Tue,Oct 16,2018 | 07:51:58am
HEADLINES:

India

ਭਾਰਤ 'ਚ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਬੱਚਿਆਂ ਦੀ ਸਮੱਗਲਿੰਗ

ਭਾਰਤ 'ਚ ਜ਼ੋਰ ਸ਼ੋਰ ਨਾਲ ਹੋ ਰਹੀ ਹੈ ਬੱਚਿਆਂ ਦੀ ਸਮੱਗਲਿੰਗ

ਤਿਰੂਅਨੰਤਪੁਰਮ। ਪ੍ਰਸਿੱਧ ਲੇਖਿਕਾ ਅਨੀਤਾ ਨਾਇਰ ਨੇ ਬੱਚਿਆਂ ਦੀ ਸਮੱਗਲਿੰਗ ਦੀਆਂ ਘਟਨਾਵਾਂ ਵੱਲ ਪ੍ਰਸ਼ਾਸਨ ਦਾ ਧਿਆਨ ਕੇਂਦਰਿਤ ਕਰਵਾਉਂਦੇ ਹੋਏ ਕਿਹਾ ਕਿ ਸਮੱਗਲਿੰਗ ਗਿਰੋਹ ਕਿਸੇ ਸੰਗਠਿਤ ਮਲਟੀਨੈਸ਼ਨਲ ਕੰਪਨੀ ਵਾਂਗ ਕੰਮ ਕਰ ਰਹੇ ਹਨ।

'ਭਾਸ਼ਾ' ਦੀ ਇਕ ਖਬਰ ਅਨੁਸਾਰ ਅਨੀਤਾ ਨੇ ਇਥੇ 'ਪੈੱਸ ਨੂੰ ਮਿਲੋ ਪ੍ਰੋਗਰਾਮ' 'ਚ ਕਿਹਾ, ''ਬੱਚਿਆਂ ਦੀ ਸਮੱਗਲਿੰਗ ਇਕ ਸੰਗਠਿਤ ਅਪਰਾਧ ਹੈ। ਸਮੱਗਲਰ ਗਿਰੋਹ ਕਿਸੇ ਸੰਗਠਿਤ ਮਲਟੀਨੈਸ਼ਨਲ ਕੰਪਨੀ ਵਾਂਗ ਕੰਮ ਕਰ ਰਹੇ ਹਨ।  ਗਰੀਬੀ ਮੂਲ ਕਾਰਨ ਹੈ, ਜੋ ਬੱਚਿਆਂ ਨੂੰ ਸਮੱਗਲਰਾਂ ਦਾ ਸ਼ਿਕਾਰ ਬਣਾਉਂਦੀ ਹੈ।''

ਉਨਾਂ ਕਿਹਾ ਕਿ ਹਾਲਾਂਕਿ ਸਰਵੇ ਨੇ ਦਰਸਾਇਆ ਹੈ ਕਿ ਦੇਸ਼ 'ਚ ਲਗਭਗ ਸਾਢੇ ਪੰਜ ਕਰੋੜ ਬੱਚੇ ਸਮੱਗਲਿੰਗ ਦਾ ਸ਼ਿਕਾਰ ਬਣ ਚੁੱਕੇ ਹਨ। ਮੀਡੀਆ ਇਸ 'ਤੇ ਪੂਰੀ ਤਰਾਂ ਧਿਆਨ ਨਹੀਂ ਦੇ ਰਿਹਾ।

'ਲੇਡੀ ਕੂਪੇ' ਦੀ ਲੇਖਿਕਾ ਨੇ ਕਿਹਾ ਕਿ ਸਮੱਗਲਿੰਗ ਰਾਹੀਂ ਬੱਚਿਆਂ ਨੂੰ ਬੰਧੂਆ ਮਜ਼ਦੂਰੀ ਤੇ ਦੇਹ ਵਪਾਰ 'ਚ ਸੁੱਟਿਆ ਜਾਂਦਾ ਹੈ।

ਉਨਾਂ ਦਾ ਨਵਾਂ ਨਾਵਲ 'ਚੇਨ ਆਫ ਕਸਟਡੀ' ਇਸ ਘੋਰ ਅਪਰਾਧ ਨੂੰ ਉਜਾਗਰ ਕਰਨ ਤੇ ਨਾਲ ਹੀ ਇਸ 'ਤੇ ਸਮਾਜ 'ਚ ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਹੈ।

ਅਨੀਤਾ ਨੇ ਕਿਹਾ ਕਿ ਉਨਾਂ ਨੇ ਆਪਣੀ ਨਵੀਂ ਕਿਤਾਬ ਲਈ ਇਸ ਸੋਚ ਦੇ ਤਹਿਤ ਇਹ ਵਿਸ਼ਾ ਚੁਣਿਆ ਹੈ ਕਿ ਉਹ ਆਪਣੇ ਨਾਵਲ ਰਾਹੀਂ ਪਾਠਕਾਂ ਨੂੰ ਬੱਚਿਆਂ ਦੀ ਸਮੱਗਲਿੰਗ ਦੀ ਕਠੋਰ ਸੱਚਾਈ ਤੇ ਖਤਰਿਆਂ ਨਾਲ ਰੂਬਰੂ ਕਰਵਾਏਗੀ।

Comments

Leave a Reply