Fri,Sep 17,2021 | 12:55:46pm
HEADLINES:

India

ਭਾਰਤ 'ਚ ਵਧ ਰਿਹਾ ਹੈ ਕਿਰਾਏ ਦੀ ਕੁੱਖ ਦਾ ਕਾਰੋਬਾਰ : ਰਿਪੋਰਟ

ਭਾਰਤ 'ਚ ਵਧ ਰਿਹਾ ਹੈ ਕਿਰਾਏ ਦੀ ਕੁੱਖ ਦਾ ਕਾਰੋਬਾਰ : ਰਿਪੋਰਟ

ਨਵੀਂ ਦਿੱਲੀ। ਵਪਾਰਕ ਤੌਰ 'ਤੇ ਕਿਰਾਏ ਦੀ ਕੁੱਖ (ਸਰੋਗੇਸੀ) ਲਈ ਭਾਰਤ ਨੂੰ ਤਰਜੀਹ ਦਿੱਤੀ ਜਾਂਦੀ ਹੈ। ਇਸਦੇ ਬਾਅਦ ਥਾਈਲੈਂਡ ਤੇ ਅਮਰੀਕਾ ਦਾ ਨੰਬਰ ਆਉਂਦਾ ਹੈ। ਰੂਸ 'ਚ ਕਿਰਾਏ ਦੀ ਕੁੱਖ ਲਈ ਸਰੋਗੇਟ ਮਦਰ ਚਾਹੁਣ ਵਾਲਿਆਂ ਨੂੰ 10 ਤੋਂ 20 ਲੱਖ ਰੁਪਏ ਖਰਚਣੇ ਪੈਂਦੇ ਹਨ, ਜਦੋਂ ਕਿ ਭਾਰਤ 'ਚ ਦੋ ਲੱਖ ਤੱਕ ਹੀ ਸਰੋਗੇਟ ਮਦਰ ਮਿਲ ਜਾਂਦੀ ਹੈ।

ਇੰਝ ਬਣਦੀ ਹੈ ਸਰੋਗੇਟ ਮਦਰ
ਸਰੋਗੇਟ ਮਾਹਿਰਾਂ ਮੁਤਾਬਿਕ ਕਿਸੇ ਮਹਿਲਾ 'ਚ ਗਰਭਧਾਰਨ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੋਣ 'ਤੇ ਸਰੋਗੇਸੀ ਤਕਨੀਕ ਅਪਣਾਈ ਜਾਂਦੀ ਹੈ। ਇਸ 'ਚ ਪੁਰਸ਼ ਦੇ ਸ਼ੁਕਰਾਣੂ ਤੇ ਮਹਿਲਾ ਦੇ ਅੰਡਾਣੂ ਨੂੰ ਲੈ ਕੇ ਇਨਕਿਊਬੇਟਰ 'ਚ ਗਰਭ ਵਰਗਾ ਮਾਹੌਲ ਦਿੱਤਾ ਜਾਂਦਾ ਹੈ। ਭਰੂਣ ਤਿਆਰ ਹੋਣ 'ਤੇ ਉਸਨੂੰ ਕਿਸੇ ਤੀਸਰੀ ਮਹਿਲਾ 'ਚ ਇੰਜੈਕਟ ਕਰ ਦਿੱਤਾ ਜਾਂਦਾ ਹੈ। ਗਰਭਧਾਰਨ ਕਰਨ ਵਾਲੀ ਇਹ ਮਹਿਲਾ ਸਰੋਗੇਟ ਮਦਰ ਹੁੰਦੀ ਹੈ।

ਗੁਜਰਾਤ ਦੇ ਆਨੰਦ 'ਚ 'ਬੇਬੀ ਫੈਕਟਰੀ'
ਗੁਜਰਾਤ ਦੇ ਆਨੰਦ 'ਚ ਡਾਕਟਰ ਨਯਨ ਪਟੇਲ ਇਕ ਹਸਪਤਾਲ ਚਲਾਉਂਦੀ ਹੈ। ਇਸਨੂੰ ਬੇਬੀ ਫੈਕਟਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਥੇ ਸਰੋਗੇਟ ਮਦਰ 9 ਮਹੀਨਿਆਂ ਤੱਕ ਰਹਿੰਦੀ ਹੈ ਤੇ ਇਸੇ ਹਸਪਤਾਲ 'ਚ ਬੱਚੇ ਨੂੰ ਜਨਮ ਦਿੰਦੀ ਹੈ। ਬੱਚਾ ਹੋ ਜਾਣ ਦੇ ਬਾਅਦ ਮਹਿਲਾ ਨੂੰ ਘਰ ਜਾਣ ਦੀ ਇਜਾਜ਼ਤ ਹੁੰਦੀ ਹੈ।

ਜੇਕਰ ਕੋਈ ਮਹਿਲਾ ਇਥੇ ਜੁੜਵਾ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਉਸਨੂੰ ਲਗਭਗ ਸਵਾ 6 ਲੱਖ ਰੁਪਏ ਤੱਕ ਮਿਲ ਜਾਂਦੇ ਹਨ, ਪਰ ਕਿਸੇ ਕਾਰਨ ਗਰਭ ਡਿਗ ਜਾਣ 'ਤੇ ਮਹਿਜ਼ 38 ਹਜ਼ਾਰ ਰੁਪਏ ਦੇ ਕੇ ਹੀ ਮਹਿਲਾ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ। ਸਫਲ ਗਰਭ ਅਵਸਥਾ ਲਈ ਹਸਪਤਾਲ ਬੱਚਾ ਚਾਹੁਣ ਵਾਲੇ ਜੋੜੇ ਤੋਂ 18 ਲੱਖ ਰੁਪਏ ਤੱਕ ਲੈਂਦਾ ਹੈ।

ਮਹਾਰਾਸ਼ਟਰ ਪਹਿਲੇ ਨੰਬਰ 'ਤੇ
ਭਾਰਤ 'ਚ ਸਰੋਗੇਸੀ 'ਚ ਮਹਾਰਾਸ਼ਟਰ ਪਹਿਲੇ ਨੰਬਰ 'ਤੇ ਹੈ। ਇਸਦੇ ਬਾਅਦ ਗੁਜਰਾਤ, ਆਂਧਰਾ ਪ੍ਰਦੇਸ਼ ਤੇ ਦਿੱਲੀ ਦਾ ਨੰਬਰ ਆਉਂਦਾ ਹੈ। ਭਾਰਤ 'ਚ ਸਰੋਗੇਸੀ ਦੇ ਕੁਝ ਇੱਛੁਕ ਲੋਕਾਂ 'ਚੋਂ ਵੱਡੀ ਗਿਣਤੀ ਵਿਦੇਸ਼ੀਆਂ ਦੀ ਹੁੰਦੀ ਹੈ।

Comments

Leave a Reply