Mon,Dec 18,2017 | 08:10:41pm
HEADLINES:

Lifestyle

ਬਿਮਾਰੀਆਂ ਨਾਲ ਜੂਝਣ ਲਈ ਮਜਬੂਰ ਗ਼ਰੀਬ ਦੇਸ਼ਾਂ ਦੇ ਲੋਕ 

ਬਿਮਾਰੀਆਂ ਨਾਲ ਜੂਝਣ ਲਈ ਮਜਬੂਰ ਗ਼ਰੀਬ ਦੇਸ਼ਾਂ ਦੇ ਲੋਕ 

ਇਨਸਾਨ ਦੀ ਉਮਰ ਤਾਂ ਵਧ ਰਹੀ ਹੈ, ਪਰ ਲੋਕ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਹ ਸਿੱਟਾ ਲਾਂਸੇਟ ਮੈਡੀਕਲ ਜਰਨਲ 'ਚ ਪ੍ਰਕਾਸ਼ਿਤ ਸਰਵੇ 'ਗਲੋਬਲ ਬਰਡਨ ਆਫ ਡਿਜ਼ੀਜ਼' ਦਾ ਹੈ। ਇਸਦੇ ਮੁਤਾਬਿਕ ਗ਼ਰੀਬ ਦੇਸ਼ਾਂ 'ਚ ਅਮੀਰ ਮੁਲਕਾਂ ਦੇ ਮੁਕਾਬਲੇ ਲੋਕ ਜ਼ਿਆਦਾ ਦਿਨ ਬਿਮਾਰ ਰਹਿੰਦੇ ਹਨ। 

ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ 'ਇੰਸਟੀਚਿਊਟ ਫਾਰ ਹੈਲਥ ਮੀਟ੍ਰਿਕਸ ਐਂਡ ਇਵੈਲਿਯੂਏਸ਼ਨ' ਦੇ ਨਿਰਦੇਸ਼ਕ ਕ੍ਰਿਸਟਾਫਰ ਮੂਰ ਅਨੁਸਾਰ ਵਿਅਕਤੀ ਹੋਵੇ ਜਾਂ ਦੇਸ਼ ਉਹ ਬਿਮਾਰੀਆਂ ਦਾ ਇਲਾਜ ਇਹ ਸੋਚ ਕੇ ਕਰਦੇ ਹਨ ਕਿ ਕਿਸੇ ਤਰ੍ਹਾਂ ਜਾਨ ਬਚੀ ਰਹੇ, ਪਰ ਅਸੀਂ ਉਨ੍ਹਾਂ ਕਾਰਕਾਂ ਵੱਲ ਨਹੀਂ ਦੇਖਦੇ ਜੋ ਬਿਮਾਰੀ ਪੈਦਾ ਕਰਦੇ ਹਨ ਜਾਂ ਸਾਡੇ ਸਹਿਜ ਤੇ ਸਿਹਤਮੰਦ ਜੀਵਨ 'ਚ ਰੁਕਾਵਟ ਪੈਦਾ ਕਰਦੇ ਹਨ।

ਅੱਜ ਮੋਟਾਪਾ, ਸੰਘਰਸ਼ ਤੇ ਮਨੋਰੋਗ ਉਹ ਤੱਤ ਹਨ, ਜੋ ਸਾਡੇ ਵਧੀਆ ਲਾਈਫ ਸਟਾਈਲ 'ਚ ਰੁਕਾਵਟ ਹੈ। ਸਾਡਾ ਫੋਕਸ ਇਸ ਗੱਲ 'ਤੇ ਹੋਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਤੋਂ ਬਚੀਏ ਤੇ ਜਿੰਨੀ ਵੀ ਦੇਰ ਤੱਕ ਸੰਭਵ ਹੋਵੇ, ਸਰਗਰਮ, ਪ੍ਰਸੰਨ ਤੇ ਜੀਵੰਤ ਬਣੇ ਰਹੀਏ। ਉਨ੍ਹਾਂ ਦਾ ਇਸ਼ਾਰਾ ਹੈ ਕਿ ਸਾਨੂੰ ਆਪਣੀ ਜੀਵਨਸ਼ੈਲੀ ਬਦਲਣੀ ਚਾਹੀਦੀ ਹੈ। ਉਸ ਇਸ ਤਰ੍ਹਾਂ ਨਾਲ ਢਾਲਿਆ ਜਾਵੇ ਕਿ ਬਿਮਾਰੀਆਂ ਨੇੜੇ ਫਟਕਣ ਹੀ ਨਾ।

