱਢਿਆ ਕਿ ਅੰਦਰੂਨੀ ਗਿਆਨ ਤੇ ਭਾਵਨਾਵਾਂ ਬੁੱਧੀ ਦਾ ਵਿਕਾਸ ਕਰਨ ਲਈ ਮਹੱਤਵਪੂਰਨ ਹਨ, ਜੋ ਇਕ ਪਿਤਾ ਤੋਂ ਮਿਲਦੀਆਂ ਹਨ।

ਸਰੋਤ : ਐੱਚਬੀ

Comments

Leave a Reply