Tue,Jun 18,2019 | 07:03:58pm
HEADLINES:

Lifestyle

ਸਾਫ਼-ਸੁਥਰੀ ਜ਼ਿੰਦਗੀ ਜੀਓ! ਨਹੀਂ ਤਾਂ ਡਿਜ਼ੀਟਲ ਦੁਨੀਆ ਤੁਹਾਡੇ ਰਿਸ਼ਤਿਆਂ ਦੇ ਰਾਜ਼ ਖੋਲ ਦੇਵੇਗੀ

ਸਾਫ਼-ਸੁਥਰੀ ਜ਼ਿੰਦਗੀ ਜੀਓ! ਨਹੀਂ ਤਾਂ ਡਿਜ਼ੀਟਲ ਦੁਨੀਆ ਤੁਹਾਡੇ ਰਿਸ਼ਤਿਆਂ ਦੇ ਰਾਜ਼ ਖੋਲ ਦੇਵੇਗੀ

ਜੋੜੀਆਂ ਆਸਮਾਨ ਤੋਂ ਬਣ ਕੇ ਆਉਂਦੀਆਂ ਹਨ ਅਤੇ ਇਕ ਦਿਨ ਅਚਾਨਕ ਪਤਾ ਲੱਗਿਆ ਕਿ ਉਹ ਆਸਮਾਨ ਵਿਚ ਟੁੱਟ ਵੀ ਜਾਂਦੀਆਂ ਹਨ। ਦੋਹਾ ਤੋਂ ਬਾਲੀ ਛੁੱਟੀਆਂ ਮਨਾਉਣ ਜਾ ਰਹੇ ਇੱਕ ਪਰਿਵਾਰ ਦੇ ਨਾਲ ਇਹ ਹੋ ਗਿਆ। ਉਨ੍ਹਾਂ ਦਾ ਪਲੇਨ ਜਦੋਂ ਆਸਮਾਨ ਵਿੱਚ ਸੀ, ਉਸ ਸਮੇਂ ਪਤਨੀ ਨੇ ਸੁੱਤੇ ਹੋਏ ਆਪਣੇ ਪਤੀ ਦਾ ਅੰਗੂਠਾ ਲਗਾ ਕੇ ਉਸਦੇ ਮੋਬਾਈਲ ਫੋਨ ਦਾ ਫਿੰਗਰਪ੍ਰਿੰਟ ਕੋਡ ਤੋੜ ਲਿਆ।
 
ਫੋਨ ਵਿਚ ਪਤੀ ਦੇ ਵਿਆਹ ਤੋਂ ਬਾਅਦ ਸਬੰਧਾਂ ਦੇ ਸਾਰੇ ਸਬੂਤ ਪਏ ਸਨ। ਉਨ੍ਹਾਂ ਨੂੰ ਦੇਖਦੇ ਹੀ ਪਤਨੀ ਭੜਕ ਗਈ। ਉਸਨੇ ਇੰਨਾ ਹੰਗਾਮਾ ਕੀਤਾ ਕਿ ਪਲੇਨ ਨੂੰ ਰਾਸਤੇ ਦੇ ਵਿਚਕਾਰ ਤੋਂ ਹੀ ਚੈਨਈ ਵਿੱਚ ਉਤਾਰਨਾ ਪਿਆ। ਪਤੀ, ਪਤਨੀ ਤੇ ਬੱਚੇ ਨੂੰ ਉਤਾਰ ਦਿੱਤਾ ਗਿਆ ਅਤੇ ਪਲੇਨ ਬਾਲੀ ਵੱਲ ਉਡ ਗਿਆ। 
 
ਸਵਾਗਤ ਹੈ ਸਬੰਧਾਂ ਦੀ ਨਵੀਂ ਦੁਨੀਆ ਵਿਚ, ਜਿਸ ਵਿਚ ਹੁਣ ਮੋਬਾਈਲ ਫੋਨ, ਸੋਸ਼ਲ ਨੈੱਟਵਰਕ ਤੇ ਵ੍ਹਾਟਸਐਪ ਵਰਗੇ ਚੈਟਿੰਗ ਨੈੱਟਵਰਕ ਦਾ ਨਾ ਸਿਰਫ ਦਾਖਲਾ ਹੋ ਚੁੱਕਾ ਹੈ, ਸਗੋਂ ਉਨ੍ਹਾਂ ਵਿਚ ਸਬੰਧਾਂ ਨੂੰ ਬਣਾਉਣ ਦੇ ਵਿਗਾੜਨ ਦੀ ਤਾਕਤ ਆ ਗਈ ਹੈ। ਹੁਣ ਕਸਮਾਂ-ਵਾਅਦੇ-ਵਫਾ ਸਭ ਕੁਝ ਸਕਰੂਟਨੀ, ਮਤਲਬ ਜਾਂਚ ਦੇ ਦਾਇਰੇ ਵਿਚ ਹਨ। ਸਾਡੀ ਜ਼ਿੰਦਗੀ ਵਿੱਚ ਮੋਬਾਈਲ ਫੋਨ ਅਤੇ ਇੰਟਰਨੈੱਟ ਹੁਣ ਹੱਡੀਆਂ ਅੰਦਰ ਤੱਕ ਰਚ ਚੁੱਕਾ ਹੈ।
 
