Tue,Jun 18,2019 | 07:06:33pm
HEADLINES:

Lifestyle

ਸਿੱਖਿਅਤ ਮਹਿਲਾਵਾਂ 'ਚ ਨੌਕਰੀ ਪ੍ਰਤੀ ਘਟਦਾ ਰੁਝਾਨ

ਸਿੱਖਿਅਤ ਮਹਿਲਾਵਾਂ 'ਚ ਨੌਕਰੀ ਪ੍ਰਤੀ ਘਟਦਾ ਰੁਝਾਨ

ਪਿਛਲੇ 8 ਸਾਲਾਂ ਤੋਂ 2012 ਤੱਕ 1.96 ਕਰੋੜ ਮਹਿਲਾਵਾਂ ਨੇ ਨੌਕਰੀ ਛੱਡੀ ਹੈ। ਪੇਂਡੂ ਜਾਂ ਸ਼ਹਿਰੀ, ਰਸਮੀ ਜਾਂ ਗੈਰ ਰਸਮੀ, ਅਨਪੜ੍ਹ ਜਾਂ ਗ੍ਰੈਜੂਏਟ, ਹਰ ਸੈਕਟਰ 'ਚ ਇਹ ਗਿਰਾਵਟ ਸਪੱਸ਼ਟ ਦਿਖਾਈ ਦਿੰਦੀ ਹੈ। ਸਭ ਤੋਂ ਵੱਡੀ ਗਿਰਾਵਟ ਦੋ ਸਮੂਹਾਂ ਵਿਚਾਲੇ ਰਹੀ ਹੈ। ਅਨਪੜ੍ਹ ਮਹਿਲਾਵਾਂ ਤੇ ਗ੍ਰੈਜੂਏਟ, ਜਿਵੇਂ ਕਿ ਵਿਸ਼ਵ ਬੈਂਕ ਦੀ 2017 ਦੀ ਇਕ ਰਿਪੋਰਟ ,' ਪ੍ਰਿਕੇਰੀਅਸ ਡਰਾਪ : ਰਿਏਸੈਸਿੰਗ ਪੈਟਰਨ ਆਫ ਫੀਮੇਲ ਲੇਬਰ ਫੋਰਸ ਪਾਰਟੀਸਿਪੇਸ਼ਨ ਇੰਨ ਇੰਡੀਆ' ਤੋਂ ਪਤਾ ਲੱਗਦਾ ਹੈ। ਪੇਂਡੂ ਇਲਾਕਿਆਂ 'ਚ ਮਿਹਨਤ ਦੇ ਕੰਮ 'ਚ ਅਨਪੜ੍ਹ ਮਹਿਲਾਵਾਂ ਦੀ ਭਾਗੀਦਾਰੀ 'ਚ 11.5 ਫੀਸਦੀ ਦੀ ਕਮੀ ਆਈ ਹੈ। ਸ਼ਹਿਰੀ ਇਲਾਕਿਆਂ 'ਚ ਕੰਮ ਵਾਲੇ ਸਥਾਨ 'ਤੇ ਅਨਪੜ੍ਹ ਮਹਿਲਾਵਾਂ ਦੀ ਭਾਗੀਦਾਰੀ 5 ਫ਼ੀਸਦੀ ਸੀ। 

ਰਿਪੋਰਟ ਕਹਿੰਦੀ ਹੈ ਕਿ 1993-94 ਤੇ 2011-12 ਵਿਚਾਲੇ ਪੇਂਡੂ ਭਾਰਤ 'ਚ ਪੜ੍ਹੀਆਂ ਲਿਖੀਆਂ ਮਹਿਲਾਵਾਂ ਦੀ ਕੰਮ ਦੇ ਸਥਾਨ 'ਤੇ ਭਾਗਦਾਰੀ 'ਚ 8 ਫ਼ੀਸਦੀ ਅੰਕ ਤੇ ਸ਼ਹਿਰੀ ਭਾਰਤ 'ਚ 4 ਫ਼ੀਸਦੀ ਅੰਕ ਦੀ ਗਿਰਾਵਟ ਆਈ ਹੈ। ਸਿੱਖਿਆ ਦੇ ਪੱਧਰ ਅਨੁਸਾਰ ਮਹਿਲਾਵਾਂ ਦੀ ਭਾਗੀਦਾਰੀ 'ਚ ਵੀ ਬਦਲਾਅ ਆ ਰਿਹਾ ਹੈ। ਕਾਲਜ ਦੀ ਸਿੱਖਿਆ ਦੇ ਨਾਲ ਇਕ ਮਹਿਲਾ ਰੁਜ਼ਗਾਰ ਕਿਉਂ ਛੱਡਦੀ ਹੈ?

