Tue,Jun 18,2019 | 07:00:12pm
HEADLINES:

India

3 ਸਾਲਾਂ 'ਚ ਗਊ ਰੱਖਿਅਕਾਂ ਦੇ ਹਮਲੇ 'ਚ ਮਾਰੇ ਗਏ 44 ਲੋਕ 

3 ਸਾਲਾਂ 'ਚ ਗਊ ਰੱਖਿਅਕਾਂ ਦੇ ਹਮਲੇ 'ਚ ਮਾਰੇ ਗਏ 44 ਲੋਕ 

ਦੇਸ਼ 'ਚ ਪਿਛਲੇ 3 ਸਾਲਾਂ 'ਚ ਲਗਭਗ 44 ਲੋਕਾਂ ਦੀ ਕਥਿਤ ਗਊ ਰੱਖਿਅਕਾਂ ਵੱਲੋਂ ਹੱਤਿਆ ਕਰ ਦਿੱਤੀ ਗਈ। ਕੌਮਾਂਤਰੀ ਸੰਗਠਨ 'ਹਿਊਮਨ ਰਾਈਟਸ ਵਾਚ' ਦੀ ਰਿਪੋਰਟ ਦਾ ਕਹਿਣਾ ਹੈ ਕਿ ਅਕਸਰ ਅਜਿਹੇ ਤਥਾਕਥਿਤ ਗਊ ਰੱਖਿਅਕਾਂ ਨੂੰ ਪ੍ਰਸ਼ਾਸਨ ਤੇ ਹਿੰਦੂਵਾਦੀ ਨੇਤਾਵਾਂ ਦੀ ਸਮਰਥਨ ਪ੍ਰਾਪਤ ਹੁੰਦਾ ਹੈ। 

ਬਿਜ਼ਨੈੱਸ ਸਟੈਂਡਰਡ ਦੀ ਖਬਰ ਅਨੁਸਾਰ, ਬੀਤੇ ਦਿਨੀਂ ਜਾਰੀ 104 ਪੰਨਿਆਂ ਦੀ ਇੱਕ ਰਿਪੋਰਟ 'ਚ ਹਿੰਦੂ ਸੰਗਠਨਾਂ ਦੁਆਰਾ ਹਮਲਿਆਂ ਦੀ ਜਾਂਚ ਕੀਤੀ ਗਈ ਤੇ ਕਿਹਾ ਗਿਆ ਕਿ 44 ਮ੍ਰਿਤਕਾਂ 'ਚੋਂ 36 ਲੋਕ ਮੁਸਲਿਮ ਸਮਾਜ ਦੇ ਸਨ। ਨਿਊੁਯਾਰਕ ਸਥਿਤ ਸੰਗਠਨ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਮਈ 2015 ਤੇ ਦਸੰਬਰ 2018 ਵਿਚਾਲੇ 100 ਤੋਂ ਜ਼ਿਆਦਾ ਹਮਲਿਆਂ 'ਚ ਲਗਭਗ 280 ਲੋਕ ਜ਼ਖਮੀ ਹੋਏ ਹਨ।

ਹਾਲਾਂਕਿ ਰਿਪੋਰਟਸ 'ਚ ਉਸ ਤੋਂ ਬਾਅਦ ਹੋਈਆਂ ਘਟਨਾਵਾਂ ਦਾ ਅੰਕੜਾਂ ਨਹੀਂ ਹੈ। ਹਿਊਮਨ ਰਾਈਟਸ ਵਾਚ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂਵਾਦੀ ਵਿਚਾਰਧਾਰਾ ਵਾਲੀ ਪਾਰਟੀ ਭਾਜਪਾ ਗਊ ਰੱਖਿਆ ਦਾ ਸਮਰਰਥਨ ਕਰਦੀ ਹੈ, ਕਿਉਂਕਿ ਭਾਰਤ 'ਚ ਹਿੰਦੂ ਲੋਕ ਗਾਂ ਨੂੰ ਪੂਜਦੇ ਹਨ।

ਰਿਪੋਰਟ 'ਤੇ ਭਾਜਪਾ ਬੁਲਾਰੇ ਜੀਵੀਐੱਲ ਨਰਸਿਮ੍ਹਾ ਰਾਓ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹੇ ਤੱਤਾਂ ਨੂੰ ਅਪਰਾਧੀਆਂ ਤੋਂ ਘੱਟ ਨਹੀਂ ਕਿਹਾ ਹੈ ਤੇ ਸੂਬਾ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਾ ਦੇ ਖ਼ਿਲਾਫ਼ ਹਿੰਸਾਤਮਕ ਕਾਰਵਾਈ ਕਰੇ।