ਸਾਡੀ ਹਰੇਕ ਹਰਕਤ, ਇੱਥੇ ਤੱਕ ਕਿ ਸੋਚਣ ਦਾ ਤਰੀਕਾ ਤੱਕ ਹੁਣ ਆਪਣੇ ਡਿਜ਼ੀਟਲ ਫੁੱਟਪ੍ਰਿੰਡ ਛੱਡ ਰਿਹਾ ਹੈ। ਸਾਡੇ ਸਰਫਿੰਗ ਵਿਵਹਾਰ ਨਾਲ ਸਾਡੇ ਵਿਅਕਤੀਤਵ ਬਾਰੇ ਸਾਰੀਆਂ ਜਾਣਕਾਰੀਆਂ ਲਈਆਂ ਜਾ ਸਕਦੀਆਂ ਹਨ। ਉਹ ਜਾਣਕਾਰੀਆਂ ਵੀ, ਜਿਨ੍ਹਾਂ ਨੂੰ ਅਸੀਂ ਲੁਕਾ ਲੈਂਦੇ ਹਾਂ। ਮਿਸਾਲ ਦੇ ਤੌਰ 'ਤੇ ਇਹ ਸੰਭਵ ਹੈ ਕਿ ਅਸੀਂ ਦਿਖਾਵੇ ਦੇ ਤੌਰ 'ਤੇ ਪਤੀ ਜਾਂ ਪਤਨੀ ਪ੍ਰਤੀ ਸਮਰਪਿਤ ਰਹਿਣ ਦੀ ਭੂਮਿਕਾ 'ਚ ਨਜ਼ਰ ਆ ਰਹੇ ਹਾਂ ਅਤੇ ਇਕੱਲੇ 'ਚ ਡੇਟਿੰਗ ਸਾਈਟ 'ਤੇ ਸੈਕਸ ਲੱਭ ਰਹੇ ਹੋਈਏ। ਇੰਟਰਨੈੱਟ 'ਤੇ ਸਰਫਿੰਗ ਵਿਵਹਾਰ ਤੋਂ ਸਾਡੇ ਵਿਅਕਤੀਤਵ ਬਾਰੇ ਕਈ ਜਾਣਕਾਰੀਆਂ ਲਈਆਂ ਜਾ ਸਕਦੀਆਂ ਹਨ। 
 
