Mon,Apr 22,2019 | 12:35:34am
HEADLINES:

Overseas

ਸਾਉੂਦੀ ਅਰਬ ਦੇ ਰਾਜਕੁਮਾਰ ਨੂੰ ਦਿੱਤੀ ਗਈ ਸਜ਼ਾ-ਏ-ਮੌਤ

ਸਾਉੂਦੀ ਅਰਬ ਦੇ ਰਾਜਕੁਮਾਰ ਨੂੰ ਦਿੱਤੀ ਗਈ ਸਜ਼ਾ-ਏ-ਮੌਤ

ਸਾਊਦੀ ਅਰਬ। ਸਾਊਦੀ ਅਰਬ ਦੇ ਗ੍ਰਹਿ ਮੰਤਰਾਲਾ ਮੁਤਾਬਿਕ ਤਿੰਨ ਸਾਲ ਪਹਿਲਾਂ ਰਾਜਧਾਨੀ ਰਿਆਦ 'ਚ ਇਕ ਵਿਅਕਤੀ ਦਾ ਕਤਲ ਕਰਨ ਦੇ ਮਾਮਲੇ 'ਚ ਇਕ ਸਾਊਦੀ ਰਾਜਕੁਮਾਰ ਨੂੰ ਮੌਤ ਦੀ ਸਜ਼ਾ ਦਿੱਤੀ ਗਈ।

ਪ੍ਰਿੰਸ ਤੁਰਕੀ ਬਿਨ ਸਾਊਦ ਅਲ ਕਬੀਰ ਨੂੰ ਰਾਜਧਾਨੀ ਰਿਆਦ 'ਚ ਮੌਤ ਦੀ ਸਜ਼ਾ ਦਿੱਤੀ ਗਈ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਉਨਾਂ ਨੂੰ ਮੌਤ ਦੀ ਸਜ਼ਾ ਕਿਸ ਤਰਾਂ ਦਿੱਤੀ ਗਈ। ਸਾਊਦੀ ਅਰਬ 'ਚ ਜ਼ਿਆਦਾਤਰ ਲੋਕਾਂ ਨੂੰ ਸਿਰ ਕਲਮ ਕਰਕੇ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਪ੍ਰਿੰਸ ਤੁਰਕੀ ਬਿਨ ਸਾਊਦ ਅਲ ਕਬੀਰ ਇਸ ਸਾਲ ਮੌਤ ਦੀ ਸਜ਼ਾ ਪਾਉਣ ਵਾਲੇ 134ਵੇਂ ਵਿਅਕਤੀ ਹਨ।


ਅਜਿਹਾ ਘੱਟ ਹੀ ਹੁੰਦਾ ਹੈ ਕਿ ਸ਼ਾਹੀ ਪਰਿਵਾਰ ਦੇ ਕਿਸੇ ਮੈਂਬਰ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

ਗ੍ਰਹਿ ਮੰਤਰਾਲਾ ਦੇ ਬਿਆਨ ਮੁਤਾਬਿਕ ਰਾਜਕੁਮਾਰ ਨੇ ਆਪਣੇ ਸਾਥੀ ਦਾ ਕਤਲ ਕਰਨ ਦਾ ਦੋਸ਼ ਸਵੀਕਾਰ ਕਰ ਲਿਆ ਸੀ।

ਮੌਤ ਦੀ ਸਜ਼ਾ ਦਾ ਐਲਾਨ ਕਰਦੇ ਹੋਏ ਗ੍ਰਹਿ ਮੰਤਰਾਲਾ ਨੇ ਕਿਹਾ ਹੈ ਕਿ ਇਸ ਨਾਲ ਹਰ ਨਾਗਰਿਕ ਨੂੰ ਭਰੋਸਾ ਮਿਲੇਗਾ ਕਿ ਸਰਕਾਰ ਨਿਆਂ ਤੇ ਸੁਰੱਖਿਆ ਲਈ ਵਚਨਬੱੱਧ ਹੈ।

ਅਲ ਅਰਬੀਆ ਮੁਤਾਬਿਕ ਪੀੜਤ ਦੇ ਪਰਿਵਾਰ ਨੇ 'ਬਲੱਡ ਮਨੀ' ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਵਿਵਸਥਾ ਤਹਿਤ ਅਜਿਹੇ ਮਾਮਲਿਆਂ 'ਚ ਪਰਿਵਾਰ ਵਾਲੇ ਆਰਥਿਕ ਮੁਆਵਜ਼ਾ ਸਵੀਕਾਰ ਕਰੇ ਤਾਂ ਦੋਸ਼ੀ ਛੁੱਟ ਸਕਦਾ ਹੈ।

ਸਾਊਦੀ ਅਰਬ 'ਚ 1975 'ਚ ਸ਼ਾਹ ਫੈਸਲ ਦਾ ਕਤਲ ਕਰਨ ਵਾਲੇ ਸ਼ਾਹੀ ਪਰਿਵਾਰ ਦੇ ਮੈਂਬਰ ਫੈਸਲ ਬਿਨ ਮੁਸੈਦ ਅਲ ਸਾਊਦ ਨੂੰ ਵੀ ਮੌਤ ਦੀ ਸਜ਼ਾ ਦਿੱਤੀ ਗਈ ਸੀ।

ਸਾਊਦੀ ਅਰਬ 'ਚ ਮੌਤ ਦੀ ਸਜ਼ਾ ਪਾਉਣ ਵਾਲੇ ਜ਼ਿਆਦਾਤਰ ਲੋਕ ਕਤਲ ਜਾਂ ਫਿਰ ਡਰੱਗ ਸਮੱਗਲਿੰਗ ਦੇ ਦੋਸ਼ੀ ਹੁੰਦੇ ਹਨ।
ਸਰੋਤ-ਬੀਬੀਸੀ ਡਾਟ ਕਾਮ

Comments

Leave a Reply