Wed,Sep 20,2017 | 04:29:16pm
HEADLINES:

India

ਅੱਧਾ ਭਾਰਤ ਹੜਾਂ ਦੀ ਲਪੇਟ 'ਚ, ਲੱਖਾਂ ਲੋਕ ਬੇਘਰ, ਹਜ਼ਾਰਾਂ ਲਾਪਤਾ

ਅੱਧਾ ਭਾਰਤ ਹੜਾਂ ਦੀ ਲਪੇਟ 'ਚ, ਲੱਖਾਂ ਲੋਕ ਬੇਘਰ, ਹਜ਼ਾਰਾਂ ਲਾਪਤਾ

ਨਵੀਂ ਦਿੱਲੀ। ਦੇਸ਼ ਦੇ ਲਗਭਗ ਅੱਧੇ ਹਿੱਸੇ 'ਚ ਹੜਾਂ ਨੇ ਆਪਣਾ  ਕਹਿਰ ਮਚਾਇਆ ਹੋਇਆ ਹੈ। ਭਾਰੀ ਬਾਰਿਸ਼ ਨੇ ਬਿਹਾਰ, ਮੱਧ ਪ੍ਰਦੇਸ਼, ਉਤਰਾਖੰਡ, ਰਾਜਸਥਾਨ ਤੇ ਉਤਰ ਪ੍ਰਦੇਸ਼ 'ਚ ਤਬਾਹੀ ਮਚਾਈ ਹੋਈ ਹੈ। 

ਬਿਹਾਰ 'ਚ ਗੰਗਾ  ਨਦੀ ਪੂਰੇ ਜਲੌਅ 'ਚ ਹੈ। ਆਲਮ ਇਹ ਹੈ ਕਿ ਗੰਗਾ ਨਦੀ ਦੇ ਪੱਧਰ 'ਚ ਇਕ ਮੀਟਰ ਦਾ ਵੀ ਵਾਧਾ ਹੋ ਗਿਆ ਤਾਂ ਪੂਰਾ ਪਟਨਾ ਸ਼ਹਿਰ ਡੁੱਬ ਜਾਏਗਾ। ਮੱਧ ਪ੍ਰਦੇਸ਼ 'ਚ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇੰਨਾ ਹੀ ਨਹੀਂ ਹੜਾਂ ਕਾਰਨ ਪੱਛਮੀ ਬੰਗਾਲ ਵੀ ਗ੍ਰਸਤ ਹੈ। ਮਹਾਨਗਰ ਕੋਲਕਾਤਾ ਸਣੇ ਪੂਰੇ ਦੱਖਣੀ ਬੰਗਾਲ 'ਚ ਭਾਰੀ ਬਾਰਿਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਇਕ ਵਾਰ ਫਿਰ ਅਗਲੇ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ।

ਬਿਹਾਰ 'ਚ ਆਲਮ ਇਹ ਹੈ ਕਿ ਗੰਗਾ ਦੇ ਪਾਣੀ ਦੇ ਪੱਧਰ 'ਚ ਇਕ ਮੀਟਰ ਵੀ ਵਾਧਾ ਹੋ ਗਿਆ ਤਾਂ ਸਾਰਾ ਪਟਨਾ ਸ਼ਹਿਰ ਜਲਮਗਨ ਹੋ ਜਾਵੇਗਾ। ਨਦੀਆਂ ਇਥੇ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਬਿਹਾਰ 'ਚ ਗੰਗਾ ਸਣੇ 5 ਨਦੀਆਂ ਪਟਨਾ, ਭਾਗਲਪੁਰ, ਖਗੜੀਆ, ਕਟਿਹਾਰ, ਸਿਵਾਨ, ਭੋਜਪੁਰ ਤੇ ਬਕਸਰ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ। ਗੰਗਾ ਪਟਨਾ ਜ਼ਿਲੇ ਦੇ ਦੀਘਾਹਾਟ, ਗਾਂਧੀ ਘਾਟ, ਹਾਥੀਦਹਿ ਭਾਗਲਪੁਰ 'ਚ ਕਹਿਗਾਂਵ, ਬਕਸਰ 'ਚ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਹੀਆਂ ਹਨ।

ਮੱਧ ਪ੍ਰਦੇਸ਼ 'ਚ ਲੰਘੇ 24 ਘੰਟਿਆਂ ਤੋਂ ਰਹੀ ਬਾਰਿਸ਼ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤਗੜ ਤੇ ਕਟਨੀ 'ਚ ਮਕਾਨ ਡਿਗਣ ਨਾਲ 9 ਜਾਨਾਂ ਜਾ ਚੁੱਕੀਆਂ ਹਨ। ਮੈਹਰ 'ਚ ਹਾਊਸਿੰਗ ਬੋਰਡ ਦੀ ਬਿਲਡਿੰਗ ਡਿਗÎਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ। 

ਰਾਜਸਥਾਨ 'ਚ ਭਾਰੀ ਬਾਰਿਸ਼ ਨਾਲ ਹੁਣ ਤੱਕ ਕਈ ਪਿੰਡ ਟਾਪੂ ਬਣ ਗਏ ਹਨ। ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨਾਲ ਪ੍ਰਤਾਪਗੜ, ਚਿਤੌੜਗੜ, ਬਾਂਸਵਾੜਾ, ਤੇ ਹਾੜੌਤੀ 'ਚ ਪਾਣੀ 'ਚ ਫਸੇ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ। ਮੌਸਮ ਵਿਭਾਗ ਨੇ ਰਾਜਸਥਾਨ ਦੇ ਪੂਰਬੀ ਭਾਗ 'ਚ 24 ਘੰਟਿਆਂ ਦੌਰਾਨ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਭੀਲਵਾੜਾ, ਬਾਂਸਵਾੜਾ, ਪ੍ਰਤਾਪਗੜ, ਕੋਟਾ, ਤੇ ਬਾਰ ਜ਼ਿਲੇ 'ਚ ਭਾਰੀ ਹੜਾਂ ਦੀ ਸੰਭਾਵਨਾ ਹੈ।

Comments

Leave a Reply