Sun,Nov 17,2019 | 08:45:11pm
HEADLINES:

Overseas

ਹਾਊਡੀ ਮੋਡੀ : ਅਮਰੀਕਾ ਵਿੱਚ ਸਟੇਡੀਅਮ ਦੇ ਅੰਦਰ ਨਰਿੰਦਰ ਮੋਦੀ ਦਾ ਸਵਾਗਤ, ਬਾਹਰ ਹੋਇਆ ਵਿਰੋਧ

ਹਾਊਡੀ ਮੋਡੀ : ਅਮਰੀਕਾ ਵਿੱਚ ਸਟੇਡੀਅਮ ਦੇ ਅੰਦਰ ਨਰਿੰਦਰ ਮੋਦੀ ਦਾ ਸਵਾਗਤ, ਬਾਹਰ ਹੋਇਆ ਵਿਰੋਧ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਸਤੰਬਰ ਨੂੰ ਅਮਰੀਕਾ ਦੇ ਹਿਊਸਟਨ ਸ਼ਹਿਰ ਵਿਖੇ ਐੱਨਆਰਜੀ ਸਟੇਡੀਅਮ ਵਿੱਚ 'ਹਾਊਡੀ ਮੋਡੀ' ਇਵੈਂਟ ਨੂੰ ਸੰਬੋਧਨ ਕਰਨ ਪਹੁੰਚੇ। ਇਸ ਵਿੱਚ ਭਾਰਤ ਨਾਲ ਸਬੰਧਤ ਅਮਰੀਕੀ ਲੋਕਾਂ ਨੇ ਹਿੱਸਾ ਲਿਆ। ਸਟੇਡੀਅਮ ਦੇ ਅੰਦਰ ਬੈਠੇ ਲੋਕਾਂ ਨੇ ਜਿੱਥੇ ਨਰਿੰਦਰ ਮੋਦੀ ਦਾ ਸਵਾਗਤ ਕੀਤਾ, ਉੱਥੇ ਸਟੇਡੀਅਮ ਦੇ ਬਾਹਰ ਕਈ ਲੋਕਾਂ ਨੇ ਉਨ੍ਹਾਂ ਦਾ ਵਿਰੋਧ ਵੀ ਕੀਤਾ।

ਅਲਾਇੰਸ ਫਾਰ ਜਸਟਿਸ ਐਂਡ ਅਕਾਉਂਟਬਿਲੀਟੀ (ਏਜੇਏ) ਨਾਂ ਦੀ ਸੰਸਥਾ ਨੇ ਇਸ ਇਵੈਂਟ ਦਾ ਜਮ ਕੇ ਵਿਰੋਧ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ, ਏਜੇਏ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸੰਸਥਾ ਵਿੱਚ ਹਿੰਦੂ, ਮਸਲਿਮ, ਸਿੱਖ, ਈਸਾਈ ਸ਼ਾਮਲ ਹਨ।

ਏਜੇਏ ਦੀ ਮੈਂਬਰ ਸੁਨੀਤਾ ਵਿਸ਼ਵਨਾਥ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਭਾਰਤ ਵਿੱਚ ਹੋਣ ਵਾਲੀਆਂ ਹਿੰਸਕ ਘਟਨਾਵਾਂ 'ਤੇ ਚਿੰਤਾ ਪ੍ਰਗਟ ਕੀਤੀ। ਸੁਨੀਤਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਕਸ਼ਮੀਰੀ ਲੋਕਾਂ ਅਤੇ ਐੱਨਆਰਸੀ ਵਿੱਚ ਆਉਣ ਤੋਂ ਬਾਹਰ ਰਹਿ ਗਏ 19 ਲੱਖ ਲੋਕਾਂ ਨੂੰ ਲੈ ਕੇ ਚਿੰਤਤ ਹੈ। ਇੰਡੀਅਨ-ਅਮਰੀਕਨ ਕੌਂਸਲ ਦੇ ਸੈਯਦ ਅਲੀ ਨੇ ਕਿਹਾ ਕਿ ਅਸੀਂ ਕਸ਼ਮੀਰੀਆਂ, ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਦਾ ਸਮਰਥਨ ਕਰਦੇ ਹਾਂ।

Comments

Leave a Reply