ਇਸਦਾ ਜਵਾਬ ਕਾਲਜ 'ਚ ਹੀ ਛਿਪਿਆ ਹੈ। ਭਾਰਤ ਦੇ ਸਕੂਲਾਂ ਤੇ ਕਾਲਜਾਂ 'ਚ ਮਹਿਲਾ ਵਿਗਿਆਨ ਅਧਿਆਪਕਾਂ ਦੀ ਕੋਈ ਕਮੀ ਨਹੀਂ ਹੈ ਜਿਵੇਂ ਕਿ 'ਐਸੋਸੀਏਸ਼ਨ ਆਫ ਅਕਾਦਮੀ ਐਂਡ ਸੁਸਾਇਟੀ ਆਫ ਸਾਇੰਸਜ਼ ਇਨ ਏਸ਼ੀਆ ਦੁਆਰਾ 2015 ਦੀ ਰਿਪੋਰਟ ਤੋਂ ਪਤਾ ਲੱਗਦਾ ਹੈ। ਇਹ ਅੰਤਰ ਡਿਗਰੀ ਲੈਣ ਤੇ ਵਿਗਿਆਨ 'ਚ ਆਪਣੇ ਕੈਰੀਅਰ ਦੇ ਦੌਰਾਨ ਸਾਹਮਣੇ ਆਉਂਦਾ ਹੈ।

ਭਾਰਤ 'ਚ ਇੰਜੀਨਅਰਿੰਗ ਤੇ ਮੈਡੀਕਲ ਕਾਲਜ 'ਚ ਮਹਿਲਾਵਾਂ ਦਾ ਚੰਗਾ ਪ੍ਰਤੀਨਿਧਤਵ ਹੈ। 2000-02 ਲਈ ਪ੍ਰਵੇਸ਼ ਅੰਕੜੇ ਦੱਸਦੇ ਹਨ ਕਿ ਇੰਜੀਨੀਅਰਿੰਗ ਤੇ ਮੈਡੀਕਲ ਕਾਲਜਾਂ 'ਚ 30 ਫ਼ੀਸਦੀ ਤੇ 45 ਫ਼ੀਸਦੀ ਮਹਿਲਾਵਾਂ ਸ਼ਾਮਲ ਹਨ, ਪਰ ਜਦੋਂ ਆਈਆਈਟੀ ਦੀ ਗੱਲ ਆਉਂਦੀ ਹੈ ਤਾਂ ਗਿਣਤੀ 'ਚ ਸਿਰਫ ਇਕ ਅੰਕ ਨਾਲ ਫੀਸਦੀ ਦਿਸਦੀ ਹੈ। 2016 'ਚ 8 ਫ਼ੀਸਦੀ, 2015 'ਚ 9 ਫ਼ੀਸਦੀ ਤੇ 2014 'ਚ 8.8 ਫ਼ੀਸਦੀ। ਇਥੋਂ ਤੱਕ ਕੇ ਜਦੋਂ ਮਹਿਲਾਵਾਂ ਆਈਆਈਟੀ ' ਚ ਸ਼ਾਮਲ ਵੀ ਹੁੰਦੀਆਂ ਹਨ ਤਾਂ ਉਨ•ਾਂ ਦੇ ਟਾਪ ਰੈਂਕ ਲੈਣ ਦੀ ਸੰਭਾਵਨਾ ਘੱਟ ਹੁੰਦੀ ਹੈ। 