ਉਨ੍ਹਾਂ ਕਿਹਾ ਕਿ ਵਿਰੋਧੀ ਕਾਂਗਰਸ ਪਾਰਟੀ ਦੀਆਂ ਸਰਕਾਰਾਂ 'ਚ ਵੀ ਗਾਂ ਨਾਲ ਸਬੰਧਤ ਹਿੰਸਾ ਹੋਈ ਹੈ। ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਣਾ ਸੰਗਠਨਾਂ ਤੇ ਕੌਮਾਂਤਰੀ ਮੀਡੀਆ ਦਾ ਪਸੰਦੀਦਾ ਵਿਸ਼ਾ ਹੈ। ਇਹ ਰਿਪੋਰਟ ਪੇਂਡੂ ਅਰਥ ਵਿਵਸਥਾ 'ਤੇ ਇਨ੍ਹਾਂ ਤਥਾਕਥਿਤ ਗਊ ਰੱਖਿਅਕਾਂ ਦੇ ਪ੍ਰਭਾਵ ਨੂੰ ਵੀ ਉਜਾਗਰ ਕਰਦੀ ਹੈ।

ਲੋਕ ਸਭਾ ਚੋਣਾਂ ਤੋਂ ਪਹਿਲਾਂ ਹਿੰਦੂਆਂ ਤੇ ਮੁਸਲਮਾਨਾਂ ਵਿਚਾਲੇ ਧਾਰਮਿਕ ਤਣਾਅ 'ਚ ਵਾਧੇ ਦਾ ਖਦਸ਼ਾ ਹੈ। ਰਿਪੋਰਟ 'ਚ ਅੱਗੇ ਇਹ ਕਿਹਾ ਗਿਆ ਹੈ ਕਿ ਭਾਰਤ 'ਚ ਮੁਸਲਿਮ ਡੇਅਰੀ ਕਿਸਾਨਾਂ 'ਤੇ ਘਾਤਕ ਹਮਲੇ ਹੋਏੇ। ਇਸਦੇ ਇਲਾਵਾ ਉਨ੍ਹਾਂ 'ਤੇ ਗਊ ਮਾਸ ਖਾਣ ਦੇ ਸ਼ੱਕ 'ਚ ਹਮਲੇ ਦੀ ਖਬਰ ਵੀ ਲਗਾਤਾਰ ਆਉਂਦੀ ਰਹੀ ਹੈ।

ਹਿਊਮਨ ਰਾਈਟਸ ਵਾਚ ਦੀ ਰਿਪੋਰਟ ਹਿੰਸਕ ਗਊ ਰੱਖਿਆ ਸਮੂਹਾਂ ਨਾਲ ਜੁੜੀਆਂ ਮੌਤਾਂ ਦੇ ਮਾਮਲੇ 'ਚ ਪਹਿਲਾਂ ਦੇ ਵਿਸਥਾਰਤ ਸਰਵੇਖਣਾਂ 'ਚੋਂ ਇੱਕ ਹੈ, ਜਿਨ੍ਹਾਂ ਨੂੰ ਅਧਿਕਾਰਕ ਭਾਰਤੀ ਅਪਰਾਧ ਦੇ ਅੰਕੜਿਆਂ 'ਚ ਅਲੱਗ ਤੋਂ ਜਗ੍ਹਾ ਨਹੀਂ ਦਿੱਤੀ ਜਾਂਦੀ। ਰਿਪੋਰਟ 'ਚ ਕਿਹਾ ਗਿਆ ਹੈ ਕਿ ਦੇਸ਼ ਦੀ ਪੇਂਡੂ ਅਰਥ ਵਿਵਸਥਾ ਗਊ ਰੱਖਿਅਕਾਂ ਦੀ ਹਿੰਸਾ ਨਾਲ ਪ੍ਰਭਾਵਿਤ ਹੋਈ ਹੈ। ਇਸ ਕਾਰਨ ਕਈ ਹਿੰਦੂ ਵੀ ਦੁਖੀ ਹੋਏ ਹਨ।

ਭਾਰਤ ਦਾ ਪਸ਼ੂਪਾਲਣ ਉਦਯੋਗ ਵੀ ਪ੍ਰਭਾਵਿਤ ਹੋਇਆ ਹੈ। ਕਿਸਾਨ ਹੁਣ ਆਪਣੇ ਡੰਗਰਾਂ ਨੂੰ ਕਿਤੇ ਲੈ ਕੇ ਜਾਣ ਤੋਂ ਵੀ ਡਰਦੇ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕਿਸਾਨ ਆਮ ਤੌਰ 'ਤੇ ਬੁੱਚੜਖਾਨਿਆਂ ਨੂੰ ਅਜਿਹੇ ਪਸ਼ੂਆਂ ਨੂੰ ਵੇਚਦੇ ਸਨ, ਜੋ ਨਾਨ ਪ੍ਰੋਡਕਟਿਵ ਹੁੰਦੇ ਸਨ, ਜਿਨ੍ਹਾਂ 'ਚੋਂ ਕੁਝ ਨੂੰ ਹਿੰਦੂ ਰਾਸ਼ਟਰਵਾਦੀ ਰਾਜਨੇਤਾਵਾਂ ਦੁਆਰਾ ਨਿਸ਼ਾਨਾ ਬਣਾਇਆ ਗਿਆ, ਪਰ ਹੁਣ ਕਿਸਾਨ ਜਾਨਵਰਾਂ ਨੂੰ ਖੁੱਲ੍ਹਾ ਘੁੰਮਣ ਦੇ ਰਹੇ ਹਨ। ਇਸ ਨਾਲ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਰਹੀਆਂ ਹਨ।

Comments

Leave a Reply