ਗੂਗਲ ਵਰਗੇ ਸਰਚ ਇੰਜਣ ਅਤੇ ਫੇਸਬੁੱਕ, ਟਵਿਟਰ, ਇੰਸਟਾਗ੍ਰਾਮ ਤੇ ਵ੍ਹਾਟਸਐਪ ਸਾਡੇ ਬਾਰੇ ਸਾਡੇ ਤੋਂ ਜ਼ਿਆਦਾ ਜਾਨਣ ਲੱਗੇ ਹਨ। ਅਸੀਂ ਕਿਸ ਤਰ੍ਹਾਂ ਦੀਆਂ ਖਬਰਾਂ ਦੇਖਦੇ ਹਾਂ, ਇੰਟਰਨੈੱਟ 'ਤੇ ਕਿਹੋ ਜਿਹੀਆਂ ਤਸਵੀਰਾਂ ਦੇਖਦੇ ਹਾਂ, ਵੀਡੀਓ ਦੇਖਣ ਵਿੱਚ ਸਾਡੀ ਕੀ ਪਸੰਦ ਹੈ, ਕਿਹੋ ਜਿਹੇ ਗੀਤ ਸੁਣਦੇ ਹਾਂ, ਕੀ ਸਾਮਾਨ ਖਰੀਦਦੇ ਹਾਂ, ਕਿਨ੍ਹਾਂ ਚੀਜ਼ਾਂ ਨੂੰ ਸਿਰਫ ਦੇਖਦੇ ਹਾਂ, ਪਰ ਖਰੀਦਦੇ ਨਹੀਂ ਹਾਂ, ਕਿਨ੍ਹਾਂ ਨਾਲ ਗੱਲ ਕਰਦੇ ਹਾਂ, ਕਿਨ੍ਹਾਂ ਨਾਲ ਸਿਰਫ ਰਾਤ ਦੇ ਸਮੇਂ ਗੱਲ ਕਰਦੇ ਹਾਂ, ਕਿਨ੍ਹਾਂ ਨਾਲ ਲੰਮੀ ਅਤੇ ਕਿਨ੍ਹਾਂ ਨਾਲ ਛੋਟੀ ਗੱਲ ਕਰਦੇ ਹਾਂ, ਦੋ ਲੋਕਾਂ ਵਿਚਕਾਰ ਕਿਸ ਤੀਜੇ ਆਦਮੀ ਨਾਲ ਗੱਲ ਕਰਦੇ ਹਾਂ, ਕਿਸ ਨਾਲ ਗੱਲ ਹੋਣ ਤੋਂ ਬਾਅਦ ਆਮ ਤੌਰ 'ਤੇ ਉਸਨੂੰ ਫੋਟੋ ਭੇਜਦੇ ਹਾਂ, ਕਿਨ੍ਹਾਂ ਨਾਲ ਗੱਲਬਾਤ ਤੋਂ ਬਾਅਦ ਆਨਲਾਈਨ ਸ਼ਾਪਿੰਗ ਕਰਦੇ ਹਾਂ, ਕਿਨ੍ਹਾਂ ਨਾਲ ਗੱਲਬਾਤ ਤੋਂ ਬਾਅਦ ਪੋਰਨ ਦੇਖਦੇ ਹਾਂ...ਮਤਲਬ, ਸਭ ਕੁਝ ਦੇ ਡਿਜ਼ੀਟਲ ਨਿਸ਼ਾਨ ਅਸੀਂ ਛੱਡਦੇ ਜਾ ਰਹੇ ਹਾਂ।
 
ਅਜਿਹੇ ਸਮੇਂ ਵਿੱਚ ਜੇਕਰ ਸਬੰਧਾਂ 'ਤੇ ਇਨ੍ਹਾਂ ਡਿਜ਼ੀਟਲ ਨਿਸ਼ਾਨ ਦੀ ਛਾਂ ਪੈ ਰਹੀ ਹੈ ਤਾਂ ਇਸ ਵਿਚ ਹੈਰਾਨੀ ਦੀ ਕੋਈ ਗੱਲ ਨਹੀਂ ਹੈ। ਸਾਡੇ ਸਰਫਿੰਗ, ਚੈਟਿੰਗ ਅਤੇ ਸੋਸ਼ਲ ਨੈੱਟਵਰਕਿੰਗ ਵਿਵਹਾਰ ਦੇ ਆਧਾਰ 'ਤੇ, ਸਾਡਾ ਪਾਰਟਨਰ ਸਾਡੇ ਬਾਰੇ ਰਾਇ ਬਣਾਉਣ ਲਈ ਪਹਿਲਾਂ ਦੇ ਮੁਕਾਬਲੇ ਬੇਹਤਰ ਪੋਜ਼ੀਸ਼ਨ ਵਿੱਚ ਹੈ।
 
ਜੇਕਰ ਸਾਡਾ ਫੋਨ ਅਤੇ ਸੋਸ਼ਲ ਤੇ ਚੈਟਿੰਗ ਨੈੱਟਵਰਕ ਦੇ ਪਾਸਵਰਡ ਸਾਡੇ ਪਾਰਟਨਰ ਦੇ ਕੋਲ ਹਨ ਤਾਂ ਇਸ ਗੱਲ ਦੇ ਘੱਟ ਹੀ ਚਾਂਸ ਹਨ ਕਿ ਅਸੀਂ ਆਪਣਾ ਅਸਲੀ ਚੇਹਰਾ ਲੁਕਾ ਲੈ ਜਾਵਾਂਗੇ। ਤਾਂ ਅਜਿਹੇ ਸਮੇਂ ਵਿਚ ਕੀ ਕਰੀਏ? ਇਹ ਸਹੀ ਅਰਥਾਂ ਵਿੱਚ 'ਲਵ ਐਂਡ ਮੈਰਿਟ ਇਨ ਦਾ ਟਾਈਮ ਆਫ ਪਾਸਵਰਡ' ਹੈ। ਦੋ ਹੀ ਉਪਾਅ ਹਨ ਜਾਂ ਤਾਂ ਆਪਣਾ ਪਾਸਵਰਡ ਲੁਕਾ ਲਿਆ ਜਾਵੇ। ਇੰਨੇ ਚਾਲਾਕ ਬਣੀਏ ਕਿ ਸੋਸ਼ਲ ਅਤੇ ਚੈਟਿੰਗ ਨੈੱਟਵਰਕ ਦਾ ਇਕ ਹਿੱਸਾ ਪ੍ਰਾਈਵੇਟ ਰੱਖ ਲਈਏ।
 
