Fri,Sep 17,2021 | 12:09:22pm
HEADLINES:

Lifestyle

90 ਫੀਸਦੀ ਤੋਂ ਜਿਆਦਾ ਖੁਦਕੁਸ਼ੀ ਦਾ ਕਾਰਨ ਹੈ ਤਣਾਅ

90 ਫੀਸਦੀ ਤੋਂ ਜਿਆਦਾ ਖੁਦਕੁਸ਼ੀ ਦਾ ਕਾਰਨ ਹੈ ਤਣਾਅ

ਨਵੀਂ ਦਿੱਲੀ। ਦੁਨੀਆਂ ਵਿਚ ਭਾਰਤ ਖੁਦਕੁਸ਼ੀ ਦੀ ਰਾਜਧਾਨੀ ਬਣਨ ਵੱਲ ਵਧ ਰਿਹਾ ਹੈ। ਖੁਦਕੁਸ਼ੀ ਦੇ 90 ਫੀਸਦੀ ਤੋਂ ਜਿਆਦਾ ਮਾਮਲੇ ਵੱਖ-ਵੱਖ ਤਰ•ਾ ਦੇ ਡਿਪਰੇਸ਼ਨ ਨਾਲ ਜੁੜੇ ਹਨ। 10 ਅਕਤੂਬਰ ਨੂੰ ਵਰਲਡ ਮੈਂਟਲ ਹੈਲਥ ਡੇਅ ਤੋਂ ਪਹਿਲਾਂ ਮਾਹਿਰਾਂ ਨੇ ਕਿਹਾ ਕਿ ਬੀਤੇ ਦਹਾਕਿਆਂ ਵਿਚ ਖੁਦਕੁਸ਼ੀ ਦੇ ਮਾਮਲਿਆਂ ਵਿਚ ਤਿੰਨ ਗੁਣਾ ਵਾਧਾ ਹੋਇਆ ਹੈ ਅਤੇ ਇਹ 15-24 ਉਮਰ ਵਰਗ ਵਿਚ ਸਭ ਤੋਂ ਜਿਆਦਾ ਦੇਖੇ ਗਏ ਹਨ।
ਰਾਸ਼ਟਰੀ ਰਾਜਧਾਨੀ ਦੇ ਸਰੋਜ ਹਸਪਤਾਲ ਵਿਚ ਮੈਂਟਲ ਹੈਲਥ ਸਪੈਸ਼ਲਿਸਟ ਆਤਮੇਸ਼ ਕੁਮਾਰ ਨੇ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ 40 ਫੀਸਦੀ ਪੁਰਸ਼ਾਂ ਤੇ ਖੁਦਕੁਸ਼ੀ ਕਰਨ ਵਾਲੀਆਂ 56 ਫੀਸਦੀ ਮਹਿਲਾਵਾਂ ਦੀ ਉਮਰ 15-24 ਸਾਲ ਵਿਚ ਪਾਈ ਗਈ ਹੈ, ਜਿਸ ਦਾ ਮੁੱਖ ਕਾਰਨ ਤਣਾਅ ਹੈ, ਜੋ ਕਿ ਸਭ ਤੋਂ ਵੱਡੀ ਮਾਨਸਿਕ ਬਿਮਾਰੀ ਦੇ ਰੂਪ ਵਿਚ ਸਾਹਮਣੇ ਆਇਆ ਹੈ। 
ਕੁਮਾਰ ਨੇ ਕਿਹਾ ਕਿ ਅਣਦੇਖੀ ਹੋਣ 'ਤੇ ਤਣਾਅ ਨਾ ਸਿਰਫ ਦਿਮਾਗੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਇਸ ਨਾਲ ਮਾਸਪੇਸ਼ੀਆਂ ਵਿਚ ਦਰਦ, ਥਕਾਵਟ ਤੇ ਸਿਰਦਰਦ ਵਰਗੀਆਂ ਵੱਖ-ਵੱਖ ਤਰ•ਾਂ ਦੀਆਂ ਸਰੀਰਕ ਸਮੱਸਿਆਵਾਂ ਵੀ ਸਾਹਮਣੇ ਆਉਂਦੀਆਂ ਹਨ। 

ਉਨ•ਾਂ ਕਿਹਾ ਕਿ ਖੁਦਕੁਸ਼ੀ ਕਰਨ ਵਾਲੇ ਲਗਭਗ 90 ਫੀਸਦੀ ਲੋਕ ਮਾਨਸਿਕ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ, ਜਿਸ ਦਾ ਕਾਰਨ ਤਣਾਅ ਹੁੰਦਾ ਹੈ। ਖੁਦਕੁਸ਼ੀ ਦੀ ਸੰਖਿਆ ਵਿਚ ਵਾਧਾ ਤਣਾਅ ਪੱਧਰ ਵਧਣ, ਪਰਿਵਾਰਕ ਸਹਿਯੋਗ ਵਿਚ ਕਮੀ ਤੇ ਸਮੇਂ 'ਤੇ ਇਲਾਜ ਨਾ ਹੋਣ ਕਾਰਨ ਸਾਹਮਣੇ ਆ ਰਹੀ ਹੈ। 
ਇਕ ਆਨਲਾਈਨ ਹੈਲਥ ਪੋਰਟਲ ਦੇ ਸੀਨੀਅਰ ਮੈਂਟਲ ਹੈਲਥ ਸਪੈਸ਼ਲਿਸਟ ਮੁਤਾਬਕ ਨੌਜਵਾਨਾਂ ਵਿਚ ਖੁਦਕੁਸ਼ੀ ਦੀ ਵਧ ਰਹੀਆਂ ਘਟਨਾਵਾਂ ਸਮਾਜ ਵਿਚ ਹੋ ਰਹੇ ਬਦਲਾਅ ਦੇ ਕਾਰਨ ਸਾਹਮਣੇ ਆ ਰਹੀਆਂ ਹਨ। ਉਨ•ਾਂ ਕਿਹਾ ਕਿ ਤਣਾਅ ਕਈ ਤਰ•ਾਂ ਦੇ ਹੋ ਸਕਦੇ ਹਨ। ਇਹ ਇੰਡੋਜੀਨਸ ਤੇ ਰਿਏਕਿਟਵ ਹੋ ਸਕਦਾ ਹੈ। ਰਿਏਕਿਟਵ ਤਣਾਅ ਜੀਵਨ ਦੀਆਂ ਘਟਨਾਵਾਂ ਨਾਲ ਸਬੰਧਤ ਹੁੰਦਾ ਹੈ।

Comments

Leave a Reply