Sat,Jun 23,2018 | 07:04:05pm
HEADLINES:

Lifestyle

2020 ਤੱਕ ਹਰ ਘਰ 'ਚ ਹੋਵੇਗੀ ਜਵਾਨ ਕਰਨ ਵਾਲੀ ਦਵਾਈ

2020 ਤੱਕ ਹਰ ਘਰ 'ਚ ਹੋਵੇਗੀ ਜਵਾਨ ਕਰਨ ਵਾਲੀ ਦਵਾਈ

ਨਵੀਂ ਦਿੱਲੀ। ਵਿਗਿਆਨਕਾਂ ਦਾ ਦਾਅਵਾ ਹੈ ਕਿ ਸਾਲ 2020 ਤੱਕ ਮਾਰਕੀਟ 'ਚ ਅਜਿਹੀਆਂ ਦਵਾਈਆਂ ਆ ਜਾਣਗੀਆਂ, ਜੋ ਉਮਰ ਵਧਣ ਦੀ ਪ੍ਰਕਿਰਿਆ ਨੂੰ ਉਲਟ ਕਰਕੇ ਵਿਅਕਤੀ ਨੂੰ ਫਿਰ ਤੋਂ ਜਵਾਨ ਬਣਾ ਦੇਣਗੀਆਂ।

2 ਬਾਇਆਟੈਕ ਫਰਮ ਨਾਲ ਕੰਮ ਕਰ ਰਹੇ ਰਿਸਰਚਕਰਤਾਵਾਂ ਨੇ ਉਮੀਦ ਜਤਾਈ ਹੈ ਕਿ ਅਗਲੇ 6 ਮਹੀਨਿਆਂ 'ਚ ਕਲੀਨਿਕਲ ਟ੍ਰਾਇਲ ਪੇਸ਼ੈਂਟਸ 'ਤੇ ਇਨਾਂ ਦਵਾਈਆਂ ਦੀ ਟਰੀਟਮੈਂਟ ਸ਼ੁਰੁ ਹੋ ਜਾਵੇਗੀ।

ਸ਼ੁਰੂਆਤੀ ਐਕਸਪੈਰੀਮੈਂਟਸ 'ਚ ਡਰੱਗ ਨਿਕਟਨਾਮਾਈਡ ਮਾਨਿਯੂਕਿਲਯੋਟਾਈਡ (ਐਨਐਮਐਨ) ਦਾ ਬੁੱਢੇ ਹੋ ਰਹੇ ਚੂਹਿਆਂ 'ਤੇ ਟੈਸਟ ਕੀਤਾ ਗਿਆ ਸੀ, ਜਿਸਦਾ ਚੂਹਿਆਂ 'ਤੇ ਨਾਟਕੀ ਅਸਰ ਦਿਸਿਆ ਤੇ ਉਹ ਫਿਰ ਤੋਂ ਜਵਾਨ ਹੋ ਗਏ।

ਆਸਟ੍ਰੇਲੀਆ ਦੀ ਯੂਨੀਵਰਸਿਟੀ ਆਫ ਸਾਊਥ ਵੇਲਸ ਤੇ ਯੂਐੱਸ ਦੇ ਹਾਰਵਰਡ ਮੈਡੀਕਲ ਸਕੂਲ ਦੇ ਪ੍ਰਮੁੱਖ ਵਿਗਿਆਨਕ ਨੇ ਕਿਹਾ ਕਿ ਮਹਿਜ਼ ਇਕ ਹਫਤੇ ਦੇ ਟਰੀਟਮੈਂਟ ਦੇ ਬਾਅਦ ਹੀ ਬੁੱਢੇ ਚੂਹਿਆਂ ਦੀਆਂ ਕੋਸ਼ਿਕਾਵਾਂ, ਜਵਾਨ ਚੂਹਿਆਂ ਦੀ ਕੋਸ਼ਿਕਾਵਾਂ ਤੋਂ ਵੱਖ ਕਰਨ ਦੇ ਯੋਗ ਨਹੀਂ ਸਨ।

ਇਕ ਸੁਰੱਖਿਅਤ ਤੇ ਅਸਰਦਾਰ ਐਂਟੀ ਏਜਿੰਗ ਡਰੱਗ ਬਣਾਉਣ ਦੇ ਅਸੀਂ ਬਹੁਤ ਨੇੜੇ ਪੁੱਜ ਚੁੱਕੇ ਹਾਂ ਤੇ ਜੇਕਰ ਸਾਰੇ ਟ੍ਰਾਇਲ ਸਹੀ ਤਰੀਕਿਆਂ ਨਾਲ ਹੋ ਜਾਂਦੇ ਹਨ ਤਾਂ 3 ਤੋਂ 5 ਸਾਲ ਦੇ ਅੰਦਰ ਇਹ ਦਵਾਈ ਮਾਰਕੀਟ 'ਚ ਆ ਜਾਵੇਗੀ। 'ਐਚਬੀ' ਦੀ ਖਬਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

