Thu,Sep 20,2018 | 01:00:46am
HEADLINES:

India

ਉਤਰ-ਪੂਰਬੀ ਸੂਬਿਆਂ 'ਚ ਢਾਈ ਸੌ ਫੀਸਦੀ ਵਧੇ ਮਨੁੱਖੀ ਸਮੱਗਲਿੰਗ ਦੇ ਮਾਮਲੇ

ਉਤਰ-ਪੂਰਬੀ ਸੂਬਿਆਂ 'ਚ ਢਾਈ ਸੌ ਫੀਸਦੀ ਵਧੇ ਮਨੁੱਖੀ ਸਮੱਗਲਿੰਗ ਦੇ ਮਾਮਲੇ

ਨਵੀਂ ਦਿੱਲੀ। 2014 ਦੀ ਤੁਲਨਾ 'ਚ ਉਤਰ ਪੂਰਬੀ ਸੂਬਿਆਂ 'ਚ ਮਨੁੱਖੀ ਸਮੱਗਲਿੰਗ ਦੇ ਮਾਮਲਿਆਂ 'ਚ 250 ਫੀਸਦੀ ਦਾ ਵਾਧਾ ਹੋਇਆ ਹੈ। ਇਨਾਂ 'ਚੋਂ ਸਭ ਤੋਂ ਜ਼ਿਆਦਾ ਮਾਮਲੇ ਅਸਾਮ ਦੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ 2015 'ਚ ਦਰਜ ਮਨੁੱਖੀ ਸਮੱਗਲਿੰਗ ਦੇ 1539 ਮਾਮਲਿਆਂ 'ਚੋਂ ਇਕੱਲੇ 1594 ਅਸਾਮ, 20 ਮੇਘਾਲਿਆ, 80 ਤ੍ਰਿਪੁਰਾ, 6 ਨਾਗਾਲੈਂਡ ਤੇ ਤਿੰਨ ਅਰੁਣਾਚਲ ਪ੍ਰਦੇਸ਼ 'ਚ ਦਰਜ ਹੋਏ।

ਉਤਰ ਪੂਰਬ ਦੇ 8 ਸੂਬਿਆਂ'ਚ 2014 'ਚ ਮਨੁੱਖੀ ਸਮੱਗਲਿੰਗ ਦੇ 435 ਮਾਮਲੇ ਤੇ 2013 'ਚ 186 ਮਾਮਲੇ ਦਰਜ ਹੋਏ ਸਨ। 2014 'ਚ ਅਸਾਮ 'ਚ 93.5 ਫੀਸਦੀ ਯਾਨੀ 407 ਮਾਮਲੇ ਦਰਜ ਹੋਏ ਸਨ। ਮਨੁੱਖੀ ਸਮੱਗਲਿੰਗ ਦੇ ਕੁਲ 435 ਮਾਮਲਿਆਂ 'ਚ 17 ਮੇਘਾਲਿਆ, 4 ਨਾਗਾਲੈਂਡ, ਦੋ ਅਰੁਣਾਚਲ ਪ੍ਰਦੇਸ਼ ਤੇ 3 ਮਾਮਲੇ ਮਣੀਪੁਰ 'ਚ ਦਰਜ ਹੋਏ ਸਨ।

ਇਸ ਤਰਾਂ 2013 'ਚ ਵੀ ਮਨੁੱਖੀ ਸਮੱਗਲਿੰਗ ਦੇ ਮਾਮਲਿਆਂ 'ਚ ਉਤਰ ਪੂਰਬ ਅਸਾਮ ਟਾਪ 'ਤੇ ਸੀ। ਇਥੇ ਕੁਲ 186 ਮਾਮਲਿਆਂ 'ਚੋਂ 149 ਮਾਮਲੇ ਅਸਾਮ 'ਚ ਹੀ ਦਰਜ ਹੋਏ ਸਨ। ਹਾਲਾਂਕਿ ਪੁਲਸ ਵੀ ਇਸਦੇ ਲਈ ਜਵਾਬਦੇਹ ਹੈ, ਪਰ ਮਨੁੱਖੀ ਸਮੱਗਲਿੰਗ ਨੂੰ ਰੋਕਣਾ ਸੂਬਾ ਸਰਕਾਰ ਦਾ ਜ਼ਿੰਮਾ ਹੈ।

Comments

Leave a Reply