Fri,Sep 17,2021 | 11:57:10am
HEADLINES:

India

ਟਰੇਨ 'ਚ ਮਰ ਗਿਆ ਪਤੀ, ਪੈਸੇ ਨਾ ਹੋਣ ਕਾਰਨ ਉਥੇ ਹੀ ਛੱਡ'ਤੀ ਲਾਸ਼

ਟਰੇਨ 'ਚ ਮਰ ਗਿਆ ਪਤੀ, ਪੈਸੇ ਨਾ ਹੋਣ ਕਾਰਨ ਉਥੇ ਹੀ ਛੱਡ'ਤੀ ਲਾਸ਼

ਉੜੀਸਾ। ਸ਼ਾਇਦ ਤੁਸੀਂ ਅੱਜ ਵੀ ਉਸ ਖਬਰ ਨੂੰ ਭੁੱਲੇ ਨਹੀਂ ਹੋਵੋਗੇ, ਜਦੋਂ ਉੜੀਸਾ ਦੇ ਕਾਲਾਹਾਂਡੀ ਦੇ ਇਕ ਆਦਿਵਾਸੀ ਦਾਨਾ ਮਾਂਝੀ, ਐਂਬੂਲੈਂਸ ਨਾ ਮਿਲਣ ਕਾਰਨ ਆਪਣੀ ਪਤਨੀ ਦੀ ਲਾਸ਼ ਨੂੰ 12 ਕਿਲੋਮੀਟਰ ਤੱਕ ਆਪਣੇ ਮੋਢਿਆਂ 'ਤੇ ਲੈ ਕੇ ਗਿਆ ਸੀ। ਇਸ ਘਟਨਾ ਨੇ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜੇ ਕੀਤੇ ਸਨ।

ਇਸਦੇ ਬਾਅਦ ਇਕ ਵਾਰ ਫਿਰ  ਉੁੜੀਸਾ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਉੜੀਸਾ ਦੀ ਇਕ ਮਹਿਲਾ ਕੋਲ ਪੈਸੇ ਨਾ ਹੋਣ ਕਾਰਨ ਪਤੀ ਦੀ ਲਾਸ਼ ਨੂੰ ਟਰੇਨ 'ਚ ਹੀ ਛੱਡਣਾ ਪਿਆ।

'ਐਨਡੀ' ਦੀ ਖਬਰ ਮੁਤਾਬਿਕ, ਸਰੋਜਨੀ ਆਪਣੇ ਬਿਮਾਰ ਪਤੀ ਨਾਲ ਆਂਧਰਾ ਪ੍ਰਦੇਸ਼ ਤੋਂ ਉੜੀਸਾ ਦੇ ਰਾਏਪੁਰ ਆ ਰਹੀ ਸੀ। ਰਸਤੇ 'ਚ ਪਤੀ ਦੀ ਤਬੀਅਤ ਵਿਗੜ ਗਈ ਤੇ ਟਰੇਨ 'ਚ ਹੀ ਉਸਦੀ ਮੌਤ ਹੋ ਗਈ। ਇਸਦੇ ਬਾਅਦ ਪੈਸੇ ਨਾ ਹੋਣ ਕਾਰਨ ਉਸਨੂੰ ਆਪਣੇ ਪਤੀ ਦੀ ਲਾਸ਼ ਨੂੰ ਟਰੇਨ 'ਚ ਹੀ ਛੱਡ ਕੇ ਜਾਣਾ ਪਿਆ।

ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਸਰੋਜਨੀ ਨੇ ਦੱਸਿਆ ਕਿ ਬਿਲਕੁਲ ਅਣਜਾਣ ਥਾਂ ਤੇ ਮੈਂ ਇਕੱਲੀ ਔਰਤ, ਉਤੋਂ ਤਿੰਨ ਛੋਟੇ ਬੱਚੇ। ਖਾਣ ਤੱਕ ਦੇ ਪੈਸੇ ਨਹੀਂ ਸਨ, ਕਿੱਥੇ ਜਾਂਦੀ, ਕੀ ਕਰਦੀ? ਕਿਸਤੋਂ ਮਦਦ ਮੰਗਦੀ? ਛਾਤੀ 'ਤੇ ਪੱਥਰ ਰੱਖ ਕੇ ਮੈਨੂੰ ਆਪਣੇ ਪਤੀ ਦੀ ਲਾਸ਼ ਨੂੰ ਟਰੇਨ 'ਚ ਹੀ ਛੱਡ ਕੇ ਬੱਚਿਆਂ ਨਾਲ ਰਾਏਪੁਰ ਜਾਣ ਵਾਲੀ ਗੱਡੀ 'ਚ ਹੀ ਬੈਠਣਾ ਪਿਆ।

ਫੋਨ 'ਤੇ ਕਿਸੇ ਤਰਾਂ ਸਰੋਜਨੀ ਨੇ ਘਰ ਵਾਲਿਆਂ ਨੂੰ ਸੂਚਨਾ ਦਿੱਤੀ ਤਾਂ ਜੁਗਲ ਦੇ ਵੱਡੇ ਭਰਾ ਨੀਲ ਤੇ ਇਕ ਰਿਸ਼ਤੇਦਾਰ ਰਾਏਪੁਰ ਜਾ ਕੇ ਉਸਨੂੰ ਤੇ ਉਸਦੇ ਬੱਚਿਆਂ  ਨੂੰ ਪਿੰਡ ਲੈ ਗਏ। ਨੀਲ ਨੇ ਦੱਸਿਆ ਕਿ ਇਕ ਰਿਸ਼ਤੇਦਾਰ ਨੂੰ ਜੁਗਲ ਦੀ ਲਾਸ਼ ਲਿਆਉਣ ਲਈ ਭੇਜਿਆ ਗਿਆ, ਪਰ ਉਸਨੂੰ ਧੱਕੇ ਖਾਣ ਦੇ ਬਾਅਦ ਕੋਈ ਸੂਚਨਾ ਨਹੀਂ ਮਿਲੀ ਤੇ ਖਾਲੀ ਹੱਥ ਵਾਪਸ ਆਉਣਾ ਪਿਆ।

ਉੜੀਸਾ ਦੇ ਹਜ਼ਾਰਾਂ ਲੋਕਾਂ ਵਾਂਗ ਨੁਆਪਾੜਾ ਜ਼ਿਲੇ ਦੇ ਗੰਡਾਮੇਰ ਪਿੰਡ 'ਚ ਰਹਿਣ ਵਾਲੇ 29 ਸਾਲਾ ਜੁਗਲ ਨਾਗ ਆਪਣੀ ਪਤਨੀ ਤੇ ਤਿੰਨ ਬੱਚਿਆਂ ਨਾਲ ਆਂਧਰਾ ਪ੍ਰਦੇਸ਼ ਦੇ ਪੇਡਾਪੱਲੀ ਦੇ ਇੱਟ ਭੱਠੇ 'ਤੇ ਕੰਮ ਕਰਦੇ ਸਨ। ਪਰ ਉਹ ਕੁਝ ਦਿਨਾਂ ਬਾਅਦ ਬਿਮਾਰ ਪੈ ਗਏ ਤਾਂ ਭੱਠੇ ਵਾਲਿਆਂ ਨੇ ਉਨਾਂ ਨੂੰ ਟਿਕਟ ਕੱਟਵਾ ਕੇ ਟਰੇਨ 'ਚ ਬਿਠਾ ਦਿੱਤਾ। ਉਨਾਂ ਕੋਲ ਜੋ ਥੋੜੇ ਬਹੁਤੇ ਪੈਸੇ ਸਨ, ਉਹ ਰਸਤੇ 'ਚ ਹੀ ਖਤਮ ਹੋ ਗਏ।

Comments

Leave a Reply