Sun,Jan 21,2018 | 02:33:50am
HEADLINES:

India

ਕੈਬਨਿਟ ਸਕੱਤਰੇਤ 'ਚ ਇਕ ਵੀ ਓਬੀਸੀ ਅਫਸਰ ਨਹੀਂ

ਕੈਬਨਿਟ ਸਕੱਤਰੇਤ 'ਚ ਇਕ ਵੀ ਓਬੀਸੀ ਅਫਸਰ ਨਹੀਂ

ਸਾਲ 2014 ਦੀਆਂ ਆਮ ਚੋਣਾਂ ਵਿਚ ਨਰਿੰਦਰ ਮੋਦੀ ਆਪਣੀਆਂ ਰੈਲੀਆਂ ਵਿਚ ਖੁਦ ਨੂੰ ਪਛੜੀ ਜਾਤੀ (ਓਬੀਸੀ) ਨਾਲ ਸਬੰਧਤ ਹੋਣ ਦਾ ਪ੍ਰਚਾਰ ਕਰਦੇ ਸਨ। ਖੁਦ ਨੂੰ ਇਸ ਵਰਗ ਦਾ ਦੱਸ ਕੇ ਉਨ੍ਹਾਂ ਨੇ ਪਛੜੇ ਸਮਾਜ ਦੇ ਵੋਟ ਹਾਸਲ ਕੀਤੇ, ਪਰ ਹੁਣ ਸਰਕਾਰ ਵਿਚ ਹਿੱਸੇਦਾਰੀ ਦੇਣ ਦੀ ਗੱਲ ਆਈ ਤਾਂ ਮੋਦੀ ਸਰਕਾਰ ਨੇ ਓਬੀਸੀ ਤੋਂ ਪਾਸਾ ਵੱਟ ਲਿਆ ਹੈ। 

ਉਨ੍ਹਾਂ ਦੀ ਕੈਬਨਿਟ ਵਿਚ ਓਬੀਸੀ ਵਰਗਾਂ ਦੀ ਨੁਮਾਇੰਦਗੀ ਲਗਭਗ ਜ਼ੀਰੋ ਹੈ। ਕੈਬਨਿਟ ਵਿਚ ਉੱਚੀ ਜਾਤੀ ਦਾ ਪ੍ਰਭਾਵ ਜ਼ਿਆਦਾ ਹੈ। ਅਰੁਣ ਜੇਟਲੀ, ਸੁਸ਼ਮਾ ਸਵਰਾਜ, ਸੁਰੇਸ਼ ਪ੍ਰਭੂ, ਨਿਤਿਨ ਗਡਕਰੀ, ਅਨੰਤ ਕੁਮਾਰ, ਕਲਰਾਜ ਮਿਸ਼ਰਾ, ਪ੍ਰਕਾਸ਼ ਜਾਵਡੇਕਰ, ਮਹੇਸ਼ ਸ਼ਰਮਾ, ਰਾਜੀਵ ਪ੍ਰਤਾਪ ਰੂੜੀ ਆਦਿ ਦੇ ਰੂਪ ਵਿਚ ਬ੍ਰਾਹਮਣ ਮੰਤਰੀਆਂ ਦਾ ਦਬਦਬਾ ਹੈ। ਇਸਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਦੇ ਸਕੱਤਰੇਤ ਵਿਚ ਵੀ ਪਛੜੀ ਜਾਤੀ ਦੇ ਅਧਿਕਾਰੀਆਂ ਦੀ ਮੌਜ਼ੂਦਗੀ ਜ਼ੀਰੋ ਹੈ।

ਇਸ ਸਬੰਧ 'ਚ ਆਰਟੀਆਈ ਰਾਹੀਂ ਮਿਲੀ ਜਾਣਕਾਰੀ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਦੇ ਕੇਂਦਰੀ ਸਕੱਤਰੇਤ ਦੇ ਟਾਪ 53 ਅਧਿਕਾਰੀਆਂ ਵਿਚੋਂ ਇਕ ਵੀ ਅਧਿਕਾਰੀ ਓਬੀਸੀ ਨਹੀਂ ਹੈ। ਹਾਲਾਂਕਿ ਸੀਨੀਅਰ ਅਧਿਕਾਰੀਆਂ ਤੋਂ ਬਾਅਦ ਐਸਸੀ ਦੇ 7 ਅਧਿਕਾਰੀ ਇੱਥੇ ਤੈਨਾਤ ਹਨ। ਆਰਟੀਆਈ ਰਾਹੀਂ ਪਤਾ ਲੱਗਾ ਹੈ ਕਿ ਟਾਪ ਦੇ 26 ਅਧਿਕਾਰੀਆਂ 'ਚੋਂ ਸਾਰੇ ਉੱਚੀ ਜਾਤੀ ਦੇ ਹਨ। 27ਵਾਂ ਨੰਬਰ ਇਕ ਐਸਸੀ ਦਾ ਆਉਂਦਾ ਹੈ ਤੇ ਪੂਰੇ 53 ਲੋਕਾਂ ਦੀ ਲਿਸਟ ਵਿਚੋਂ ਸਿਰਫ 7 ਐਸਸੀ ਹਨ।  (ਸਰੋਤ : ਐਨਡੀ)

Comments

Leave a Reply