Fri,Sep 17,2021 | 11:42:42am
HEADLINES:

India

ਮੋਦੀ ਸਰਕਾਰ ਨੇ ਲੋਕਾਂ ਦੇ ਪੈਸਿਆਂ 'ਤੇ ਮਾਰਿਆ ਡਾਕਾ : ਫੋਰਬਸ

ਮੋਦੀ ਸਰਕਾਰ ਨੇ ਲੋਕਾਂ ਦੇ ਪੈਸਿਆਂ 'ਤੇ ਮਾਰਿਆ ਡਾਕਾ : ਫੋਰਬਸ

ਨਵੀਂ ਦਿੱਲੀ। ਨੋਟਬੰਦੀ ਨੂੰ ਲੈ ਕੇ ਦੇਸ਼ 'ਚ ਵਿਰੋਧੀ ਧਿਰ ਤਾਂ ਸਰਕਾਰ ਦਾ ਵਿਰੋਧ ਕਰ ਹੀ ਰਹੀ ਹੈ, ਪਰ ਹੁਣ ਇਸ ਮੁੱਦੇ 'ਤੇ ਅਮਰੀਕੀ ਪੱਤ੍ਰਿਕਾ ਫੋਰਬਸ ਨੇ ਇਕ ਲੇਖ ਛਾਪਿਆ ਹੈ, ਜਿਸ ਅੰਕ 'ਚ ਇਹ ਲੇਖ ਛਾਪਿਆ ਹੈ, ਉਹ 27 ਜਨਵਰੀ 2017 ਨੂੰ ਆਵੇਗਾ।

ਇਸ ਲੇਖ 'ਚ ਕਿਹਾ ਗਿਆ ਹੈ ਕਿ ਨੋਟਬੰਦੀ ਦਾ ਫੈਸਲਾ ਕਰਕੇ ਸਰਕਾਰ ਨੇ ਜਨਤਾ ਦੇ ਪੈਸਿਆਂ 'ਤੇ ਡਾਕਾ ਮਾਰਿਆ ਹੈ ਤੇ ਇਸ ਨਾਲ ਭਾਰਤ ਨੂੰ ਖਰਬਾਂ ਦਾ ਨੁਕਸਾਨ ਹੋਇਆ ਹੈ।

ਇਹ ਲੇਖ ਪੱਤ੍ਰਿਕਾ ਦੇ ਚੇਅਰਮੈਨ ਤੇ ਐਡੀਟਰ ਇਨ ਚੀਫ ਸਟੀਵ ਫੋਰਬਸ ਨੇ ਲਿਖਿਆ ਹੈ। ਉਨਾਂ ਅਨੁਸਾਰ ਦੇਸ਼ ਦੀ ਜ਼ਿਆਦਾਤਰ ਨਕਦੀ ਬੰਦ  ਕਰ ਦਿੱਤੀ ਗਈ ਤੇ ਲੋਕਾਂ ਨੂੰ ਨੋਟ ਬਦਲਣ ਦਾ ਕੁਝ ਹੀ ਸਮਾਂ ਮਿਲ ਪਾਇਆ। ਇਸ 'ਚ ਅੱਗੇ ਲਿਖਿਆ ਹੈ ਕਿ ਨੋਟਬੰਦੀ ਦੇ ਬਾਅਦ ਮਚੀ ਆਰਥਿਕ ਉਥਲ ਪੁਥਲ ਨੂੰ ਇਸ ਲਈ ਵੀ ਮਜ਼ਬੂਤੀ ਮਿਲੀ, ਕਿਉਂਕਿ ਇਹ ਗੱਲ ਕਹੀ ਜਾਣ ਲੱਗੀ ਕਿ ਸਰਕਾਰ ਕੋਲ ਜ਼ਰੂਰਤ ਅਨੁਸਾਰ ਨੋਟ ਨਹੀਂ ਹਨ।

ਨੋਟਾਂ ਦੇ ਅਕਾਰ ਨਾਲ ਏਟੀਐਮ ਮਸ਼ੀਨਾਂ 'ਚ ਦਿੱਕਤ ਨਾਲ ਮੁਸ਼ਕਲਾਂ ਖੜੀਆਂ ਹੋ ਗਈਆਂ ਹਨ। ਪੱਤ੍ਰਿਕਾ 'ਚ ਭਾਰਤੀ ਅਰਥਵਿਵਸਥਾ  ਦੇ ਨਕਦੀ 'ਤੇ ਜ਼ਿਆਦਾ ਨਿਰਭਰ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਹੋਰ ਤਾਂ ਹੋਰ ਇਸ ਲੇਖ 'ਚ ਨੋਟਬੰਦੀ ਦੀ ਤੁਲਨਾ 1970 ਦੇ ਦਹਾਕੇ 'ਚ ਹੋਈ ਨਸਬੰਦੀ ਤੱਕ ਨਾਲ ਕੀਤੀ ਗਈ ਹੈ।

ਫੋਰਬਸ ਨੇ ਕਿਹਾ ਕਿ ਸਰਕਾਰ ਦਾ ਇਹ ਕਦਮ ਹੈਰਾਨ ਕਰਨ ਵਾਲਾ ਹੈ। ਸਰਕਾਰ ਇਸ ਗੱਲ ਨੂੰ ਛੁਪਾ ਰਹੀ ਹੈ ਕਿ ਇਸ ਫੈਸਲੇ ਨਾਲ ਦੇਸ਼ ਨੂੰ ਅਰਬਾਂ ਡਾਲਰ ਦਾ ਨੁਕਸਾਨ ਸਹਿਣਾ ਪਵੇਗਾ।

Comments

Leave a Reply