ਅਸੀਂ ਅਸਲ 'ਚ ਅਜਿਹੀਆਂ ਚੀਜ਼ਾਂ 'ਤੇ ਜ਼ਿਆਦਾ ਫੋਕਸ ਕਰਦੇ ਹਾਂ ਜੋ ਸਿੱਧੇ ਸਾਡੇ ਸਰੀਰ ਨੂੰ ਪ੍ਰਭਾਵਿਤ ਕਰਦੀਆਂ ਹਨ, ਪਰ ਉਨ੍ਹਾਂ ਤੱਤਾਂ ਦੀ ਅਣਦੇਖੀ ਕਰਦੇ ਹਾਂ ਜੋ ਸਿੱਧੇ ਤੌਰ 'ਤੇ ਜੀਵਨ 'ਤੇ ਅਸਰ ਪਾਉਂਦੀਆਂ ਹਨ। ਜਿਵੇਂ ਸਮਾਜਿਕ ਸੰਘਰਸ਼ ਤੇ ਮਨੋਰੋਗ। ਭਾਰਤ ਦੇ ਸੰਦਰਭ 'ਚ ਮਨੋਰੋਗ ਇਕ ਵੱਡਾ ਫੈਕਟਰ ਹੈ। ਦੇਸ਼ 'ਚ ਵੱਖ ਵੱਖ ਮਨੋਰੋਗਾਂ ਕਾਰਨ ਬਹੁਤ ਸਾਰੇ ਲੋਕਾਂ ਦਾ ਜੀਵਨ ਠਹਿਰ ਜਾਂਦਾ ਹੈ, ਉਸ 'ਚ ਕੋਈ ਗਤੀ ਨਹੀਂ ਰਹਿ ਜਾਂਦੀ। 

ਭਾਰਤ ਦੇ 36 ਫ਼ੀਸਦੀ ਲੋਕ ਰਹਿੰਦੇ ਨੇ ਡਿਪਰੈਸ਼ਨ 'ਚ
ਵਿਸ਼ਵ ਸਿਹਤ ਸੰਗਠਨ ਅਨੁਸਾਰ ਭਾਰਤ 'ਚ 36 ਫੀਸਦੀ ਲੋਕ ਆਪਣੇ ਜੀਵਨ 'ਚ ਕਦੇ ਨਾ ਕਦੇ ਡਿਪਰੈਸ਼ਨ ਦੇ ਸ਼ਿਕਾਰ ਹੁੰਦੇ ਹਨ, ਪਰ ਤ੍ਰਾਸਦੀ ਇਹ ਹੈ ਕਿ ਭਾਰਤ 'ਚ ਇਸਨੂੰ ਹੁਣ ਵੀ ਬਹੁਤ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ।

ਹਾਲ ਹੀ 'ਚ ਯੂਕੇ ਦੀ ਇਕ ਲਾਂਡਰੀ ਸਰਵਿਸ ਸਟਾਰਟ ਅਪ 'ਜਿਪਜੇਟ' ਨੇ ਰੋਜ਼ਮੱਰਾ ਜ਼ਿੰਦਗੀ ਨਾਲ ਜੁੜੇ ਮਾਮੂਲੀ ਸਵਾਲਾਂ ਦੇ ਜ਼ਰੀਏ ਵੱਖ ਵੱਖ ਸ਼ਹਿਰਾਂ 'ਚ ਰਹਿਣ ਵਾਲੇ ਲੋਕਾਂ ਦੀ ਮਾਨਸਿਕ ਦਸ਼ਾ ਦਾ ਆਕਲਨ ਕੀਤਾ ਤੇ ਇਸ ਅਧਾਰ 'ਤੇ 150 ਦੇਸ਼ਾਂ ਦੀ ਇਕ ਸੂਚੀ ਤਿਆਰ ਕੀਤੀ ਹੈ। ਬਦਕਿਸਮਤੀ ਨਾਲ ਇਸ ਸੂਚੀ 'ਚ ਭਾਰਤ ਦੇ ਸ਼ਹਿਰਾਂ ਦਾ ਸਥਾਨ ਬਹੁਤ ਹੇਠਾਂ ਹੈ। ਯਾਨੀ ਜਿਥੇ ਲੋਕ ਡੂੰਘੇ ਮਾਨਸਿਕ ਦਬਾਅ 'ਚ ਜਿਊਂਦੇ ਹਨ। ਇਸ ਸੂਚੀ ਮੁਤਾਬਿਕ ਦਿੱਲੀ 142ਵੇਂ ਸਥਾਨ 'ਤੇ ਹੈ, ਬੈਂਗਲੁਰੂ 130ਵੇਂ ਤੇ ਮੁੰਬਈ 138ਵੇਂ ਸਥਾਨ 'ਤੇ ਹੈ।

Comments

Leave a Reply