Wed,Sep 20,2017 | 04:34:27pm
HEADLINES:

India

ਦੇਸ਼ ਦੇ ਇਕ ਲੱਖ ਤੋਂ ਜ਼ਿਆਦਾ ਸਕੂਲਾਂ 'ਚ ਸਿਰਫ ਇਕ ਟੀਚਰ : ਰਿਪੋਰਟ

ਦੇਸ਼ ਦੇ ਇਕ ਲੱਖ ਤੋਂ ਜ਼ਿਆਦਾ ਸਕੂਲਾਂ 'ਚ ਸਿਰਫ ਇਕ ਟੀਚਰ : ਰਿਪੋਰਟ

ਨਵੀਂ ਦਿੱਲੀ। ਸੋਮਵਾਰ ਨੂੰ ਸੰਸਦ 'ਚ ਅਜਿਹੇ ਸਕੂਲਾਂ ਦੀ ਇਕ ਰਿਪੋਰਟ ਰੱਖੀ ਗਈ, ਜਿਥੇ ਸਕੂਲ ਸਿਰਫ ਇਕ ਟੀਚਰ ਨਾਲ ਹੀ ਚੱਲਦਾ ਹੈ। 

ਇਸ ਰਿਪੋਰਟ 'ਚ ਹੋਰ ਵੀ ਕਈ ਅੰਕੜੇ ਹਨ ਜੋ ਦੇਸ਼ ਦੀ ਸਿੱਖਿਆ ਵਿਵਸਥਾ ਦੀ ਪੋਲ ਖੋਲਦੇ ਹਨ। ਦੇਸ਼ 'ਚ ਲਗਭਗ 1,05,630 ਪ੍ਰਾਇਮਰੀ ਤੇ ਮੁੱਢਲੇ ਸਰਕਾਰੀ ਸਕੂਲ ਅਜਿਹੇ ਹਨ ਜਿਥੇ ਸਿਰਫ ਇਕ ਟੀਚਰ ਹੀ ਸਕੂਲ ਚਲਾ ਰਿਹਾ ਹੈ।

ਇਸ ਮਾਮਲੇ 'ਚ ਸਭ ਤੋਂ ਜ਼ਿਆਦਾ ਖਰਾਬ ਸਥਿਤੀ ਮੱਧ ਪ੍ਰਦੇਸ਼ ਦੀ ਹੈ। ਇਥੇ ਅਜਿਹੇ ਸਕੂਲਾਂ ਦੀ ਗਿਣਤੀ 17,874 ਹੈ। ਇਹ ਸਰਕਾਰੀ ਅੰਕੜੇ ਹਨ, ਅਸਲ ਸਥਿਤੀ  ਇਸ ਤੋਂ ਵੀ ਮਾੜੀ ਹੋ ਸਕਦੀ ਹੈ।

ਇਕ ਟੀਚਰ ਦੇ ਸਹਾਰੇ ਚੱਲ ਰਹੇ ਸਕੂਲਾਂ 'ਚ ਦੂਜੇ ਨੰਬਰ 'ਤੇ ਹੈ ਉਤਰ ਪ੍ਰਦੇਸ਼, ਜਿਥੇ 17, 602 ਸਕੂਲ ਅਜਿਹੇ ਹਨ। ਉਸਦੇ ਬਾਅਦ ਰਾਜਸਥਾਨ ਹੈ, ਜਿਥੇ 13,575 ਸਕੂਲ ਇਕ ਟੀਚਰ ਨਾਲ ਚੱਲ ਰਹੇ ਹਨ।

ਸੰਸਦ 'ਚ ਇਹ ਰਿਪੋਰਟ ਕੇਂਦਰੀ ਮਨੁਖੀ ਸੰਸਾਧਨ ਵਿਕਾਸ ਰਾਜ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਰੱਖੀ ਹੈ। ਪੂਰੇ ਦੇਸ਼ 'ਚ ਅਜਿਹਾ ਕੋਈ ਵੀ ਸੂਬਾ ਨਹੀਂ ਹੈ, ਜਿਥੇ ਅਜਿਹੀ ਹਾਲਤ ਨਾ ਹੋਵੇ।

ਹਾਲਾਂਕਿ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ, ਦਮਨ ਤੇ ਦੀਵ, ਲਕਸ਼ਦੀਪ ਤੇ ਪੁਡੂਚੇਰੀ 'ਚ ਅਜਿਹਾ ਕੋਈ ਵੀ ਸਕੂਲ ਨਹੀਂ ਹੈ, ਜੋ ਸਿਰਫ ਇਕ ਟੀਚਰ ਨਾਲ ਚੱਲ ਰਿਹਾ ਹੈ। ਉਥੇ ਹੀ ਦਿੱਲੀ 'ਚ ਵੀ ਅਜਿਹੇ ਸਕੂਲਾਂ ਦੀ ਗਿਣਤੀ 13 ਹੈ।

ਟਾਪਰ ਘਪਲੇ 'ਚ ਬਦਨਾਮ ਹੋਏ ਬਿਹਾਰ 'ਚ 3708 ਅਜਿਹੇ ਸਕੂਲ ਹਨ, ਜਿਥੇ ਸਿਰਫ ਇਕ ਟੀਚਰ ਹੈ। ਕੇਂਦਰ 'ਚ ਕਾਬਜ਼ ਰਹੀਆਂ ਸਾਰੀਆਂ ਸਰਕਾਰਾਂ ਨੇ ਸਿੱਖਿਆ ਦੇ ਅਧਿਕਾਰ 'ਤੇ ਜ਼ੋਰ ਦਿੱਤਾ ਹੈ, ਪਰ ਜ਼ਮੀਨੀ ਹਕੀਕਤ ਹੈਰਾਨ ਕਰਨ ਵਾਲੀ ਹੈ। ਸਿੱਖਿਆ ਦੇ ਅਧਿਕਾਰ ਆਰਟੀਈ ਦੀਆਂ ਗਾਈਡਲਾਈਨਜ਼ ਅਨੁਸਾਰ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ 'ਚ 30 ਤੋਂ ਜ਼ਿਆਦਾ ਬੱਚਿਆਂ ਲਈ ਇਕ ਅਧਿਆਪਕ ਜ਼ਰੂਰੀ ਹੈ।

Comments

Leave a Reply