Thu,Apr 26,2018 | 07:10:18am
HEADLINES:

Lifestyle

ਜੀਵਨ ਦੀ ਲੰਬਾਈ ਨਹੀਂ, ਡੂੰਘਾਈ ਮਹੱਤਵਪੂਰਨ ਹੈ

ਜੀਵਨ ਦੀ ਲੰਬਾਈ ਨਹੀਂ, ਡੂੰਘਾਈ ਮਹੱਤਵਪੂਰਨ ਹੈ

ਰਾਲਫ ਵਾਲਡੋ ਇਮਰਸਨ ਦਾ ਜਨਮ 1803 ਤੇ ਦਿਹਾਂਤ 1882 'ਚ ਹੋਇਆ। ਉਹ ਪ੍ਰਸਿੱਧ ਨਿਬੰਧਕਾਰ, ਬੁਲਾਰੇ ਸਨ। ਉਨ੍ਹਾਂ ਨੂੰ ਅਮਰੀਕੀ ਨਵਜਾਗਰਣ ਦਾ ਮੋਢੀ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਕਈ ਵਿਚਾਰਕਾਂ ਨੂੰ ਪ੍ਰਭਾਵਿਤ ਕੀਤਾ।

-ਹਰ ਮਿੰਟ ਜਦੋਂ ਤੁਸੀਂ ਗੁੱਸੇ 'ਚ ਰਹਿੰਦੇ ਹੋ ਤਾਂ ਤੁਹਾਡਾ ਦਿਮਾਗ ਸ਼ਾਂਤੀ ਤੋਂ 60 ਸੈਕੰਡ ਦੂਰ ਰਹਿੰਦਾ ਹੈ।

-ਜਿਥੇ ਰਾਸਤਾ ਲੈ ਕੇ ਜਾਂਦਾ ਹੈ, ਉੇਥੇ ਨਾ ਜਾਓ, ਸਗੋਂ ਉਸ ਦਿਸ਼ਾ 'ਚ ਜਾਓ, ਜਿਥੇ ਕੋਈ ਰਾਸਤਾ ਨਾ ਹੋਵੇ ਤੇ ਆਪਣੇ ਪਿੱਛੇ ਪਗਡੰਡੀ ਬਣਾਉਂਦੇ ਚਲੋ।

-ਦੋਸਤ ਪਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਦੋਸਤ ਬਣ ਜਾਓ।

-ਜ਼ਿੰਦਗੀ ਇਕ ਪ੍ਰਯੋਗ ਹੈ, ਜਿੰਨਾ ਜ਼ਿਆਦਾ ਪ੍ਰਯੋਗ ਕਰੋਗੇ, ਓਨਾ ਜੀਵਨ ਵਧੀਆ ਹੋ ਜਾਵੇਗਾ।

-ਜਦੋਂ ਤੁਸੀਂ ਇਕ ਵਾਰ ਪੁਖਤਾ ਫ਼ੈਸਲਾ ਕਰ ਲੈਂਦੇ ਹੋ ਤਾਂ ਕਾਇਨਾਤ ਵੀ ਉਸਨੂੰ ਪੂਰਾ ਕਰਨ 'ਚ ਤੁਹਾਡਾ ਸਾਥ ਦੇਣ ਲੱਗਦੀ ਹੈ।

-ਜ਼ਿੰਦਗੀ ਦੀ ਸੁੰਦਰਤਾ ਤੇ ਸਫਲਤਾ ਇਸ ਗੱਲ 'ਚ ਨਹੀਂ ਹੈ ਕਿ ਤੁਸੀਂ ਕਦੇ ਅਸਫਲ ਨਾ ਹੋਵੋ, ਸਗੋਂ ਇਸ ਗੱਲ 'ਚ ਹੈ ਕਿ ਹਰ ਵਾਰ ਤੁਸੀਂ ਡਿਗ ਕੇ ਖੜ੍ਹੇ ਹੋ ਜਾਂਦੇ ਹੋ।

-ਟੀਚੇ ਤੱਕ ਜਾਣ ਲਈ ਸਾਨੂੰ ਟੀਚੇ ਤੋਂ ਜ਼ਿਆਦਾ ਸੋਚਣਾ ਚਾਹੀਦਾ ਹੈ।

-ਆਪਣੇ ਦਿਲ 'ਤੇ ਲਿਖ ਲਵੋ ਕਿ ਹਰ ਦਿਨ ਸਾਲ ਦਾ ਸਰਵਸ੍ਰੇਸ਼ਠ ਦਿਨ ਹੈ।

-ਜਿੱਤ ਨੂੰ ਇਸ ਤਰ੍ਹਾਂ ਲਵੋ ਕਿ ਤੁਹਾਨੂੰ ਇਸਦੀ ਆਦਤ ਹੈ ਤੇ ਹਾਰ ਨੂੰ ਇਸ ਤਰ੍ਹਾਂ ਲਵੋ ਕਿ ਇਹ ਬਦਲਾਅ ਦਾ ਆਨੰਦ ਹੈ।

-ਇਨਸਾਨ ਨੂੰ ਚਮਤਕਾਰ ਪਸੰਦ ਹਨ ਤੇ ਇਹੀ ਵਿਗਿਆਨ ਦਾ ਬੀਜ ਹੁੰਦੇ ਹਨ।

Comments

Leave a Reply