Mon,Aug 20,2018 | 04:34:41am
HEADLINES:

India

ਪੱਤਰਕਾਰ ਦਾ ਚਾਕੂ ਮਾਰ ਮਾਰ ਕੇ ਕਤਲ, ਸ਼ੱਕ ਭਾਜਪਾ ਨੇਤਾ ਦੇ ਪੁੱਤਰ 'ਤੇ

ਪੱਤਰਕਾਰ ਦਾ ਚਾਕੂ ਮਾਰ ਮਾਰ ਕੇ ਕਤਲ, ਸ਼ੱਕ ਭਾਜਪਾ ਨੇਤਾ ਦੇ ਪੁੱਤਰ 'ਤੇ

ਜੂਨਾਗੜ। ਗੁਜਰਾਤ ਦੇ ਜੂਨਾਗੜ 'ਚ ਸੋਮਵਾਰ ਦੇਰ ਰਾਤ ਇਕ ਪੱਤਰਕਾਰ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪੱਤਰਕਾਰ ਦਾ ਨਾਂ ਕਿਸ਼ੋਰ ਦਵੇ ਹੈ।

ਕਿਸ਼ੋਰ ਦਵੇ ਜੈ ਹਿੰਦ ਨਾਂ ਦੇ ਇਕ ਸਥਾਨਕ ਅਖਬਾਰ 'ਚ ਬਿਊਰੋ ਚੀਫ ਵਜੋਂ ਕੰਮਕਾਰ ਦੇਖਦਾ ਸੀ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਕਿਸ਼ੋਰ ਵਣਜਾਰੀ ਚੌਕ ਸਥਿਤ ਇਕ ਕੰਪਲੈਕਸ 'ਚ ਆਪਣੇ ਆਫਿਸ 'ਚ ਕੰਮ ਕਰ ਰਹੇ ਸਨ ਕਿ ਕੁਝ ਹਮਲਾਵਰ ਆਏ ਤੇ ਉਨਾਂ ਨੇ ਚਾਕੂਆਂ ਨਾਲ ਵਿੰਨ• ਕੇ ਦਵੇ ਦਾ ਕਤਲ ਕਰ ਦਿੱਤਾ।

ਪੱਤਰਕਾਰ ਦੇ ਕਤਲ ਦਾ ਦੋਸ਼ ਭਾਜਪਾ ਦੇ ਸੀਨੀਅਰ ਨੇਤਾ ਰਤੀਲਾਲ ਸੁਰੇਜਾ ਦੇ ਬੇਟੇ ਭਾਵੇਸ਼ ਸੁਰੇਜਾ 'ਤੇ ਲਗਾਇਆ ਜਾ ਰਿਹਾ ਹੈ।

ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੱਤਰਕਾਰ ਅਸ਼ੋਕ ਤੇ ਭਾਜਪਾ ਨੇਤਾ ਦੇ ਪੁੱਤਰ ਵਿਚਕਾਰ ਪਿਛਲੇ ਇਕ ਸਾਲ ਤੋਂ ਝਗੜਾ ਚੱਲ ਰਿਹਾ ਸੀ।

ਭਾਜਪਾ ਨੇਤਾ ਦੇ ਪੁੱਤਰ 'ਤੇ ਇਕ ਮਹਿਲਾ ਨੇ ਯੌਨ ਸ਼ੋਸ਼ਣ ਦਾ ਦੋਸ਼ ਲਗਾਇਆ ਸੀ, ਜਿਸਨੂੰ ਪੱਤਰਕਾਰ ਦਵੇ ਨੇ ਪ੍ਰ੍ਰਮੁੱਖਤਾ ਨਾਲ ਛਾਪਿਆ ਸੀ। ਇਸਦੇ ਬਾਅਦ ਤੋਂ ਹੀ ਅਸ਼ੋਕ ਦਵੇ ਤੇ ਭਾਜਪਾ ਨੇਤਾ ਦੇ ਪੁੱਤਰ ਵਿਚਕਾਰ ਝਗੜਾ ਚੱਲ ਰਿਹਾ ਸੀ।

ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਾਂਚ ਪੜਤਾਲ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਦੋਸ਼ੀ ਕੌਣ ਹੈ।

Comments

Leave a Reply