ਇਹ ਖਤਰੇ ਨਾਲ ਭਰਿਆ ਧੰਦਾ ਹੈ। ਇਹ ਸੰਭਵ ਹੈ ਕਿ ਤੁਹਾਡਾ ਜਾਂ ਤੁਹਾਡੀ ਪਾਰਟਨਰ ਤੁਹਾਡੇ ਤੋਂ ਤੇਜ਼ ਨਿੱਕਲੇ। ਤੁਸੀਂ ਗਾਰੰਟੀ ਨਾਲ ਨਹੀਂ ਕਹਿ ਸਕਦੇ ਕਿ ਲੰਮੇ ਸਮੇਂ ਤੱਕ ਤੁਸੀਂ ਆਪਣੀ ਚਾਲਾਕੀ ਲੁਕਾ ਲੈ ਜਾਓਗੇ। ਜੇਕਰ ਇਹ ਗਲਤ ਹੈ ਤਾਂ ਤੁਹਾਡੇ ਫੜੇ ਜਾਣ ਦਾ ਖਦਸ਼ਾ ਲਗਾਤਾਰ ਬਣਿਆ ਰਹੇਗਾ।
 
ਤਾਂ ਫਿਰ ਕੀ ਕਰੀਏ। ਦੇਖੋ! ਭਲਾਈ ਇਸੇ ਵਿਚ ਹੈ ਕਿ ਸਾਫ-ਸੁਥਰੀ ਜ਼ਿੰਦਗੀ ਜੀਓ। ਖਾਸ ਤੌਰ 'ਤੇ ਉਦੋਂ ਜਦੋਂ ਤੁਸੀਂ ਕਮਿਟਮੈਂਟ ਨਾਲ ਬੰਨੇ ਹੋ ਜਾਂ ਵਿਆਹੇ ਹੋ। ਇਸਦਾ ਸਿੱਧਾ ਜਿਹਾ ਮਤਲਬ ਹੈ ਕਿ ਅਜਿਹਾ ਕੁਝ ਨਾ ਕਰੋ ਕਿ ਤੁਹਾਡੇ ਜਾਂ ਤੁਹਾਡੀ ਪਾਰਟਨਰ ਨੂੰ ਪਤਾ ਲੱਗ ਜਾਵੇ ਤਾਂ ਜਹਾਜ ਨੂੰ ਅਨਸ਼ੈਡਿਊਲਡ ਲੈਂਡਿੰਗ ਕਰਾਉਣੀ ਪਵੇ। ਇਹ ਤੁਹਾਨੂੰ ਸਾਫ-ਸੁਥਰੇ ਅਤੇ ਨੈਤਿਕ ਬਣੇ ਰਹਿਣ ਵਿੱਚ ਮਦਦ ਕਰੇਗਾ। ਦੇਖਿਆ ਜਾਵੇ ਤਾਂ ਡਿਜ਼ੀਟਲ ਦੁਨੀਆ ਨੇ ਰਿਸ਼ਤਾ ਜ਼ਿਆਦਾ ਟ੍ਰਾਂਸਪੇਰੇਂਟ ਬਣਾ ਦਿੱਤਾ ਹੈ।
 