ਐੱਨਐੱਮਐੱਨ, ਐੱਨਏਡੀ+ ਯਾਨੀ ਨਿਕਟਿਨਾਈਮਡ ਐਡਨੀਨ ਡਿਨੋਕਿਲਯੋਟਾਈਡ ਦੇ ਲੈਵਲ ਨੂੰ ਬੂਸਟ ਕਰਦਾ ਹੈ ਜੋ ਇਸ ਕੈਮੀਕਲ ਦਾ ਆਕਸਡਾਈਜ਼ਡ ਫਾਰਮ ਹੈ ਤੇ ਕੁਦਰਤੀ ਤੌਰ 'ਤੇ ਹਰ ਸਰੀਰ ਦੀਆਂ ਕੋਸ਼ਿਕਾਵਾਂ 'ਚ ਮੌਜੂਦ ਰਹਿੰਦਾ ਹੈ ਤੇ ਡੀਐੱਨਏ ਰਿਪੇਅਰ ਨੂੰ ਕੰਟਰੋਲ ਕਰਨ ਵਾਲੇ ਪ੍ਰੋਟੀਨ ਦੀ ਪਰਸਪਰ ਕ੍ਰਿਰਿਆ ਨੂੰ ਠੀਕ ਕਰਨ 'ਚ ਮਦਦ ਕਰਦਾ ਹੈ।

ਅਜਿਹਾ ਮੰਨਿਆ ਜਾਂਦਾ ਹੈ ਕਿ ਡੀਐੱਨਏ ਨੂੰ ਹੋਣ ਵਾਲਾ ਸੰਚਿਤ ਨੁਕਸਾਨ ਹੀ ਕੁਦਰਤੀ ਤੌਰ 'ਤੇ ਬੁੱਢੇ ਹੋਣ ਤੇ ਕੈਂਸਰ ਦਾ ਪ੍ਰਮੁੱਖ ਕਾਰਨ ਹੈ। ਐਨਏਡੀ+ ਜੋ ਜ਼ਰੂਰੀ ਪ੍ਰੋਟੀਨ ਨੂੰ ਮਦਦ ਕਰਨ ਵਾਲਾ ਇਕ ਹੈਲਪਰ ਕੈਮੀਕਲ ਹੈ, ਉਹ ਸਰੀਰ 'ਚ ਉਮਰ ਵਧÎਣ ਦੇ ਨਾਲ ਘਟਦਾ ਜਾਂਦਾ ਹੈ। ਐਂਟੀ ਏਜਿੰਗ ਸਮੱਗਰੀ 'ਚ ਇਸ ਕੈਮੀਕਲ ਦੀ ਸੰਭਾਵਨਾ ਨੂੰ ਦੇਖਦੇ ਹੋਏ ਹਾਲ ਹੀ ਦੇ ਦਿਨਾਂ 'ਚ ਐਨਏਡੀ+ ਸਪਲੀਮੈਂਟਸ ਦੀ ਮੌਜੂਦਗੀ ਆਨਲਾਈਨ ਕਾਫੀ ਵਧ ਗਈ ਹੈ।

ਇਸ ਗੱਲ ਦੇ ਪੁਖਤਾ ਸਬੂਤ ਹੁਣ ਤੱਕ ਨਹੀਂ ਮਿਲੇ ਹਨ ਕਿ ਇਨਾਂ ਲੋਅ ਡੋਜ਼ ਸਪਲੀਮੈਂਟਸ ਨਾਲ ਬੁਢਾਪੇ ਨੂੰ ਕਿੰਨਾ ਕੰਟਰੋਲ ਕੀਤਾ ਜਾ ਸਕਦਾ ਹੈ। ਇਕ ਰਿਸਰਚ 'ਚ ਇਹ ਦੱਸਿਆ ਗਿਆ ਹੈ ਕਿ ਐਨਏਡੀ+ਡੀਐੱਨਏ ਰਿਪੇਅਰ ਐਨਜਾਈਮਸ ਦੀ ਇਕਵਿਟੀ ਨੂੰ ਬੂਸਟ ਕਰਦਾ ਹੈ, ਜਿਸਨੂੰ ਪੀਏਆਰਪੀ 1 ਕਹਿੰਦੇ ਹਨ। ਸਮੇਂ ਦੇ ਨਾਲ ਐਨਏਡੀ+ ਦੇ ਘਟਦੇ ਲੈਵਲ ਦੇ ਨਾਲ ਡੈਮੇਜ ਹੋ ਚੁੱਕੇ ਡੀਐੱਨਏ ਦੀ ਰਿਪੇਅਰ ਦੀ ਸਮੱਰਥਾ ਰੱਖਣ ਵਾਲੇ ਪੀਏਆਰਪੀ1 ਦੀ ਸਮਰਥਾ ਵੀ ਘਟ ਜਾਂਦੀ ਹੈ।

Comments

Leave a Reply