Wed,Sep 20,2017 | 04:33:56pm
HEADLINES:

India

ਭਾਜਪਾ ਐਮਐਲਏ ਦੇ ਬਲੱਡ ਬੈਂਕ ਤੋਂ ਐਚਆਈਵੀ ਦੇ ਸ਼ਿਕਾਰ ਹੋਏ ਸਨ 36 ਬੱਚੇ, 6 ਦੀ ਹੋ ਚੁੱਕੀ ਹੈ ਮੌਤ

ਭਾਜਪਾ ਐਮਐਲਏ ਦੇ ਬਲੱਡ ਬੈਂਕ ਤੋਂ ਐਚਆਈਵੀ ਦੇ ਸ਼ਿਕਾਰ ਹੋਏ ਸਨ 36 ਬੱਚੇ, 6 ਦੀ ਹੋ ਚੁੱਕੀ ਹੈ ਮੌਤ

ਜੂਨਾਗੜ। ਰਮੇਸ਼ 17 ਸਾਲਾਂ ਦਾ ਹੈ, ਪਰ ਟੀਨਏਜਰ ਨਜ਼ਰ ਆਉਂਦਾ ਹੈ। ਚਿਹਰਾ ਮੁਰਝਾਇਆ ਹੈ। ਕਰਨ ਲਈ ਕੋਈ ਕੰਮ ਨਹੀਂ ਹੈ, ਬਿਸਤਰ 'ਤੇ ਬੈਠੇ ਬੈਠੇ ਸਿਰਫ ਟੀਵੀ ਦੇਖਦਾ ਰਹਿੰਦਾ ਹੈ। ਕੋਈ ਖੁਸ਼ੀ ਨਹੀਂ, ਕੋਈ ਉਮੀਦ ਨਹੀਂ। ਕਹਿੰਦਾ ਹੈ, ਮੈਂ ਸਿਰਫ ਜੀਣਾ ਚਾਹੁੰਦਾ ਹਾਂ, ਪਰ ਜੀਅ ਸਕਾਂਗਾ, ਅਜਿਹੀ ਕੋਈ ਉਮੀਦ ਨਹੀਂ। ਖਾਣੇ ਤੋਂ ਜ਼ਿਆਦਾ ਦਵਾਈਆਂ ਲੈਣੀਆਂ ਪੈਂਦੀਆਂ ਹਨ।

ਜ਼ਿੰਦਗੀ ਮੌਤ ਤੋਂ ਵੀ ਬਦਤਰ ਹੋ ਗਈ ਹੈ। ਅਸਲ 'ਚ ਥੈਲੇਸੇਮੀਆ ਦੇ ਇਲਾਜ ਦੌਰਾਨ 36 ਬੱਚਿਆਂ ਨੂੰ ਐਚਆਈਵੀ ਗ੍ਰਸਿਤ ਖੂਨ ਚੜਾ ਦਿੱਤਾ ਗਿਆ ਸੀ। ਇਸ ਘਟਨਾ ਨੂੰ ਪੰਜ ਸਾਲ ਹੋ ਗਏ ਹਨ। ਪਿਛਲੇ 5 ਸਾਲ 'ਚ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ, ਬਾਕੀ ਜ਼ਿੰਦਾ ਮਰ ਰਹੇ ਹਨ।

ਇਸ ਪੀੜਾ ਤੋਂ ਗੁਜ਼ਰ ਰਿਹਾ ਰਮੇਸ਼ ਇਕੱਲਾ ਨਹੀਂ ਹੈ, ਇਕ ਲਾਪਰਵਾਹੀ ਨੇ ਸਤੰਬਰ 2011 'ਚ ਉਸਦੇ ਵਰਗੇ 36 ਬੱਚਿਆਂ ਦੀ ਜ਼ਿੰਦਗੀ ਨੂੰ ਇਸ ਹਾਲ 'ਚ ਪਹੁੰਚਾ ਦਿੱਤਾ ਹੈ। ਜੂਨਾਗੜ ਦੇ ਸਰਵੋਦਿਆ ਬਲੱਡ ਬੈਂਕ 'ਚ ਇਹ ਲਾਪਰਵਾਹੀ ਹੋਈ ਸੀ। ਇਸ ਬਲੱਡ ਬੈਂਕ ਨੂੰ ਭਾਜਪਾ ਦੇ ਐਮਐਲਏ ਮਹੇਂਦਰ ਮਸ਼ਰੂ ਚਲਾਉਂਦੇ ਹਨ। ਇਨ•ਾਂ 36 ਬੱਚਿਆਂ 'ਚ ਪਿਛਲੇ 5 ਸਾਲ 'ਚ 6 ਬੱਚਿਆਂ ਦੀ ਮੌਤ ਹੋ ਚੁੱਕੀ ਹੈ।