2017 ਲਈ ਸਿਰਫ 20.8 ਫੀਸਦੀ ਮਹਿਲਾਵਾਂ ਨੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇਈਈ) ਪਾਸ ਕੀਤੀ ਸੀ ਜੋ ਆਈਆਈਟੀ ਲਈ ਵਿਸ਼ੇਸ਼ ਰੂਪ ਨਾਲ ਡਿਜ਼ਾਈਨ ਕੀਤਾ ਗਿਆ ਹੈ ਤੇ ਕੌਮਾਂਤਰੀ ਪੱਧਰ 'ਤੇ ਸਭ ਤੋਂ ਮੁਸ਼ਕਲ ਗ੍ਰੈਜੂਏਟ ਦਾਖਲਾ ਪ੍ਰੀਖਿਆਵਾਂ 'ਚੋਂ ਇਕ ਦੇ ਰੂਪ 'ਚ ਮਾਨਤਾ ਪ੍ਰਾਪਤ ਹੈ। ਇਸਦੇ ਇਲਾਵਾ ਟਾਪ 1 ਹਜ਼ਾਰ ਪੋਸਟਾਂ 'ਚੋਂ 93.2 ਫ਼ੀਸਦੀ ਮਰਦਾਂ ਦੁਆਰਾ ਭਰਿਆ ਗਿਆ ਸੀ।

ਇਹ ਇਕ ਤਤਕਾਲ ਸਮੱਸਿਆ ਹੈ ਤੇ ਜਿਸਨੂੰ ਵੱਖ-ਵੱਖ ਯੋਜਨਾਵਾਂ ਨਾਲ ਨਜਿੱਠਿਆ ਜਾ ਸਕਦਾ ਹੈ। ਇਨ੍ਹਾਂ 'ਚੋਂ ਸੀਟਾਂ ਦੀ ਗਿਣਤੀ 'ਚ ਵਾਧਾ ਕਰਨਾ ਤੇ ਉਸਨੂੰ ਯੋਗ ਮਹਿਲਾਵਾਂ ਲਈ ਨਿਰਧਾਰਤ ਕਰਨਾ ਸ਼ਾਮਲ ਹੈ। ਕੁਝ ਆਈਆਈਟੀ ਯੋਗ ਮਹਿਲਾ ਉਮੀਦਵਾਰਾਂ ਲਈ ਫੀਸ ਛੂਟ 'ਤੇ ਵੀ ਵਿਚਾਰ ਕਰ ਰਹੇ ਹਨ, ਪਰ ਅੱਗੇ ਬਹੁਤ ਕੁਝ ਕਰਨ ਦੀ ਲੋੜ ਹੈ।

ਸਟਾਰਟਅਪ ਨਾਲ ਨਹੀਂ ਆਈ ਚਮਕ
ਆਈਆਈਟੀ ਦੀ ਵਿਦਿਆਰਥਣ ਅਪਰਣਾ ਸਾਰਾਗੀ ਤੇ ਸਟੈਨਫੋਰਡ ਯੂਨੀਵਰਸਿਟੀ 'ਚ ਫੈਸਲਾ ਤੇ ਜੋਖਿਮ ਵਿਸ਼ਲੇਸ਼ਣ 'ਚ ਪੀਐੱਚਡੀ ਸਰਨਦੀਪ ਸਿੰਘ ਨੇ 2016 'ਚ ਵੀਈਈ (ਮਹਿਲਾ ਸਸ਼ਕਤੀਕਰਨ ਤੇ ਸਨਅਤਕਾਰੀ) ਦੇ ਗਠਨ ਦੀ ਅਗਵਾਈ ਕੀਤੀ। ਦੋਵਾਂ ਨੇ ਮਹਿਲਾ ਉਦਮੀਆਂ ਲਈ ਮੌਕਿਆਂ ਦੀ ਸਪੱਸ਼ਟ ਘਾਟ ਬਾਰੇ ਗੱਲ ਕਰਨਾ ਸ਼ੁਰੂ ਕੀਤਾ। ਇਕ ਨਿਵੇਸ਼ ਬੈਂਕਰ ਦੇ ਰੂਪ 'ਚ ਨੌਕਰੀ ਜਾਰੀ ਰੱਖਣ ਵਾਲੀ ਸਾਰਾਗੀ ਕਹਿੰਦੀ ਹੈ ਕਿ ਬਹੁਤ ਸਾਰੀਆਂ ਮਹਿਲਾਵਾਂ ਕੋਲ ਚੰਗੇ ਵਿਚਾਰ ਹਨ, ਪਰ ਕਦੇ ਕਦੇ ਇਹ ਪਤਾ ਨਹੀਂ ਹੁੰਦਾ ਕਿ ਇਨ•ਾਂ ਨੂੰ ਵਪਾਰਕ ਉਦਮੀਆਂ 'ਚ ਕਿਵੇਂ ਬਦਲਿਆ ਜਾ ਸਕਦਾ ਹੈ।

