Tue,Oct 16,2018 | 07:54:57am
HEADLINES:

India

ਹਾਈਕੋਰਟ ਨੇ ਕਿਹਾ-ਜ਼ਰੂਰੀ ਨਹੀਂ ਪਾਸਪੋਰਟ 'ਤੇ ਪਿਤਾ ਦਾ ਨਾਂ

ਹਾਈਕੋਰਟ ਨੇ ਕਿਹਾ-ਜ਼ਰੂਰੀ ਨਹੀਂ ਪਾਸਪੋਰਟ 'ਤੇ ਪਿਤਾ ਦਾ ਨਾਂ

ਨਵੀਂ ਦਿੱਲੀ। ਹਾਈਕੋਰਟ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਪਾਸਪੋਰਟ ਅਥਾਰਟੀ ਯਾਤਰਾ ਦਸਤਾਵੇਜ਼ਾਂ 'ਚ ਅਪਲਾਈ ਕਰਨ ਵਾਲੇ ਨੂੰ ਪਿਤਾ ਦੇ ਨਾਂ ਦਾ ਜ਼ਿਕਰ ਕਰਨ ਲਈ ਮਜਬੂਰ ਨਹੀਂ ਕਰ ਸਕਦੀ। ਅਦਾਲਤ ਨੇ ਕਿਹਾ ਕਿ ਪਾਸਪੋਰਟ 'ਚ ਪਿਤਾ ਦਾ ਨਾਂ ਦਰਜ ਕਰਨਾ ਕੋਈ ਕਾਨੂੰਨੀ ਲੋੜ ਨਹੀਂ ਹੈ।

ਜਸਟਿਸ ਸੰਜੀਵ ਸਚਦੇਵਾ ਨੇ ਮਈ ਮਹੀਨੇ 'ਚ ਇਸੇ ਮੁੱਦੇ 'ਤੇ ਦਿੱਤੇ ਫੈਸਲੇ ਦਾ ਹਵਾਲਾ ਦਿੰਦਿਆਂ ਜ਼ਿਲਾ ਪਾਸਪੋਰਟ ਦਫਤਰ ਨੂੰ ਹੁਕਮ ਜਾਰੀ ਕੀਤੇ ਕਿ ਉਹ ਅਪਲਾਈ ਕਰਨ ਵਾਲੇ ਨੂੰ ਬਿਨਾਂ ਪਿਤਾ ਦਾ ਨਾਂ ਦਰਜ ਕਰਵਾਏ ਪਾਸਪੋਰਟ ਜਾਰੀ ਕਰੇ।

ਅਦਾਲਤ ਨੇ ਕਿਹਾ ਕਿ ਜ਼ਿਲਾ ਪਾਸਪੋਰਟ ਦਫਤਰ ਵਲੋਂ ਅਪਲਾਈ ਕਰਨ ਵਾਲੇ ਨੌਜਵਾਨ ਦੇ ਪਾਸਪੋਰਟ ਦੇ ਨਵੀਨੀਕਰਨ ਲਈ ਜੈਵਿਕ ਪਿਤਾ ਦੇ ਨਾਂ ਦਾ ਜ਼ਿਕਰ ਨਾ ਕਰਨ 'ਤੇ ਪਾਸਪੋਰਟ ਜਾਰੀ ਨਾ ਕਰਨ ਦਾ ਫੈਸਲਾ ਗਲਤ ਹੈ। ਪਾਸਪੋਰਟ ਆਫਿਸ ਨੇ ਅਪਲਾਈ ਕਰਤਾ ਦਾ ਪਾਸਪੋਰਟ ਹਾਲ ਹੀ 'ਚ ਰੱਦ ਕਰ ਦਿੱਤਾ ਸੀ, ਜੋ ਜੂਨ 2017 ਤੱਕ ਵੈਲਿਡ ਸੀ।

Comments

Leave a Reply