ਇਸ ਤੋਂ ਇਲਾਵਾ 30 ਬੱਚੇ ਜ਼ਿੰਦਾ ਹੋਏ ਵੀ ਰੋਜ਼ਾਨਾ ਮਰ ਰਹੇ ਹਨ। ਇਨ•ਾਂ 'ਚੋਂ 16 ਲੜਕੇ ਤੇ 14 ਲੜਕੀਆਂ ਹਨ। ਇਹ ਹਾਦਸਾ ਉਦੋਂ ਹੋਇਆ, ਜਦੋਂ ਇਨ•ਾਂ ਬੱਚਿਆਂ ਦੀ ਉਮਰ ਸਿਰਫ 2 ਤੋਂ 12 ਸਾਲ ਵਿਚਾਲੇ ਸੀ। ਇਹ ਪੀੜਤ ਬੱਚੇ ਹੁਣ 7 ਤੋਂ ਲੈ ਕੇ 17 ਸਾਲ ਦੇ ਹੋ ਗਏ ਹਨ।

ਇਸ ਤੋਂ ਚੰਗਾ ਹੈ ਭਗਵਾਨ ਚੁੱਕ ਲਵੇ
ਦਰਦ ਹੁਣ ਇਨਾਂ ਬੱਚਿਆਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਇਨਾਂ 'ਚ ਇਕ ਅਜੇ ਗਿਆਰਾਂ ਸਾਲਾਂ ਦਾ ਹੋ ਗਿਆ ਹੈ। ਜਦੋਂ ਕੈਂਪ 'ਚ ਉਸਨੂੰ ਖੂਨ ਚੜਵਾਉਣ ਲੈ ਕੇ ਗਏ ਸਨ ਤਾਂ ਉਹ ਸਿਰਫ 6 ਸਾਲ ਦਾ ਸੀ। ਉਸਦੇ ਪਿਤਾ ਕਹਿੰਦੇ ਹਨ ਕਿ ਹਰ ਰੋਜ਼ ਹਾਈਡੋਜ਼ ਦੀਆਂ 9 ਗੋਲੀਆਂ ਖਾਣ ਦੇ ਬਾਅਦ ਹਰ 15 ਦਿਨਾਂ ਬਾਅਦ ਖੂਨ ਚੜਾਉਣ ਲਈ ਸ਼ਹਿਰ ਜਾਣਾ ਪੈਂਦਾ ਹੈ। ਖੂਨ ਚੜਾਉਂਦੇ ਸਮੇਂ ਅਜੇ ਦੀਆਂ ਅੱਖਾਂ 'ਚ ਹੰਝੂ ਆ ਜਾਂਦੇ ਹਨ, ਉਸਦ ਦਰਦ ਦੇਖਿਆ ਨਹੀਂ ਜਾਂਦਾ।

13 ਸਾਲ ਦੇ ਰਵਿੰਦਰ ਦੇ ਪਿਤਾ ਕਹਿੰਦੇ ਹਨ, ਜਿਨਾਂ 6 ਬੱਚਿਆਂ ਦੀ ਮੌਤ ਹੋ ਗਈ, ਉਨਾਂ ਨੂੰ ਮੁਕਤੀ ਮਿਲ ਗਈ। ਉਨਾਂ ਦਾ ਪਰਿਵਾਰ ਵੀ ਇਸ ਦੁੱਖ ਤੋਂ ਛੁੱਟ ਗਿਆ। ਐਚਆਈਵੀ ਗ੍ਰਸਤ ਹੋਣ ਦੇ ਬਾਅਦ ਕਈ ਬੱਚਿਆਂ ਦੇ ਪੂਰੇ ਪਰਿਵਾਰ ਬਰਬਾਦ ਹੋ ਗਏ।