ਉਹ ਕਹਿੰਦੇ ਹਨ ਕਿ ਮਹਿਲਾਵਾਂ ਨੂੰ ਮਰਦਾਂ ਦੇ ਮੁਕਾਬਲੇ ਜ਼ਿਆਦਾ ਸਮਰਥਨ ਨਹੀਂ ਮਿਲਦਾ। ਇਸ ਗੱਲ ਦਾ ਸਬੂਤ ਹੈ ਕਿ ਮਰਦਾਂ ਨੂੰ ਸਟਾਰਟਅਪ 'ਚ ਜ਼ਿਆਦਾ ਨਿਵੇਸ਼ ਮਿਲਣ ਦੀ ਸੰਭਾਵਨਾ ਰਹਿੰਦੀ ਹੈ। ਅਸੀਂ ਮਹਿਲਾ ਉਦਮੀਆਂ ਨੂੰ ਸਮਰੱਥ ਕਰਨਾ ਚਾਹੁੰਦੇ ਹਾਂ ਤੇ ਇਹੀ ਕਰਨ ਦਾ ਇਕ ਤਰੀਕਾ ਵੱਖ ਵੱਖ ਏਜੰਸੀਆਂ ਨਾਲ ਮਿਲ ਕੇ ਸਾਰਿਆਂ ਲਈ ਇਕ ਪੱਧਰ ਦਾ ਮੈਦਾਨ ਬਣਾਉਣ ਦਾ ਕੰਮ ਹੋ ਸਕਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਸਿਰਫ਼ 9 ਫ਼ੀਸਦੀ ਭਾਰਤੀ ਸਟਾਰਟਅਪ ਸੰਸਥਾਪਕ ਤੇ ਸਹਿ ਸੰਸਥਾਪਕ ਮਹਿਲਾਵਾਂ ਹਨ, ਜਿਵੇਂ ਕਿ 2015 ਦੀ ਨੈਸ਼ਕਾਮ ਰਿਪੋਰਟ 'ਚ ਦੱਸਿਆ ਗਿਆ ਹੈ।

ਆਈਆਈਟੀ 'ਚ ਨਹੀਂ ਆ ਰਹੀਆਂ ਮਹਿਲਾਵਾਂ
ਗੋਡਬੋਲੇ ਕਹਿੰਦੀ ਹੈ, ' ਪ੍ਰਵੇਸ਼ ਪ੍ਰਕਿਰਿਆ ਦੀ ਕੱਟੜ ਮੁਕਾਬਲੇਬਾਜ਼ ਪ੍ਰੀਖਿਆ ਦੀ ਤਿਆਰੀ ਲਈ ਪੈਸਾ ਤੇ ਸਮੇਂ ਜ਼ਰੂਰ ਲੱਗਦਾ ਹੈ। ਮੈਨੂੰ ਲੱਗਦਾ ਹੈ ਕਿ ਮਾਤਾ ਪਿਤਾ ਬੇਟੀਆਂ ਲਈ ਇਹ ਖਰਚ ਨਹੀਂ ਕਰਦੇ ਹਨ। ਮਾਤਾ ਪਿਤਾ ਲਈ ਆਪਣੀ ਬੇਟੀ ਨੂੰ ਕੋਚਿੰਗ ਕਲਾਸਾਂ 'ਚ ਭੇਜਣਾ ਆਰਥਿਕ ਰੂਪ ਨਾਲ ਵੀ ਇਕ ਮੁਸ਼ਕਲ ਹੈ।

