Sat,Jun 23,2018 | 07:03:34pm
HEADLINES:

Lifestyle

ਸਿਹਤਮੰਦ ਰਹਿਣਾ ਹੈ ਤਾਂ ਭਾਵਨਾਤਮਕ ਤੌਰ 'ਤੇ ਮਜ਼ਬੂਤ ਬਣੋ

ਸਿਹਤਮੰਦ ਰਹਿਣਾ ਹੈ ਤਾਂ ਭਾਵਨਾਤਮਕ ਤੌਰ 'ਤੇ ਮਜ਼ਬੂਤ ਬਣੋ

ਤੁਸੀਂ ਭਾਵਨਾਤਮਕ ਤੌਰ 'ਤੇ ਜਿੰਨੇ ਮਜ਼ਬੂਤ ਹੋਵੋਗੇ, ਬਿਮਾਰੀਆਂ ਉਨਾਂ ਹੀ ਤੁਹਾਨੂੰ ਘੱਟ ਪਰੇਸ਼ਾਨ ਕਰਨਗੀਆਂ। ਜੇਕਰ ਤੁਸੀਂ ਇਮੋਸ਼ਨਲੀ ਫਿੱਟ ਨਹੀਂ ਹੋ ਤਾਂ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਮੰਨੇ ਜਾਵੋਗੇ। ਸੋਧ ਦੱਸਦੇ ਹਨ ਕਿ ਮਨੁੱਖ ਨੂੰ ਜ਼ਿਆਦਾਤਰ ਬਿਮਾਰੀਆਂ ਸਰੀਰਕ ਨਹੀਂ, ਸਗੋਂ ਮਾਨਸਿਕ ਗੜਬੜੀ ਨਾਲ ਹੁੰਦੀਆਂ ਹਨ। ਜੇਕਰ ਤੁਸੀਂ ਰੋਜ਼ਾਨਾ ਦੀ ਜ਼ਿੰਦਗੀ ਵਿਚ ਕੁਝ ਆਦਤਾਂ ਨੂੰ ਆਪਣੇ ਪੱਲੇ ਬੰਨ੍ਹ ਲਵੋਗੇ ਤਾਂ ਇਮੋਸ਼ਨਲੀ ਕਾਫੀ ਮਜ਼ਬੂਤ ਬਣ ਸਕਦੇ ਹੋ।

ਤੁਹਾਨੂੰ ਖੁਦ ਅਤੇ ਦੂਜਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਖੁਦ ਨੂੰ ਕਮਜ਼ੋਰ ਤੇ ਪੀੜਤ ਇਨਸਾਨ ਸਮਝਦੇ ਹੋ ਤਾਂ ਤੁਸੀਂ ਡਿਪ੍ਰੈਸ਼ਨ ਦੇ ਸ਼ਿਕਾਰ ਹੋ ਸਕਦੇ ਹੋ। ਅਜਿਹੇ ਦੋਸਤ ਬਣਾਓ, ਜਿਹੜੇ ਤੁਹਾਡੀ ਤਰੱਕੀ ਵਿਚ ਮਦਦ ਕਰਨ ਅਤੇ ਤੁਹਾਡੇ ਆਤਮ ਸਨਮਾਨ ਨੂੰ ਵਧਾਉਣ ਵਿਚ ਮਦਦ ਕਰਨ।

ਇਕ ਹੋਰ ਖਾਸ ਗੱਲ ਹੈ ਕਿ ਬਹਿਸ ਦੌਰਾਨ ਵਿਅਕਤੀ ਖੁਦ ਨੂੰ ਸਮਝਦਾਰ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਭੁੱਲ ਜਾਂਦਾ ਹੈ ਕਿ ਇਸ ਨਾਲ ਪਛਤਾਵੇ ਤੋਂ ਬਿਨਾਂ ਕੁਝ ਹਾਸਲ ਨਹੀਂ ਹੁੰਦਾ। ਜਿਸ ਵਿਅਕਤੀ ਵਿਚ ਬਹਿਸ ਕਰਨ ਦੀ ਆਦਤ ਹੁੰਦੀ ਹੈ ਉਸਦਾ ਦਿਮਾਗ ਸ਼ਾਂਤ ਨਹੀਂ ਰਹਿੰਦਾ। ਬਹਿਸ ਤੋਂ ਬਚਣ ਲਈ ਜ਼ਰੂਰੀ ਹੈ ਕਿ ਤੁਸੀਂ ਪੂਰੀਆਂ ਗੱਲਾਂ ਸੁਣੋ ਅਤੇ ਸ਼ਬਦਾਂ 'ਤੇ ਕੰਟਰੋਲ ਰੱਖੋ।
ਕੁਆਲਿਟੀ 'ਤੇ ਧਿਆਨ ਦਿਓ