ਬਿਮਾਰੀ ਨਾਲ ਧੰਦਾ ਹੋ ਗਿਆ ਚੌਪਟ
ਹੋਟਲ ਚਲਾਉਣ ਵਾਲੇ ਭੀਖਾਭਾਈ ਕਹਿੰਦੇ ਹਨ, ਮੇਰੇ ਹੋਟਲ 'ਚ ਪਹਿਲਾਂ 6 ਲੋਕ ਕੰਮ ਕਰਦੇ ਸਨ, ਹੁਣ ਇਕੱੱਲਾ ਹਾਂ। ਬੱਚਿਆਂ ਦੀ ਬਿਮਾਰੀ ਦੇ ਚੱਕਰ 'ਚ ਪੂਰਾ ਧੰਦਾ ਠੱਪ ਹੋ ਗਿਆ ਹੈ। ਖੂਨ ਚੜਾਉਣ ਲਈ ਜਿਸ ਦਿਨ ਬੱਚੇ ਨੂੰ ਸ਼ਹਿਰ ਲੈ ਕੇ ਜਾਣਾ ਪੈਂਦਾ ਹੈ, ਹੋਟਲ ਬੰਦ ਰੱਖਣਾ ਪੈਂਦਾ ਹੈ। ਮੈਚ ਗਰੁੱਪ ਵਾਲਾ ਖੂਨ ਨਾ ਮਿਲਣ ਕਾਰਨ ਇੱਧਰ ਉਧਰ ਭਟਕਣਾ ਪੈਂਦਾ ਹੈ।

15 ਸਾਲ ਦੀ ਜਿਗਿਸ਼ਾ ਦੇ ਪਿਤਾ ਕਹਿੰਦੇ ਹਨ ਕੇ ਮੇਰੇ ਬੱਚੇ ਦੀ ਲੰਮੀ ਉਮਰ ਹੀ ਉਸਦੇ ਲਈ ਦੁਖਦਾਈ ਬਣ ਗਈ ਹੈ, ਜਿੰਨਾ ਜ਼ਿਆਦਾ ਜੀਏਗੀ, ਓਨੀ ਜ਼ਿਆਦਾ ਤਕਲੀਫ ਹੋਵੇਗੀ। ਫਿਰ ਵੀ ਕੋਈ ਪਿਤਾ ਕਿਉਂ ਚਾਹੇਗਾ ਕਿ ਉਸਦੀ ਬੇਟੀ ਦੀ ਮੌਤ ਹੋ ਜਾਵੇ।

ਕੁਦਰਤ ਤਾਂ ਠੀਕ, ਸਰਕਾਰ ਵੀ ਕਰ ਰਹੀ ਭੱਦਾ ਮਜ਼ਾਕ
ਹਿਤੇਸ਼ ਦੇ ਪਿਤਾ ਤਾਂ ਗੱਲ ਕਰਦੇ ਹੀ ਫੁੱਟ ਫੁੱਟ ਕੇ ਰੋਣ ਲੱਗਦੇ ਹਨ। ਕਹਿੰਦੇ ਹਨ ਕਿ ਕੁਦਰਤ ਤਾਂ ਠੀਕ ਸਰਕਾਰ ਵੀ ਸਾਡੇ ਨਾਲ ਭੱਦਾ ਮਜ਼ਾਕ ਕਰ ਰਹੀ ਹੈ। ਕੋਰਟ 'ਚ ਕੇਸ ਨੂੰ ਲੰਮਾ ਖਿੱਚਣ ਵਾਲੀ ਸੀਬੀਆਈ 'ਚ ਦਯਾ ਨਹੀਂ ਹੈ। ਸਰਕਾਰ ਵੀ ਪੱਥਰ ਬਣ ਗਈ ਹੈ। ਸਰਕਾਰ ਸਾਡੇ ਲਈ ਕੁਝ ਕਰਨ ਦੀ ਥਾਂ ਕਸੂਰਵਾਰਾਂ ਨੂੰ ਬਚਾਉਣ 'ਚ ਲੱਗੀ ਹੈ।

-ਸਰੋਤ : ਡੀਬੀ

Comments

Leave a Reply