ਕੋਚਿੰਗ ਕਲਾਸਾਂ ਬਿਨਾਂ ਇਸ ਪ੍ਰੀਖਿਆ ਨੂੰ ਪਾਸ ਕਰਨਾ ਆਸਾਨ ਨਹੀਂ ਹੈ। ਕੋਚਿੰਗ ਕਲਾਸਾਂ ਘਰ ਤੋਂ ਦੂਰ ਹੋ ਸਕਦੀਆਂ ਹਨ ਤੇ ਸ਼ਾਮ ਨੂੰ ਦੇਰ ਤੱਕ ਚਲਦੀਆਂ ਹਨ। ਵਾਣੀ, ਲੀਨ ਤੇ ਜੌਲੀ ਨਾਂ ਦੀਆਂ ਲੜਕੀਆਂ  ਮੌਜੂਦਾ ਸਮੇਂ 'ਚ ਦਿੱਲੀ ਆਈਆਈਟੀ 'ਚ ਦੂਸਰੇ ਸਾਲ ਦੀਆਂ ਵਿਦਿਆਰਥਣਾਂ ਹਨ। ਵਾਣੀ ਯਾਦ ਕਰਦੇ ਹੋਏ ਦੱਸਦੀ ਹੈ ਕਿ ਦਿੱਲੀ 'ਚ ਸੁਰੱਖਿਅਤ ਜਨਤਕ ਆਵਾਜਾਈ ਦੀ ਘਾਟ ਕਾਰਨ ਉਨ੍ਹਾਂ ਦੇ ਪਿਤਾ ਨੂੰ ਉਸਨੂੰ ਕੋਚਿੰਗ ਕਲਾਸਾਂ ਤੱਕ ਛੱਡਣ ਜਾਣਾ ਪੈਂਦਾ ਸੀ।

ਉਨ੍ਹਾਂ ਦੇ ਪਿਤਾ ਨੂੰ ਘਰ ਤੋਂ ਕਾਫੀ ਪਹਿਲਾਂ ਨਿਕਲਣਾ ਪੈਂਦਾ ਸੀ ਤੇ ਉਨ੍ਹਾਂ ਨੂੰ ਵਾਪਸ ਲੈਣ ਲਈ 6 ਕਿਲੋਮੀਟਰ ਦਾ ਸਫਰ ਕਰਨਾ ਪੈਂਦਾ ਸੀ। ਆਈਆਈਟੀ (ਕਾਨਪੁਰ) ਦੇ ਪ੍ਰੋਫੈਸਰ ਤੇ ਵਿਗਿਆਨ ਤੇ ਤਕਨੀਕੀ ਵਿਭਾਗ ਦੇ ਸਕੱਤਰ ਆਸ਼ੂਤੋਸ਼ ਸ਼ਰਮਾ ਕਹਿੰਦੇ ਹਨ ਕਿ ਵਿਗਿਆਨ ਤੇ ਤਕਨੀਕ ਦੀਆਂ ਚੋਟੀ ਦੀਆਂ ਸੰਸਥਾਵਾਂ 'ਚ ਮਹਿਲਾਵਾਂ ਦੀ ਜ਼ਿਆਦਾ ਨਾਮਜ਼ਦਗੀ ਦੀ ਜ਼ਰੂਰਤ ਹੈ।
-ਨਮਿਤਾ ਭੰਡਾਰੇ

Comments

Leave a Reply