Sun,Jul 05,2020 | 06:51:43am
HEADLINES:

Overseas

ਮੁਸਲਿਮ ਵਿਰੋਧੀ ਪੋਸਟ ਪਾਉਣ 'ਤੇ ਯੂਏਈ ਨੇ 3 ਭਾਰਤੀਆਂ ਨੂੰ ਨੌਕਰੀ 'ਚੋਂ ਕੱਢਿਆ

ਮੁਸਲਿਮ ਵਿਰੋਧੀ ਪੋਸਟ ਪਾਉਣ 'ਤੇ ਯੂਏਈ ਨੇ 3 ਭਾਰਤੀਆਂ ਨੂੰ ਨੌਕਰੀ 'ਚੋਂ ਕੱਢਿਆ

ਯੂਏਈ 'ਚ ਸੋਸ਼ਲ ਮੀਡੀਆ 'ਤੇ ਇਸਲਾਮੋਫੋਬੀਆ ਨਾਲ ਜੁੜੀਆਂ ਪੋਸਟਾਂ ਨੂੰ ਲੈ ਕੇ 3 ਭਾਰਤੀਆਂ ਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਯੂਏਈ ਦੇ ਭਾਰਤੀ ਅਬੈਂਸਡਰ ਨੇ ਪ੍ਰਵਾਸੀ ਭਾਰਤੀਆਂ ਨੂੰ ਸਖਤ ਹਦਾਇਤ ਦਿੱਤੀ ਸੀ ਕਿ ਉਹ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਭੜਕਾਊ ਪੋਸਟ ਨਾ ਪਾਉਣ। ਇਸ ਸਬੰਧ 'ਚ ਗਲਫ ਨਿਊਜ਼ ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਦੀ ਪੋਸਟ ਨੂੰ ਲੈ ਕੇ ਯੂਏਈ 'ਚ ਰਹਿ ਰਹੇ ਕਰੀਬ ਅੱਧਾ ਦਰਜਨ ਭਾਰਤੀਆਂ ਖਿਲਾਫ ਕਾਰਵਾਈ ਹੋਈ ਹੈ।

ਹੁਣ ਇਸ ਸੂਚੀ 'ਚ 3 ਹੋਰ ਭਾਰਤੀਆਂ ਦਾ ਨਾਂ ਵੀ ਜੁੜ ਗਿਆ ਹੈ। ਇਨ੍ਹਾਂ 3 ਭਾਰਤੀਆਂ ਦੇ ਨਾਂ ਹਨ ਸ਼ੈੱਫ ਰਾਵਤ ਰੋਹਿਤ, ਸਟੋਰ ਕੀਪਰ ਸਚਿਨ ਕਿੰਨੀਗੋਲੀ ਤੇ ਇੱਕ ਹੋਰ ਕੈਸ਼ ਕਸਟੋਡੀਅਨ, ਜਿਸਦੀ ਪਹਿਚਾਣ ਕੰਪਨੀ ਮਾਲਕ ਵੱਲੋਂ ਸਾਫ ਨਹੀਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਯੂਏਈ ਦੀ ਰਾਜਕੁਮਾਰੀ ਹੇਂਦ ਕਾਸਮੀ ਨੇ ਵੀ ਸਖਤ ਸ਼ਬਦਾਂ 'ਚ ਕਿਹਾ ਸੀ ਕਿ ਜੇਕਰ ਉਨ੍ਹਾਂ ਦੇ ਦੇਸ਼ 'ਚ ਰਹਿ ਰਹੇ ਭਾਰਤੀਆਂ ਨੇ ਨਫਰਤ ਫੈਲਾਉਣ ਵਾਲੀਆਂ ਪੋਸਟਾਂ ਕੀਤੀਆਂ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਯੂਏਈ ਦੀ ਰਾਜਕੁਮਾਰੀ ਦੇ ਨਾਰਾਜ਼ਗੀ ਵਾਲੇ ਟਵੀਟ ਤੋਂ ਬਾਅਦ ਭਾਰਤੀ ਅੰਬੈਸਡਰ ਨੂੰ ਸਾਹਮਣੇ ਆਉਣਾ ਪਿਆ।

20 ਅਪ੍ਰੈਲ ਨੂੰ ਯੂਏਈ 'ਚ ਭਾਰਤੀ ਅੰਬੈਸਡਰ ਪਵਨ ਕਪੂਰ ਨੇ ਭਾਰਤੀਆਂ ਨੂੰ ਸਚੇਤ ਕੀਤਾ ਕਿ ਇਸ ਤਰ੍ਹਾਂ ਦਾ ਵਿਵਹਾਰ ਬਿਲਕੁਲ ਨਾ ਕਰਨ। ਦੁਬਈ ਅਧਾਰਿਤ ਟ੍ਰਾਂਸਗਾਰਡ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੇ ਵਿਸ਼ਾਲ ਠਾਕੁਰ ਨਾਂ ਦੇ ਇੱਕ ਕਰਮਚਾਰੀ ਖਿਲਾਫ ਐਕਸ਼ਨ ਲਿਆ ਹੈ, ਜਿਸਨੇ ਫੇਸਬੁੱਕ 'ਤੇ ਮੁਸਲਿਮ ਵਿਰੋਧੀ ਪੋਸਟਾਂ ਲਿਖੀਆਂ ਸਨ। ਉਸਨੂੰ ਨੌਕਰੀ 'ਚੋਂ ਕੱਢ ਦਿੱਤਾ ਗਿਆ ਹੈ। ਫਿਲਹਾਲ ਉਹ ਦੁਬਈ ਪੁਲਸ ਦੀ ਹਿਰਾਸਤ 'ਚ ਹੈ।

Comments

Leave a Reply