ਖੁਦ ਨੂੰ ਪਾਜ਼ੀਟਿਵ ਇਨਸਾਨ ਬਣਾਓ। ਇਸਦੇ ਲਈ ਆਪਣੀਆਂ ਖੂਬੀਆਂ 'ਤੇ ਧਿਆਨ ਦਿਓ। ਕਮੀਆਂ ਨੂੰ ਲੈ ਕੇ ਅਫਸੋਸ ਨਾ ਕਰੋ। ਬੀਤੇ ਸਮੇਂ 'ਤੇ ਦੁਖੀ ਹੋਣਾ ਖੁਦ ਦੀ ਸਿਹਤ ਵਿਗਾੜਨਾ ਹੀ ਹੈ। ਜੇਕਰ ਤੁਸੀਂ ਹਾਰ ਨਹੀਂ ਮੰਨਦੇ ਅਤੇ ਖੁਦ ਨੂੰ ਖੁਸ਼ ਰੱਖਦੇ ਹੋ ਤਾਂ ਤੁਸੀਂ ਇਮੋਸ਼ਨਲੀ ਹੈਲਦੀ ਰਹਿ ਸਕਦੇ ਹੋ।

ਮਾਨਸਿਕ ਸਿਹਤ ਇਕ ਅਜਿਹਾ ਖਜ਼ਾਨਾ ਹੈ, ਜਿਸਨੂੰ ਲਗਾਤਾਰ ਪ੍ਰੈਕਟਿਸ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਲਈ ਜੀਵਨ ਪ੍ਰਤੀ ਸਕਾਰਾਤਮਕ ਨਜ਼ਰੀਏ ਦੇ ਨਾਲ ਅੱਗੇ ਵਧੋ ਅਤੇ ਸਿਹਤਮੰਦ ਰਹੋ, ਕਿਉਂਕਿ ਸਿਹਤਮੰਦ ਸਰੀਰ ਵਿਚ ਹੀ ਸਿਹਤਮੰਦ ਦਿਮਾਗ ਵਸਦਾ ਹੈ। 

ਗੁੱਸੇ 'ਤੇ ਕਾਬੂ ਰੱਖੋ, ਬਦਲਾ ਲੈਣ ਦੀ ਜਗ੍ਹਾ ਮਾਫ ਕਰਨ ਦੀ ਆਦਤ ਪਾਓ
ਤਣਾਅ ਤੋਂ ਘਬਰਾਉਣ ਵਾਲਾ ਇਨਸਾਨ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਜਾਂਦਾ ਹੈ। ਉਸਨੂੰ ਲਗਦਾ ਹੈ ਕਿ ਦੁਨੀਆ ਵਿਚ ਸਿਰਫ ਦੁੱਖ ਹੀ ਦੁੱਖ ਹਨ। ਤੁਹਾਨੂੰ ਆਪਣੇ ਗੁੱਸੇ ਨੂੰ ਪਿਆਰ ਵਿਚ ਬਦਲਣਾ ਚਾਹੀਦਾ ਹੈ। ਤੁਹਾਨੂੰ ਹਮੇਸ਼ਾ ਬਦਲਾ ਲੈਣ ਦੀ ਭਾਵਨਾ ਦੀ ਜਗ੍ਹਾ ਮਾਫ ਕਰਨਾ ਸਿੱਖਣਾ ਚਾਹੀਦਾ ਹੈ। ਮਾਨਸਿਕ ਸਿਹਤ ਲਈ ਨਸ਼ੇ ਤੋਂ ਦੂਰ ਰਹਿਣਾ ਵੀ ਜ਼ਰੂਰੀ ਹੈ।

ਸ਼ਰਾਬ, ਸਿਗਰਟ ਪੀਣ ਤੇ ਡਰੱਗਸ ਦਾ ਸੇਵਨ ਕਰਨ ਨਾਲ ਖੁਦ 'ਤੇ ਕੰਟਰੋਲ ਘੱਟ ਹੋ ਜਾਂਦਾ ਹੈ ਅਤੇ ਜ਼ਿਆਦਾ ਗੁੱਸਾ ਆਉਣ ਲਗਦਾ ਹੈ। ਇਸ ਨਾਲ ਸੋਚਣ, ਸਮਝਣ ਦੀ ਸਮਰੱਥਾ ਵੀ ਪ੍ਰਭਾਵਿਤ ਹੁੰਦੀ ਹੈ ਅਤੇ ਸਹੀ ਫੈਸਲੇ ਨਹੀਂ ਲੈ ਹੁੰਦੇ। ਭਾਵਨਾਵਾਂ 'ਤੇ ਕੰਟਰੋਲ ਕਰਨ ਲਈ ਜ਼ਰੂਰੀ ਹੈ ਕਿ ਜ਼ਿੰਦਗੀ ਵਿਚ ਮਾੜੀਆਂ ਆਦਤਾਂ ਤੋਂ ਦੂਰ ਰਿਹਾ ਜਾਵੇ।

ਮਾਨਸਿਕ ਤੌਰ 'ਤੇ ਸਿਹਤਮੰਦ ਰਹਿਣ ਲਈ ਇਹ ਵੀ ਜ਼ਰੂਰੀ ਹੈ ਕਿ ਭੋਜਨ ਵਿਚ ਹਰ ਤਰ੍ਹਾਂ ਦੇ ਪੋਸ਼ਟਿਕ ਤੱਤ ਸਹੀ ਮਾਤਰਾ ਵਿਚ ਹੋਣ। ਤੁਹਾਡੇ ਭੋਜਨ ਵਿਚ ਫੈਟੀ ਐਸਿਡ, ਵਿਟਾਮਿਨ ਬੀ, ਕੈਲਸ਼ੀਅਮ, ਮੈਗਨੀਸ਼ੀਅਮ ਜ਼ਰੂਰ ਹੋਣੇ ਚਾਹੀਦੇ ਹਨ।

Comments

Leave a Reply