ਪਸੰਦ ਤੁਹਾਡੀ, ਕਿਉਂਕਿ ਆਖਰ ਜ਼ਿੰਦਗੀ ਹੈ ਤੁਹਾਡੀ
ਕੁਝ ਰਾਜ਼ ਅਜਿਹੇ ਹੋ ਸਕਦੇ ਹਨ, ਜਿਨ੍ਹਾਂ ਦਾ ਤੁਹਾਡੇ ਜਾਂ ਤੁਹਾਡੀ ਪਾਰਟਨਰ ਤੱਕ ਪਹੁੰਚਣਾ ਸਹੀ ਨਹੀਂ। ਉਦਾਹਰਨ ਦੇ ਤੌਰ 'ਤੇ ਜੇਕਰ ਤੁਸੀਂ ਕਿਸੇ ਡਿਫੈਂਸ ਦੀ ਸੰਸਥਾ ਲਈ ਕੰਮ ਕਰ ਰਹੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਪ੍ਰੋਟੋਕਾਲ ਇਸ ਗੱਲ ਦੀ ਮੰਜ਼ੂਰੀ ਨਾ ਦਵੇ ਕਿ ਤੁਹਾਡੇ ਆਫੀਸ਼ਿਅਲ ਮੇਲ ਕੋਈ ਵੀ ਦੇਖੇ ਜਾਂ ਹੋ ਸਕਦਾ ਹੈ ਕਿ ਤੁਹਾਡੇ ਕੋਲ ਅਜਿਹਾ ਕੋਈ ਰਾਜ਼ ਹੈ, ਜਿਸਨੂੰ ਜਾਨਣਾ ਤੁਹਾਡੇ ਆਪਣੇ ਪਰਿਵਾਰ ਲਈ ਸਹੀ ਨਾ ਹੋਵੇ। 

ਪਾਰਟਨਰ ਨਾਲ ਸ਼ੇਅਰ ਕਰੋ ਪਾਸਵਰਡ
ਪਾਸਵਰਡ ਪਾਰਟਨਰ ਦੇ ਨਾਲ ਸ਼ੇਅਰ ਕਰੋ। ਜੇਕਰ ਤੁਸੀਂ ਸਾਫ਼ ਹੋ ਤਾਂ ਤੁਹਾਨੂੰ ਕੋਈ ਡਰ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਕੂੜਾ ਫੈਲਾ ਰੱਖਿਆ ਹੈ ਤਾਂ ਪਾਸਵਰਡ ਸ਼ੇਅਰ ਨਾ ਕਰੋ ਅਤੇ ਉਸ ਦਿਨ ਦੀ ਉਡੀਕ ਕਰੋ, ਜਦੋਂ ਪਾਰਟਨਰ ਤੁਹਾਡਾ ਅੰਗੂਠਾ ਫੋਨ ਨਾਲ ਲਗਾ ਕੇ ਤੁਹਾਡਾ ਫੋਨ ਖੋਲ ਲਵੇ ਅਤੇ ਤੁਹਾਡੇ ਵਲੋਂ ਫੈਲਾਏ ਕੂੜੇ ਦਾ ਦਰਸ਼ਨ ਕਰ ਲਵੇ। ਜੋ ਲੋਕ ਪਾਸਵਰਡ ਪਾਰਟਨਰ ਨੂੰ ਨਹੀਂ ਦੱਸਣਾ ਚਾਹੁੰਦੇ ਜਾਂ ਚਾਹੁੰਦੀ, ਉਨ੍ਹਾਂ ਨੂੰ ਇਕ ਸਵਾਲ।
 
ਆਖਰ ਤੁਸੀਂ ਲੁਕਾਉਣਾ ਕੀ ਚਾਹੁੰਦੇ ਹੋ? ਤੁਹਾਡੀ ਜ਼ਿੰਦਗੀ ਵਿਚ ਅਜਿਹਾ ਕਿਹੜਾ ਰਾਜ ਹੈ, ਜੋ ਕਿ ਤੁਸੀਂ ਆਪਣੇ ਪਾਰਟਨਰ ਨੂੰ ਦੱਸਣਾ ਨਹੀਂ ਚਾਹੁੰਦੇ। ਜੇਕਰ ਲੁਕਾਉਣਾ ਹੀ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ। ਤੁਸੀਂ ਜਿਨ੍ਹਾਂ ਦੇ ਨਾਲ ਜ਼ਿੰਦਗੀ ਬਿਤਾਉਣ ਦਾ ਫੈਸਲਾ ਕੀਤਾ ਹੈ ਜਾਂ ਜਿਨ੍ਹਾਂ ਦੇ ਨਾਲ ਜ਼ਿੰਦਗੀ ਬਿਤਾ ਰਹੇ ਹੋ, ਉਨ੍ਹਾਂ ਤੋਂ ਤੁਸੀਂ ਕੁਝ ਵੀ ਲੁਕੋ ਕਿਉਂ ਰਹੇ ਹੋ?
-ਗੀਤਾ ਯਾਦਵ
(ਲੇਖਿਕਾ ਭਾਰਤੀ ਸੂਚਨਾ ਸੇਵਾ 
ਵਿੱਚ ਅਧਿਕਾਰੀ ਹਨ)

Comments

Leave a Reply