Mon,Apr 22,2019 | 08:22:45am
HEADLINES:

Overseas

1 ਸਾਲ 'ਚ ਹਵਾ ਪ੍ਰਦੂਸ਼ਣ ਨੇ ਖੋਹੀਆਂ 11 ਲੱਖ ਜਾਨਾਂ

1 ਸਾਲ 'ਚ ਹਵਾ ਪ੍ਰਦੂਸ਼ਣ ਨੇ ਖੋਹੀਆਂ 11 ਲੱਖ ਜਾਨਾਂ

ਅਮਰੀਕਾ ਦੇ ਪ੍ਰਸਿੱਧ ਹੈਲਥ ਕੇਅਰ ਇਫੈਕਟ ਇੰਸਟੀਚਿਊਟ ਨੇ 14 ਫਰਵਰੀ ਨੂੰ ਜਾਰੀ ਆਪਣੀ ਰਿਪੋਰਟ ਵਿਚ ਭਾਰਤ ਦੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਵੱਡੀ ਖਤਰਨਾਕ ਤਸਵੀਰ ਪੇਸ਼ ਕੀਤੀ ਹੈ। ਉਸਦਾ ਕਹਿਣਾ ਹੈ ਕਿ ਹਵਾ ਵਿਚ ਪੀਐਮ 2.5 ਕਣਾਂ ਦੀ ਹੱਤ ਤੋਂ ਜ਼ਿਆਦਾ ਮੌਜ਼ੂਦਗੀ ਕਰਕੇ ਸਾਲ 2015 ਵਿਚ ਭਾਰਤ 'ਚ 11 ਲੱਖ ਸਮੇਂ ਤੋਂ ਪਹਿਲਾਂ ਮੌਤਾਂ ਹੋਈਆਂ, ਜਿਹੜੀਆਂ ਕਿ ਇਸੇ ਕਾਰਨ ਨਾਲ ਚੀਨ ਵਿਚ ਹੋਈਆਂ ਮੌਤਾਂ ਦੇ ਬਰਾਬਰ ਹਨ।

ਪੂਰੀ ਦੁਨੀਆਂ ਵਿਚ ਇਸ ਸਾਲ 42 ਲੱਖ ਲੋਕਾਂ ਦੀਆਂ ਮੌਤਾਂ ਹਵਾ ਪ੍ਰਦੂਸ਼ਣ ਨਾਲ ਹੋਈਆਂ ਸਨ, ਜਿਨ੍ਹਾਂ ਵਿਚੋਂ ਅੱਧੀ ਤੋਂ ਜ਼ਿਆਦਾ 22 ਲੱਖ ਮੌਤਾਂ ਸਿਰਫ ਭਾਰਤ ਅਤੇ ਚੀਨ ਵਿਚ ਹੋਈਆਂ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੀਨ ਦੇ ਸ਼ਹਿਰੀ ਵਾਤਾਵਰਨ ਵਿਚ ਪੀਐਮ 2.5 ਕਣਾਂ ਦੀ ਮੌਜ਼ੂਦਗੀ ਘਟਾਉਣ ਲਈ ਜ਼ਰੂਰੀ ਕੋਸ਼ਿਸ਼ਾਂ ਸ਼ੁਰੂ ਹੋ ਚੁੱਕੀਆਂ ਹਨ, ਪਰ ਭਾਰਤ ਵਿਚ ਕਈ ਮੰਤਰੀ ਅਧਿਕਾਰਕ ਤੌਰ 'ਤੇ ਬਿਆਨ ਜਾਰੀ ਕਰਦੇ ਰਹਿੰਦੇ ਹਨ ਕਿ ਹਵਾ ਪ੍ਰਦੂਸ਼ਣ ਇੱਥੇ ਕੋਈ ਵੱਡੀ ਸਮੱਸਿਆ ਨਹੀਂ ਹੈ।

ਅਜਿਹੇ ਵਿਚ ਭਾਰਤ ਛੇਤੀ ਹੀ ਹਵਾ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਿਚ ਚੀਨ ਨੂੰ ਕਾਫੀ ਪਿੱਛੇ ਛੱਡ ਦੇਵੇਗਾ ਅਤੇ ਇਸ ਮਾਮਲੇ ਵਿਚ ਦੁਨੀਆਂ ਦਾ ਕੋਈ ਵੀ ਦੇਸ਼ ਉਸਦੇ ਨਜਦੀਕ ਵੀ ਨਜ਼ਰ ਨਹੀਂ ਆਵੇਗਾ। ਪ੍ਰਦੂਸ਼ਣ ਨੂੰ ਲੈ ਕੇ ਸਾਡੀ ਸਰਕਾਰਾਂ ਦਾ ਵਤੀਰਾ ਇਹੀ ਰਿਹਾ ਹੈ। ਇੱਥੇ ਤੱਕ ਕਿ ਮੌਜੂਦਾ ਕੇਂਦਰ ਸਰਕਾਰ ਨੇ ਜਦੋਂ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਤਾਂ ਵੀ ਇਸਦਾ ਦਾਇਰਾ ਕੂੜੇ ਦੀ ਸਫਾਈ ਤੱਕ ਹੀ ਰੱਖਿਆ ਗਿਆ। ਇਹ ਹੋਰ ਗੱਲ ਹੈ ਕਿ ਇਹ ਮੁਹਿੰਮ ਵੀ ਵਿਵਹਾਰ ਵਿਚ ਦਿਖਾਵਾ ਹੀ ਸਾਬਿਤ ਹੋਈ। ਹਵਾ ਪ੍ਰਦੂਸ਼ਣ 'ਤੇ ਤਾਂ ਅਜੇ ਤੱਕ ਕੁਝ ਵੀ ਕਰਨਾ ਜ਼ਰੂਰੀ ਨਹੀਂ ਸਮਝਿਆ ਗਿਆ।

ਦੇਸ਼ 'ਚ ਹਵਾ ਪ੍ਰਦੂਸ਼ਣ ਗੰਭੀਰ ਮੁੱਦੇ ਦੇ ਤੌਰ 'ਤੇ ਨਹੀਂ ਲਿਆ ਜਾਂਦਾ। ਭਿਆਨਕ ਸਮਾਗ ਵਾਲੇ ਠੰਡ ਦੇ 15-20 ਦਿਨਾਂ ਨੂੰ ਛੱਡ ਦਈਏ ਤਾਂ ਸਾਡੇ ਸ਼ਹਿਰੀ ਨਾਗਰਿਕਾਂ ਲਈ ਵੀ ਹਵਾ ਪ੍ਰਦੂਸ਼ਣ ਕੋਈ ਮੁੱਦਾ ਨਹੀਂ ਰਹਿੰਦਾ। ਅਜਿਹੇ ਵਿਚ ਕੀ ਸਾਹ ਦੀਆਂ ਬਿਮਾਰੀਆਂ ਦੇ ਮਹਾਮਾਰੀ ਦਾ ਰੂਪ ਲੈ ਲੈਣ ਤੋਂ ਬਾਅਦ ਹੀ ਅਸੀਂ ਇਸ ਬਾਰੇ ਕੋਈ ਜ਼ਰੂਰੀ ਕਦਮ ਚੁੱਕਾਂਗੇ?

Comments

Leave a Reply