18th
December
ਉਚ ਜਾਤੀਆਂ ਦੀ ਦਹਿਸ਼ਤ : ਦਲਿਤ ਮਹਿਲਾ ਦਾ ਨਹੀਂ ਕਰਨ ਦਿੱਤਾ ਅੰਤਿਮ ਸੰਸਕਾਰ, ਬਲਦੇ ਸਿਵੇ 'ਤੇ ਪਾਈ ਮਿੱਟੀ
ਉਚ ਜਾਤੀਆਂ ਦਾ ਅੱਤਵਾਦ : ਦਲਿਤ ਮਹਿਲਾ ਦਾ ਨਹੀਂ ਕਰਨ ਦਿੱਤਾ ਅੰਤਿਮ ਸੰਸਕਾਰ, ਸੜਦੀ ਲਾਸ਼ 'ਤੇ ਪਾਈ ਮਿੱਟੀ
ਝੁੰਝਨੂੰ। ਭਾਜਪਾ ਸ਼ਾਸ਼ਿਤ ਰਾਜਸਥਾਨ ਸੂਬੇ ਤੋਂ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜੋ ਤੁਹਾਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ। ਇਥੇ ਇਕ ਦਲਿਤ ਪਰਿਵਾਰ ਨੂੰ ਆਪਣੀ ਮਾਂ ਦਾ ਅੰਤਿਮ ਸੰਸਕਾਰ ਤੱਕ ਨਹੀਂ ਕਰਨ ਦਿੱਤਾ ਗਿਆ।
ਇੰਨਾ ਹੀ ਨਹੀਂ ਦਾਹ ਸੰਸਕਾਰ ਕਰਨ ਤੋਂ ਰੋਕਣ ਲਈ ਪਿੰਡ ਦੇ ਹੀ ਕੁਝ ਲੋਕਾਂ ਨੇ ਮਹਿਲਾ ਦੀ ਲਾਸ਼ 'ਤੇ ਮਿੱਟੀ ਪਾ ਕੇ ਅੱਗ ਨੂੰ ਬੁਝਾ ਦਿੱਤਾ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਵੀ ਕੀਤੀ ਗਈ। ਬਾਅਦ 'ਚ ਹੋਰ ਪਿੰਡਾਂ ਤੋਂ ਆਏ ਲੋਕਾਂ ਦੀ ਮਦਦ ਨਾਲ ਅੰਤਿਮ ਸੰਸਕਾਰ ਕੀਤਾ ਗਿਆ।
'ਐਨਡੀ' ਅਨੁਸਾਰ ਸੋਤੀ ਪਿੰਡ 'ਚ ਸ਼ੁੱਕਰਵਾਰ ਨੂੰ ਅਫਰਾ ਤਫਰੀ ਮਚ ਗਈ, ਜਦੋਂ ਪਿੰਡ ਦੇ ਹੀ ਕੁਝ ਉਚੀ ਜਾਤੀ ਦੇ ਲੋਕਾਂ ਨੇ ਲਗਭਗ 75 ਸਾਲਾ ਇਕ ਦਲਿਤ ਮਹਿਲਾ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ। ਇਸ ਗੱਲ ਦੀ ਜਾਣਕਾਰੀ ਮਿਲਣ 'ਤੇ ਹੋਰ ਪਿੰਡਾਂ ਦੇ ਲੋਕ ਮੌਕੇ 'ਤੇ ਪਹੁੰਚ ਗਏ। ਉਨ•ਾਂ ਨੇ ਹਿੰਮਤ ਦਿਖਾਉਂਦੇ ਹੋਏ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ। ਅੰਤਿਮ ਸੰਸਕਾਰ ਦੇ ਬਾਅਦ ਲੋਕਾਂ ਨੇ ਡੀਸੀ ਦਫਤਰ 'ਤੇ ਆ ਕੇ ਪ੍ਰਦਰਸ਼ਨ ਕੀਤਾ ਤੇ ਪ੍ਰਸ਼ਾਸਨ ਨੂੰ ਨਾਮਜ਼ਦ ਰਿਪੋਰਟ ਦਿੰਦੇ ਹੋਏ ਕਾਰਵਾਈ ਦੀ ਮੰਗ ਕੀਤੀ।
ਮੇਘਵਾਲ ਸਮਾਜ ਦੇ ਲੋਕਾਂ ਨੇ ਇਕ ਵਰਗ ਵਿਸ਼ੇਸ਼ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਝੁੰਝਨੂੰ ਬੀੜ 'ਚ ਅੰਤਿਮ ਸੰਸਕਾਰ ਕਰਦੇ ਆਏ ਹਨ, ਪਰ ਸਰਕਾਰ ਵਲੋਂ ਹੁਣ ਉਥੇ ਅੰਤਿਮ ਸੰਸਕਾਰ 'ਤੇ ਰੋਕ ਲਗਾ ਦੇਣ 'ਤੇ ਅਸੀਂ ਪਿੰਡ ਦੀ ਜੋਹੜ (ਗੋਚਰ ਭੂਮੀ) 'ਤੇ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ।
ਸ਼ੁੱਕਰਵਾਰ ਨੂੰ ਜਦੋਂ ਮਹਿਲਾ ਦਾ ਅੰਤਿਮ ਸੰਸਕਾਰ ਕਰਨ ਗਏ ਤਾਂ ਉਚ ਜਾਤੀ ਦੇ ਲੋਕਾਂ ਨੇ ਅਚਾਨਕ ਲਾਠੀਆਂ ਨਾਲ ਹਮਲਾ ਕਰ ਦਿੱਤਾ ਤੇ ਲਾਸ਼ ਨਾਲ ਛੇੜਛਾੜ ਕਰਦਿਆਂ ਉਸ 'ਤੇ ਪਾਏ ਕੱਪੜਿਆਂ ਨੂੰ ਲਾਹ ਕੇ ਸੁੱਟ ਦਿੱਤਾ। ਹਮਲਾਵਰਾਂ 'ਚ ਮਹਿਲਾਵਾਂ ਵੀ ਸ਼ਾਮਲ ਸਨ। ਦੋਸ਼ੀਆਂ ਨੇ ਗਾਲਾਂ ਕੱਢਦੇ ਹੋਏ ਕਿਹਾ ਅੰਤਿਮ ਸੰਸਕਾਰ ਨਹੀਂ ਹੋਣ ਦੇਣਗੇ।